Homeਮਨੋਰੰਜਨਲਾਪਤਾ ਅਦਾਕਾਰ ਰਾਜ ਕਿਰਨ ਦੀ ਧੀ ਨੇ ਜਵੈਲਰੀ 'ਚ ਬਣਾਈ ਵੱਖਰੀ ਪਛਾਣ

ਲਾਪਤਾ ਅਦਾਕਾਰ ਰਾਜ ਕਿਰਨ ਦੀ ਧੀ ਨੇ ਜਵੈਲਰੀ ‘ਚ ਬਣਾਈ ਵੱਖਰੀ ਪਛਾਣ

ਮਨੋਰੰਜਨ, 17 ਜੁਲਾਈ, 2026 (ਹਰਸ਼ਪ੍ਰੀਤ ਕੌਰ):ਲਗਭਗ ਦੋ ਦਹਾਕਿਆਂ ਦੇ ਕਰੀਅਰ ਦੌਰਾਨ 100 ਤੋਂ ਵੱਧ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੇ ਅਦਾਕਾਰ ਰਾਜ ਕਿਰਨ ਸਾਲ 2003 ਤੋਂ ਲਾਪਤਾ ਹਨ। ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਦੀ ਭਾਲ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਕਿਸੇ ਵੀ ਕੋਸ਼ਿਸ਼ ਵਿੱਚ ਕੋਈ ਪੱਕੀ ਜਾਣਕਾਰੀ ਹੱਥ ਨਹੀਂ ਲੱਗੀ। ਕਈ ਰਿਪੋਰਟਾਂ ਵਿੱਚ ਉਨ੍ਹਾਂ ਦੇ ਹੋਣ ਦੇ ਟਿਕਾਣਿਆਂ ਬਾਰੇ ਵੱਖ-ਵੱਖ ਦਾਅਵੇ ਕੀਤੇ ਗਏ ਹਨ, ਪਰ ਅਜੇ ਤੱਕ ਕੋਈ ਵੀ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ। ਜਿੱਥੇ ਇੱਕ ਪਾਸੇ ਅਦਾਕਾਰ ਦੀ ਭਾਲ ਅਜੇ ਵੀ ਜਾਰੀ ਹੈ, ਉੱਥੇ ਹੀ ਉਨ੍ਹਾਂ ਦੀਆਂ ਧੀਆਂ, ਰਿਸ਼ੀਕਾ ਮਹਿਤਾਨੀ ਅਤੇ ਮੰਨਤ ਮਹਿਤਾਨੀ, ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਆਪਣੀ ਜ਼ਿੰਦਗੀ ਵਿੱਚ ਸਫਲ ਮੁਕਾਮ ਹਾਸਲ ਕਰ ਚੁੱਕੀਆਂ ਹਨ।

ਰਿਸ਼ੀਕਾ ਨੇ ਜਵੈਲਰੀ (ਗਹਿਣਿਆਂ) ਦੇ ਕਾਰੋਬਾਰ ਵਿੱਚ ਆਪਣੀ ਇੱਕ ਖ਼ਾਸ ਪਛਾਣ ਬਣਾਈ ਹੈ ਅਤੇ ਉਨ੍ਹਾਂ ਦਾ ਵਿਆਹ ਜਵੈਲਰੀ ਡਿਜ਼ਾਈਨਰ ਰਵੀ ਸ਼ਾਹ ਨਾਲ ਹੋਇਆ ਹੈ, ਜਿਨ੍ਹਾਂ ਦੇ ਡਿਜ਼ਾਈਨ ਕੀਤੇ ਗਹਿਣੇ ਕਈ ਅੰਤਰਰਾਸ਼ਟਰੀ ਸਲੈਬਸ ਪਹਿਨ ਚੁੱਕੇ ਹਨ, ਜਿਨ੍ਹਾਂ ਵਿੱਚ ਮਸ਼ਹੂਰ ਰੈਪਰ ਡ੍ਰੇਕ (Drake) ਵੀ ਸ਼ਾਮਲ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments