Home ਸੰਸਾਰ ਕੈਨੇਡਾ ‘ਚ ਬੇਕਾਬੂ ਜੰਗਲ ਦੀ ਅੱਗ, ਹਜ਼ਾਰਾਂ ਲੋਕ ਘਰ ਛੱਡਣ ਲਈ ਮਜਬੂਰ

ਕੈਨੇਡਾ ‘ਚ ਬੇਕਾਬੂ ਜੰਗਲ ਦੀ ਅੱਗ, ਹਜ਼ਾਰਾਂ ਲੋਕ ਘਰ ਛੱਡਣ ਲਈ ਮਜਬੂਰ

Wildfire rages out of control in British Columbia as thousands evacuate homes

0

ਬ੍ਰਿਟਿਸ਼ ਕੋਲੰਬੀਆ, 10 ਅਗਸਤ 2026 (ਕਾਜਲ) : ਪੱਛਮੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਤੇਜ਼ੀ ਨਾਲ ਫੈਲ ਰਹੀ ਭਿਆਨਕ ਜੰਗਲ ਦੀ ਅੱਗ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪਏ ਹਨ। ਅੱਗ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਇਲਾਕੇ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਬਾਲਡ ਰੇਂਜ ਫਾਇਰ ਨੇ ਸਮਰਲੈਂਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਰੀਬ 136 ਵਰਗ ਕਿਲੋਮੀਟਰ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਅਧਿਕਾਰੀਆਂ ਮੁਤਾਬਕ ਅੱਗ ਸ਼ੁੱਕਰਵਾਰ ਨੂੰ ਲੱਗਣ ਤੋਂ ਬਾਅਦ ਤੇਜ਼ੀ ਨਾਲ ਫੈਲੀ ਅਤੇ ਇਸਦਾ ਆਕਾਰ ਲਗਭਗ ਦੁੱਗਣਾ ਹੋ ਗਿਆ।

ਪੁਲਿਸ ਮੁਤਾਬਕ ਅੱਗ ਤੋਂ ਬਚਣ ਲਈ ਘਰ ਛੱਡ ਕੇ ਨਿਕਲਣ ਦੌਰਾਨ 80 ਸਾਲਾ ਇੱਕ ਮਹਿਲਾ ਦੀ ਮੌਤ ਹੋ ਗਈ। ਪੁਲਿਸ ਨੇ ਮੰਨਿਆ ਹੈ ਕਿ ਉਸਦੀ ਮੌਤ ਦਾ ਸਬੰਧ ਜੰਗਲ ਦੀ ਅੱਗ ਨਾਲ ਹੋ ਸਕਦਾ ਹੈ। ਸਮਰਲੈਂਡ ਦੇ ਮੇਅਰ ਡੱਗ ਹੋਲਮਜ਼ ਨੇ ਲੋਕਾਂ ਨੂੰ ਸਭ ਤੋਂ ਮਾੜੀ ਸਥਿਤੀ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ। ਅੱਗ ਇੰਨੀ ਭਿਆਨਕ ਦੱਸੀ ਜਾ ਰਹੀ ਹੈ ਕਿ ਇਸ ਕਾਰਨ ਖੁਦ ਦੇ ਮੌਸਮੀ ਹਾਲਾਤ ਬਣ ਰਹੇ ਹਨ ਅਤੇ ਬਿਜਲੀ ਡਿੱਗਣ ਦਾ ਖ਼ਤਰਾ ਵੀ ਵਧ ਗਿਆ ਹੈ।

ਸਥਾਨਕ ਵਸਨੀਕਾਂ ਨੇ ਦੱਸਿਆ ਕਿ ਅੱਗ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਤੇਜ਼ੀ ਨਾਲ ਰੂਪ ਬਦਲਿਆ। ਕਈ ਘਰਾਂ ਦੇ ਸੜ ਕੇ ਤਬਾਹ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਲੋਕ ਆਪਣੇ ਘਰਾਂ ਅਤੇ ਜਾਇਦਾਦ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਕਿਹਾ ਕਿ ਅੱਗ ਕਾਰਨ ਘਰ ਅਤੇ ਜਾਇਦਾਦਾਂ ਤਬਾਹ ਹੋਈਆਂ ਹਨ ਅਤੇ ਕੁਝ ਲੋਕ ਅਚਾਨਕ ਬਦਲੇ ਹਾਲਾਤਾਂ ਵਿੱਚ ਫਸ ਗਏ, ਜਿਨ੍ਹਾਂ ਨੂੰ ਬਚਾਅ ਟੀਮਾਂ ਨੇ ਸੁਰੱਖਿਅਤ ਕੱਢਿਆ।

 

Exit mobile version