Homeਪਟਿਆਲਾ ਅਪਡੇਟਵਿਧਾਇਕ ਅਜੀਤਪਾਲ ਕੋਹਲੀ ਅਤੇ ਮੇਅਰ ਗੋਗੀਆ ਵਲੋਂ ਨਵਨਿਯੁਕਤ ਜਿਲ੍ਹਾ ਪ੍ਰਧਾਨ ਸ਼ਹਿਰੀ ਨਵਲਦੀਪ...

ਵਿਧਾਇਕ ਅਜੀਤਪਾਲ ਕੋਹਲੀ ਅਤੇ ਮੇਅਰ ਗੋਗੀਆ ਵਲੋਂ ਨਵਨਿਯੁਕਤ ਜਿਲ੍ਹਾ ਪ੍ਰਧਾਨ ਸ਼ਹਿਰੀ ਨਵਲਦੀਪ ਸਿੰਘ ਦਾ ਸਨਮਾਨ

MLA Ajitpal Kohli and Mayor Gogia honor newly appointed Urban District President Navaldeep Singh.

ਪਟਿਆਲਾ, 23 ਅਗਸਤ, 2026 (ਦੀਪਕ ਦੱਤਾ) : ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਵੱਲੋਂ ਅੱਜ ਇੱਥੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪਟਿਆਲਾ ਸ਼ਹਿਰੀ ਪ੍ਰਧਾਨ ਨਵਲਦੀਪ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਜਗਦੀਪ ਸਿੰਘ ਜੱਗਾ ਸੂਬਾ ਸਕੱਤਰ, ਆਰਤੀ ਗੁਪਤਾ ਜਿਲਾ ਪ੍ਰਧਾਨ ਮਹਿਲਾ ਵਿੰਗ,ਰੂਬੀ ਭਾਟੀਆ ਸ਼ਹਿਰੀ ਪ੍ਰਧਾਨ ਅਤੇ ਮੌਨਕਾ ਸ਼ਰਮਾ ਜਨਰਲ ਸੈਕਟਰੀ ਮਹਿਲਾ ਵਿੰਗ ਵੀ ਮੌਜੂਦ ਸਨ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਨਾਂ ਵਲੰਟੀਅਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਹੈ ਜਿਨਾਂ ਨੇ ਪਾਰਟੀ ਲਈ ਦਿਨ ਰਾਤ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਨਵਲਦੀਪ ਸਿੰਘ ਵੀ ਅਜਿਹੇ ਵਲੰਟੀਅਰਾਂ ਵਿੱਚੋਂ ਹੈ ਜੋ ਪਾਰਟੀ ਦੀ ਚੜਦੀਕਲਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਵਿਧਾਇਕ ਕੋਹਲੀ ਨੇ ਕਿਹਾ ਕਿ ਜਦੋਂ ਵੀ ਪਾਰਟੀ ਕਿਸੇ ਵਲੰਟੀਅਰ ਜਾਂ ਆਗੂ ਨੂੰ ਕੋਈ ਉਹਦਾ ਦਿੰਦੀ ਹੈ ਤਾਂ ਉਸਦਾ ਪਾਰਟੀ ਪ੍ਰਤੀ ਯੋਗਦਾਨ ਜਰੂਰ ਦੇਖਿਆ ਜਾਂਦਾ ਹੈ।
ਮੇਅਰ ਕੁੰਦਨ ਹੋਗੀਆ ਨੇ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਹਮੇਸ਼ਾ ਇਹੀ ਸੋਚ ਰਹਿੰਦੀ ਹੈ ਕਿ ਜਿੰਨਾ ਵਲੰਟੀਅਰਾਂ ਨੇ ਪਾਰਟੀ ਲਈ ਕੰਮ ਕੀਤਾ ਅਤੇ ਕਰ ਰਹੇ ਹਨ। ਉਹਨਾਂ ਦਾ ਮਾਣ ਸਤਿਕਾਰ ਬਹਾਲ ਰੱਖਿਆ ਜਾਣਾ ਚਾਹੀਦਾ ਹੈ। ਇਸ ਲਈ ਨਵਲਦੀਪ ਸਿੰਘ ਵਰਗੇ ਜਿੰਨੇ ਵੀ ਅਜਿਹੇ ਵਲੰਟੀਅਰ ਹਨ ਉਹਨਾਂ ਦਾ ਮਨੋਬਲ ਉੱਚਾ ਚੱਕਣ ਦੇ ਲਈ ਪਾਰਟੀ ਹਮੇਸ਼ਾ ਤਤਪਰ ਹੈ ਅਤੇ ਨਾਵਲਦੀਪ ਸਿੰਘ ਨੂੰ ਜਿਲਾ ਸ਼ਹਿਰੀ ਪ੍ਰਧਾਨ ਬਣਾਏ ਜਾਣਾ ਵੀ ਉਸੇ ਸੋਚ ਦਾ ਹਿੱਸਾ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments