Homeਪਟਿਆਲਾ ਅਪਡੇਟਪਟਿਆਲਾ ਹੈਰੀਟੇਜ ਫੈਸਟੀਵਲ: ਵਿਰਾਸਤੀ ਕਵੀ ਦਰਬਾਰ 'ਚ ਵੱਖ-ਵੱਖ ਭਾਸ਼ਾਵਾਂ ਦੇ ਕਵੀਆਂ ਨੇ...

ਪਟਿਆਲਾ ਹੈਰੀਟੇਜ ਫੈਸਟੀਵਲ: ਵਿਰਾਸਤੀ ਕਵੀ ਦਰਬਾਰ ‘ਚ ਵੱਖ-ਵੱਖ ਭਾਸ਼ਾਵਾਂ ਦੇ ਕਵੀਆਂ ਨੇ ਬੰਨ੍ਹਿਆ ਰੰਗ

ਪੰਜਾਬੀ, ਹਿੰਦੀ, ਉਰਦੂ ਅਤੇ ਪੁਆਧੀ ਕਾਵਿ ਵੰਨਗੀਆਂ ਨੇ ਸਰੋਤਿਆਂ ਨੂੰ ਕੀਤਾ ਮੰਤਰ-ਮੁਗਧ

ਪਟਿਆਲਾ, 14 ਫਰਵਰੀ (ਮਨੋਜ ਵਰਮਾ): ਪਟਿਆਲਾ ਹੈਰੀਟੇਜ ਫੈਸਟੀਵਲ ਦੇ ਰੰਗਲੇ ਆਯੋਜਨਾਂ ਦੀ ਲੜੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਰਹਿਨੁਮਾਈ ਹੇਠ ਸਰਕਾਰੀ ਮਹਿੰਦਰਾ ਕਾਲਜ ਵਿਖੇ ਇੱਕ ਸ਼ਾਨਦਾਰ ‘ਵਿਰਾਸਤੀ ਕਵੀ ਦਰਬਾਰ’ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਨਾਮਵਰ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਸਾਹਿਤਕ ਫ਼ਿਜ਼ਾ ਸਿਰਜੀ।

ਮੁੱਖ ਮਹਿਮਾਨ ਅਤੇ ਪ੍ਰਧਾਨਗੀ

ਸਮਾਗਮ ਵਿੱਚ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪ੍ਰਧਾਨਗੀ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਕੀਤੀ। ਕਾਲਜ ਦੀ ਪ੍ਰਿੰਸੀਪਲ ਨਿਸ਼ਠਾ ਤ੍ਰਿਪਾਠੀ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਸੱਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ ਲਈ ਅਜਿਹੇ ਮੇਲਿਆਂ ਰਾਹੀਂ ‘ਰੰਗਲਾ ਪੰਜਾਬ’ ਬਣਾਉਣ ਦੇ ਯਤਨ ਕਰ ਰਹੀ ਹੈ।

ਕਾਵਿ ਰਚਨਾਵਾਂ ਦਾ ਰੰਗਾਰੰਗ ਪ੍ਰਵਾਹ

ਕਵੀ ਦਰਬਾਰ ਦੌਰਾਨ ਵੱਖ-ਵੱਖ ਕਵੀਆਂ ਨੇ ਸਮਾਜਿਕ, ਸੱਭਿਆਚਾਰਕ ਅਤੇ ਇਨਸਾਨੀ ਰਿਸ਼ਤਿਆਂ ‘ਤੇ ਆਧਾਰਿਤ ਨਜ਼ਮਾਂ ਪੇਸ਼ ਕੀਤੀਆਂ:

  • ਜਸਵੰਤ ਸਿੰਘ ਜ਼ਫ਼ਰ: ਉਨ੍ਹਾਂ ਨੇ ਆਪਣੀਆਂ ਮਸ਼ਹੂਰ ਨਜ਼ਮਾਂ ‘ਰੋਣਾ ਨਹੀਂ..,’ ‘ਖ਼ੂਨ, ਪਸੀਨਾ ਤੇ ਸਿਆਹੀ’ ਅਤੇ ‘ਦੂਜਾ ਪਾਸਾ’ ਰਾਹੀਂ ਮਹੌਲ ਨੂੰ ਸਿਖ਼ਰ ‘ਤੇ ਪਹੁੰਚਾਇਆ।

  • ਸੁਰਜੀਤ ਜੱਜ: ਦੇਸ਼ ਦੀ ਏਕਤਾ ਅਤੇ ਅਜੋਕੀ ਸਿਆਸਤ ‘ਤੇ ਵਿਅੰਗਮਈ ਰਚਨਾਵਾਂ ਪੇਸ਼ ਕੀਤੀਆਂ।

  • ਬਲਵਿੰਦਰ ਸੰਧੂ: ‘ਸ਼ਹਿਰ ਮੇਰਾ ਪਟਿਆਲਾ’ ਰਾਹੀਂ ਸ਼ਾਹੀ ਸ਼ਹਿਰ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ।

  • ਤ੍ਰੈਲੋਚਨ ਲੋਚੀ: ‘ਤਿੰਨ ਮਾਵਾਂ’ ਅਤੇ ‘ਘਰਾਂ ਦੀ ਰੋਸ਼ਨੀ’ ਗਜ਼ਲਾਂ ਰਾਹੀਂ ਮਨੁੱਖੀ ਜਜ਼ਬਾਤਾਂ ਨੂੰ ਛੂਹਿਆ।

  • ਡਾ. ਰੂਬੀਨਾ ਸ਼ਬਨਮ: ‘ਆਵਾਗਮਣ’ ਰਾਹੀਂ ਔਰਤ ਦੇ ਜੀਵਨ ਦੇ ਵੱਖ-ਵੱਖ ਪੜਾਵਾਂ ਦੀ ਤਸਵੀਰ ਪੇਸ਼ ਕੀਤੀ।

  • ਪੁਆਧੀ ਰੰਗ: ਚਰਨ ਪੁਆਧੀ ਅਤੇ ਸ਼ਤੀਸ਼ ਵਿਦਰੋਹੀ ਨੇ ਪੁਆਧੀ ਬੋਲੀ ਵਿੱਚ ਪੇਂਡੂ ਜੀਵਨ ਦਾ ਖ਼ੂਬਸੂਰਤ ਚਿਤਰਨ ਕੀਤਾ।

ਵਿਦਿਆਰਥੀਆਂ ਅਤੇ ਸਰੋਤਿਆਂ ਦਾ ਭਰਵਾਂ ਹੁੰਗਾਰਾ

ਕਵੀ ਦਰਬਾਰ ਦੇ ਨੋਡਲ ਅਫ਼ਸਰ ਐਸ.ਡੀ.ਐਮ ਹਰਜੋਤ ਕੌਰ ਮਾਵੀ ਨੇ ਦੱਸਿਆ ਕਿ ਕਵਿਤਾਵਾਂ, ਗਜ਼ਲਾਂ ਅਤੇ ਸਾਹਿਤਕ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਗੁਰਸੇਵਕ ਲੰਬੀ, ਨਵਦੀਪ ਮੁੰਡੀ, ਡਾ. ਆਸ਼ਾ ਕਿਰਨ, ਗੁਰਪ੍ਰੀਤ ਢਿੱਲੋਂ, ਜਸਵਿੰਦਰ ਚਾਹਲ ਅਤੇ ਅੰਮ੍ਰਿਤਪਾਲ ਸ਼ੈਦਾ ਨੇ ਵੀ ਆਪਣੀਆਂ ਹਾਜ਼ਰੀਆਂ ਲਗਵਾਈਆਂ।

ਸਮਾਗਮ ਦਾ ਮੰਚ ਸੰਚਾਲਨ ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਬਾਖ਼ੂਬੀ ਨਿਭਾਇਆ। ਅੰਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਏ ਹੋਏ ਕਵੀਆਂ ਅਤੇ ਮਹਿਮਾਨਾਂ ਨੂੰ ਸਨਮਾਨਿਤ ਚਿੰਨ੍ਹ ਦੇ ਕੇ ਨਿਵਾਜਿਆ ਗਿਆ।

RELATED ARTICLES
- Advertisment -
Google search engine
Google search engine
Google search engine

Most Popular

Recent Comments