Homeਪੰਜਾਬਨਿਤਿਨ ਨਬੀਨ ਦੀ ਕੇਵਲ ਢਿੱਲੋਂ ਨੂੰ ਸਲਾਹ—ਸਭ ਨੂੰ ਨਾਲ ਲੈ ਕੇ ਚੱਲੋ

ਨਿਤਿਨ ਨਬੀਨ ਦੀ ਕੇਵਲ ਢਿੱਲੋਂ ਨੂੰ ਸਲਾਹ—ਸਭ ਨੂੰ ਨਾਲ ਲੈ ਕੇ ਚੱਲੋ

BJP National President Nitin Nabin advises Punjab BJP chief Kewal Dhillon to take everyone along while reshaping the party organisation.

ਚੰਡੀਗੜ੍ਹ, 9 ਅਗਸਤ 2026 (ਹਰਸ਼ਪ੍ਰੀਤ ਕੌਰ) : ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਢਿੱਲੋਂ ਨੂੰ ਸੰਗਠਨ ਵਿੱਚ ਬਦਲਾਅ ਕਰਦੇ ਸਮੇਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਲਾਹ ਦਿੱਤੀ ਹੈ।

ਦਿੱਲੀ ਸਥਿਤ ਨਿਤਿਨ ਨਬੀਨ ਦੀ ਰਿਹਾਇਸ਼ ‘ਤੇ ਹੋਈ ਸਮੀਖਿਆ ਮੀਟਿੰਗ ਦੌਰਾਨ ਪੰਜਾਬ ਦੇ ਸੰਗਠਨਕ ਢਾਂਚੇ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਪੰਜਾਬ ਭਾਜਪਾ ਦੇ ਸੰਗਠਨ ਸਕੱਤਰ ਮੰਤਰੀ ਸ੍ਰੀਨਿਵਾਸੁਲੂ ਵੀ ਮੌਜੂਦ ਰਹੇ। ਇਸ ਮੌਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐੱਲ. ਸੰਤੋਸ਼ ਅਤੇ ਪੰਜਾਬ ਦੇ ਪਾਰਟੀ ਇੰਚਾਰਜ/ਆਬਜ਼ਰਵਰ ਸਤੀਸ਼ ਪੂਨੀਆ ਵੀ ਹਾਜ਼ਰ ਸਨ। ਮੀਟਿੰਗ ਵਿੱਚ ਹਾਲ ਹੀ ਵਿੱਚ ਹੋਏ ਅਸਤੀਫ਼ਿਆਂ ਤੋਂ ਬਾਅਦ ਪੰਜਾਬ ਵਿੱਚ ਨਵੇਂ ਸੰਗਠਨਕ ਢਾਂਚੇ ਦੇ ਗਠਨ ਦੌਰਾਨ ਆ ਰਹੀਆਂ ਚੁਣੌਤੀਆਂ ‘ਤੇ ਵੀ ਚਰਚਾ ਕੀਤੀ ਗਈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments