Home ਸਪੋਰਟਸ ਨਾਭਾ ਦੀ ਹਰਜਿੰਦਰ ਕੌਰ ਦਾ ਕਮਾਲ, ਚਾਂਦੀ ਜਿੱਤੀ

ਨਾਭਾ ਦੀ ਹਰਜਿੰਦਰ ਕੌਰ ਦਾ ਕਮਾਲ, ਚਾਂਦੀ ਜਿੱਤੀ

0

ਗਲਾਸਗੋ, 29 ਜੁਲਾਈ, 2026 (ਜਗਦੇਵ ਸਿੰਘ ਜੱਗੀ) : ਭਾਰਤੀ ਵੇਟਲਿਫਟਰ ਹਰਜਿੰਦਰ ਕੌਰ ਨੇ ਕਾਮਨਵੈਲਥ ਖੇਡਾਂ 2026 ਵਿੱਚ ਮਹਿਲਾਵਾਂ ਦੇ 69 ਕਿਲੋਗ੍ਰਾਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਪੰਜਾਬ ਦੀ ਇਸ ਖਿਡਾਰਨ ਨੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ 227 ਕਿਲੋਗ੍ਰਾਮ ਭਾਰ ਚੁੱਕਿਆ।

ਮੁਕਾਬਲੇ ਦੌਰਾਨ ਹਰਜਿੰਦਰ ਨੇ ਸਨੈਚ ਵਿੱਚ ਦੋ ਵਾਰ ਕਾਮਨਵੈਲਥ ਖੇਡਾਂ ਦਾ ਰਿਕਾਰਡ ਤੋੜਿਆ। 96 ਕਿਲੋਗ੍ਰਾਮ ਅਤੇ 99 ਕਿਲੋਗ੍ਰਾਮ ਤੋਂ ਬਾਅਦ ਉਨ੍ਹਾਂ ਨੇ 101 ਕਿਲੋਗ੍ਰਾਮ ਭਾਰ ਚੁੱਕ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ।

ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਹਰਜਿੰਦਰ ਦੀ ਇਸ ਕਾਮਯਾਬੀ ਨੂੰ ਭਾਰਤੀ ਖੇਡਾਂ ਲਈ ਮਾਣ ਵਾਲਾ ਪਲ ਕਰਾਰ ਦਿੰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

 

Exit mobile version