Homeਪਟਿਆਲਾ ਅਪਡੇਟਪਟਿਆਲਾ ਓਪਨ ਯੂਨੀਵਰਸਿਟੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿਚਕਾਰ MoU ਸਾਈਨ

ਪਟਿਆਲਾ ਓਪਨ ਯੂਨੀਵਰਸਿਟੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿਚਕਾਰ MoU ਸਾਈਨ

ਪਟਿਆਲਾ, 21 ਜੁਲਾਈ, 2026 (ਦੀਪਕ ਦੱਤਾ):ਪੰਜਾਬ ਸਰਕਾਰ  ਦੁਆਰਾ ਸਥਾਪਿਤ ਪੰਜਾਬ  ਦੀ  ਪਹਿਲੀ ਸਰਕਾਰੀ  ਓਪਨ  ਯੂਨੀਵਰਸਿਟੀ  ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ  ਮਾਨਯੋਗ  ਵਾਈਸ ਚਾਂਸਲਰ  ਪ੍ਰੋ (ਡਾ.) ਰਤਨ ਸਿੰਘ ਦੀ ਦੂਰਅੰਦੇਸ਼ੀ  ਸੋਚ  ਸਦਕਾ ਸ੍ਰੀ  ਗੁਰੂ ਗ੍ਰੰਥ  ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਚਕਾਰ ਅਕਾਦਮਿਕ  MOU ਸਾਈਨ ਕੀਤਾ ਗਿਆ। ਇਸ MoU ਦਾ ਮੁੱਖ ਉਦੇਸ਼ ਉੱਚ ਸਿੱਖਿਆ ਦੇ ਖੇਤਰ ਵਿੱਚ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਫਿਊਚਰ ਵਿਚ ਇਕੱਠੇ ਕਾਰਜ  ਕਰਨਾ ਹੈ ।

ਇਸ MoU ਅਧੀਨ ਦੋਵਾਂ ਸੰਸਥਾਵਾਂ ਅਕਾਦਮਿਕ ਗਤੀਵਿਧੀਆਂ, ਫੈਕਲਟੀ ਅਦਲ-ਬਦਲ ਅਤੇ ਖੋਜ ਕਾਰਜਾਂ ਵਿੱਚ ਸਾਂਝੇ ਤੌਰ ‘ਤੇ ਕੰਮ ਕਰਨ ਲਈ ਸਹਿਮਤ ਹੋਈਆਂ ਹਨ, ਜਿਸ ਨਾਲ ਗਿਆਨ ਸਾਂਝਾ ਕਰਨ ਅਤੇ ਸੰਸਥਾਗਤ ਵਿਕਾਸ ਨੂੰ ਬਲ ਮਿਲੇਗਾ।

ਇਹ ਸਮਾਗਮ ਦੋਵਾਂ ਯੂਨੀਵਰਸਿਟੀਆਂ ਦੇ ਮਾਣਯੋਗ ਵਾਈਸ ਚਾਂਸਲਰ — ਪ੍ਰੋ (ਡਾ.) ਰਤਨ ਸਿੰਘ ਅਤੇ ਪ੍ਰੋ. (ਡਾ.) ਪ੍ਰਿਤਪਾਲ ਸਿੰਘ ਤੋਂ ਇਲਾਵਾ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿਚ  ਡਾਇਰੈਕਟਰ, CIQA ਡਾ. ਕੁਲਦੀਪ ਵਾਲੀਆ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਰਜਿਸਟਰਾਰ ਡਾ. ਤੇਜਬੀਰ ਸਿੰਘ, ਡੀਨ ਅਕਾਦਮਿਕ ਮਾਮਲਾ, ਡਾ. ਸੁਖਵਿੰਦਰ ਸਿੰਘ ਬਲਿੰਗ , ਡਾ. ਅੰਕਦੀਪ ਕੌਰ ਡਾਇਰੈਕਟਰ IQAC ਅਤੇ ਡਾ. ਪਰਮਜੀਤ ਸਿੰਘ ਮੁਖੀ, ਕਾਨੂੰਨ ਵਿਭਾਗ ਸ਼ਾਮਿਲ  ਸਨ ।

RELATED ARTICLES
- Advertisment -
Google search engine
Google search engine
Google search engine

Most Popular

Recent Comments