ਦੀਮਾਪੁਰ, 14 ਜੁਲਾਈ (ਦੀਪਕ ਦੱਤਾ): ਨਗਾਲੈਂਡ ਦੇ ਚੁਮੂਕੇਦਿਮਾ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਇੱਕ ਸ਼ੱਕੀ ਆਈ.ਈ.ਡੀ. (IED) ਧਮਾਕੇ ਵਿੱਚ ਅਸਾਮ ਰਾਈਫਲਜ਼ ਦੇ ਇੱਕ ਜਵਾਨ ਦੀ ਮੌਤ ਹੋ ਗਈ ਅਤੇ ਚਾਰ ਸੁਰੱਖਿਆ ਕਰਮਚਾਰੀਆਂ ਸਮੇਤ ਪੰਜ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਸੁਰੱਖਿਆ ਬਲਾਂ ਦੇ ਲੋਕ ਸੰਪਰਕ ਅਧਿਕਾਰੀ (PRO) ਕਰਨਲ ਅਮਿਤ ਸ਼ੁਕਲਾ ਨੇ ਦੱਸਿਆ ਕਿ ਇਹ ਧਮਾਕਾ ਦੁਪਹਿਰ ਲਗਭਗ ਦੋ ਵਜੇ ਸ਼ੋਖੁਵੀ ਖੇਤਰ ਦੇ ਨੇੜੇ ਹੋਇਆ, ਜਦੋਂ ਇੱਕ ਮੁਹਿੰਮ (ਆਪ੍ਰੇਸ਼ਨ) ‘ਤੇ ਜਾ ਰਹੇ ਅਸਾਮ ਰਾਈਫਲਜ਼ ਦੇ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ। ਹੁਣ ਤੱਕ ਕਿਸੇ ਵੀ ਅੱਤਵਾਦੀ ਜਾਂ ਉਗਰਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
