6 ਜੁਲਾਈ (ਜਗਦੇਵ ਰੰਚਨਾ): ਪਾਕਿਸਤਾਨ ਵਿੱਚ ਦੋ ਵਿਦੇਸ਼ੀ ਮਹਿਲਾਵਾਂ ਨਾਲ ਹੋਏ ਜਬਰ-ਜਨਾਹ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ, ਜਿਸ ਵਿੱਚ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਦਾ ਪੋਤਾ ਰਜ਼ਾ ਡਾਰ ਵੀ ਮੁੱਖ ਮੁਲਜ਼ਮਾਂ ਵਿੱਚ ਸ਼ਾਮਲ ਹੈ, ਭਾਰਤੀ ਪੰਜਾਬ ਦੇ ਲੋਕਾਂ ਨੂੰ ਸਾਲ 1994 ਦਾ ਅਜਿਹਾ ਹੀ ਇੱਕ ਮਾਮਲਾ ਯਾਦ ਆ ਗਿਆ ਹੈ। ਉਸ ਸਮੇਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਿਆਂ ‘ਤੇ ਇੱਕ ਫਰਾਂਸੀਸੀ ਲੜਕੀ ਕਾਤੀਆ ਡਾਰਨੈਂਡ ਨਾਲ ਬਦਸਲੂਕੀ (ਛੇੜਛਾੜ) ਕਰਨ ਦੇ ਦੋਸ਼ ਲੱਗੇ ਸਨ।








