Homeਪਟਿਆਲਾ ਅਪਡੇਟ23 ਸਤੰਬਰ 2026 ਨੂੰ ਸ੍ਰੀ ਵਾਮਨ ਦੁਆਦਸ਼ੀ ਦਾ ਪਾਵਨ ਪੁਰਬ ਪੂਰੀ ਸ਼ਰਧਾ...

23 ਸਤੰਬਰ 2026 ਨੂੰ ਸ੍ਰੀ ਵਾਮਨ ਦੁਆਦਸ਼ੀ ਦਾ ਪਾਵਨ ਪੁਰਬ ਪੂਰੀ ਸ਼ਰਧਾ ਨਾਲ ਮਨਾਉਣ ਲਈ ਸ੍ਰੀ ਸਨਾਤਨ ਧਰਮ ਸਭਾ ਦੀ ਮੀਟਿੰਗ: ਪ੍ਰਧਾਨ ਲਾਲਚੰਦ ਜਿੰਦਲ

Grand Vaman Dwadashi celebration to be held at Qila Chowk on September 23 with religious ceremonies, tableaux and cultural festivities.

ਪਟਿਆਲਾ, 15 ਸਤੰਬਰ, 2026 (ਛਤਰਪਾਲ ਸਿੰਘ): ਸ੍ਰੀ ਸਨਾਤਨ ਧਰਮ ਸਭਾ (ਰਜਿ.), ਪਟਿਆਲਾ ਦੇ ਤੱਤਵਾਧਾਨ ਹੇਠ ਸ੍ਰੀ ਵਾਮਨ ਦੁਆਦਸ਼ੀ ਦੇ ਪਾਵਨ ਪੁਰਬ ਨੂੰ ਪੂਰੀ ਸ਼ਰਧਾ ਅਤੇ ਅਨੁਸ਼ਾਸਨਮਈ ਢੰਗ ਨਾਲ ਮਨਾਉਣ ਲਈ ਸ੍ਰੀ ਸਨਾਤਨ ਧਰਮ ਸਭਾ ਦੀ ਮੀਟਿੰਗ ਸਭਾ ਦੇ ਪ੍ਰਧਾਨ ਲਾਲਚੰਦ ਜਿੰਦਲ ਦੀ ਪ੍ਰਧਾਨਗੀ ਹੇਠ ਐਸ.ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ, ਆਰੀਆ ਸਮਾਜ ਚੌਕ ਵਿਖੇ ਹੋਈ। ਇਸ ਮੀਟਿੰਗ ਦੌਰਾਨ 23 ਸਤੰਬਰ 2026 ਨੂੰ ਸ੍ਰੀ ਵਾਮਨ ਦੁਆਦਸ਼ੀ ਦਾ ਪਾਵਨ ਪੁਰਬ ਮਨਾਉਣ ਸਬੰਧੀ ਸਾਰੇ ਵਿਸ਼ਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪਟਿਆਲਾ ਦੀ ਪੁਰਾਤਨ ਪਛਾਣ ਬਣ ਚੁੱਕੇ ਇਸ ਪੁਰਬ ਨੂੰ ਹਰ ਸਾਲ ਦੀ ਤਰ੍ਹਾਂ ਮਨਾਉਣ ਲਈ ਸ੍ਰੀ ਸਨਾਤਨ ਧਰਮ ਸਭਾ ਵੱਲੋਂ ਪ੍ਰਧਾਨ ਲਾਲਚੰਦ ਜਿੰਦਲ, ਸੀਨੀਅਰ ਉਪ ਪ੍ਰਧਾਨ ਵਿਜੈ ਮੋਹਨ ਗੁਪਤਾ, ਉਪ ਪ੍ਰਧਾਨ ਨਰੇਸ਼ ਕੁਮਾਰ ਜੈਨ, ਰਾਕੇਸ਼ ਕੁਮਾਰ, ਪਵਨ ਕੁਮਾਰ ਜਿੰਦਲ, ਤ੍ਰਿਭੁਵਨ ਗੁਪਤਾ ਅਤੇ ਮਹਾਮੰਤਰੀ ਅਨਿਲ ਗੁਪਤਾ ਦੀ ਅਗਵਾਈ ਹੇਠ ਕਿਲ੍ਹਾ ਚੌਕ ਵਿਖੇ ਰਾਤ 8:30 ਵਜੇ ਭਗਵਾਨ ਸ੍ਰੀ ਵਾਮਨ ਅਵਤਾਰ ਦੀ ਪੂਜਾ-ਅਰਚਨਾ ਕੀਤੀ ਜਾਵੇਗੀ। ਇਸ ਉਪਰੰਤ ਇੱਕ ਭਵਿਆ ਸਟੇਜ ਸਜਾਈ ਜਾਵੇਗੀ, ਜਿਸ ਵਿੱਚ ਸਾਰੀਆਂ ਝਾਕੀਆਂ, ਹਿੰਡੋਲੇ ਅਤੇ ਟਿੱਪਰੀਆਂ ਨੂੰ ਪ੍ਰੋਤਸਾਹਨ ਪੁਰਸਕਾਰ ਭੇਟ ਕੀਤੇ ਜਾਣਗੇ।

ਇਸ ਮੌਕੇ ਪ੍ਰਧਾਨ ਲਾਲਚੰਦ ਜਿੰਦਲ ਨੇ ਕਿਹਾ ਕਿ ਸ੍ਰੀ ਸਨਾਤਨ ਧਰਮ ਸਭਾ ਵੱਲੋਂ ਉਹ ਸਮੂਹ ਪਟਿਆਲਾ ਵਾਸੀਆਂ ਅਤੇ ਸ਼ਰਧਾਲੂਆਂ ਨੂੰ ਵਾਮਨ ਦੁਆਦਸ਼ੀ ਦੇ ਪਾਵਨ ਪੁਰਬ ਦੀਆਂ ਕੋਟਿ-ਕੋਟਿ ਵਧਾਈਆਂ ਦਿੰਦੇ ਹਨ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਭਵਿਆ ਉਤਸਵ ਅਤੇ ਮੇਲੇ ਵਿੱਚ ਸ਼ਾਮਲ ਹੋ ਕੇ ਭਗਵਾਨ ਵਾਮਨ ਦਾ ਆਸ਼ੀਰਵਾਦ ਪ੍ਰਾਪਤ ਕਰਨ। ਸ੍ਰੀ ਸਨਾਤਨ ਧਰਮ ਸਭਾ ਵੱਲੋਂ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਗਈ ਹੈ ਕਿ ਉਸ ਦਿਨ ਸ਼ਹਿਰ ਵਿੱਚ ਟ੍ਰੈਫਿਕ ਦੀ ਉਚਿਤ ਵਿਵਸਥਾ ਕੀਤੀ ਜਾਵੇ ਅਤੇ ਸਮਾਜ ਵਿਰੋਧੀ ਤੱਤਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ। ਸਭਾ ਨੇ ਸਾਰੇ ਬਾਜ਼ਾਰ ਕਮੇਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਬਾਜ਼ਾਰਾਂ ਵਿੱਚ ਸਜਾਵਟ ਅਤੇ ਲੰਗਰ ਆਦਿ ਦਾ ਉਚਿਤ ਪ੍ਰਬੰਧ ਕਰਨ। ਉਨ੍ਹਾਂ ਸਾਰੀਆਂ ਝਾਕੀਆਂ ਤਿਆਰ ਕਰਨ ਵਾਲਿਆਂ ਅਤੇ ਟਿੱਪਰੀ ਖੇਡਣ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਨਿਰਧਾਰਤ ਰੂਟ ’ਤੇ ਹੀ ਚੱਲਣ ਅਤੇ ਕਿਸੇ ਵੀ ਤਰ੍ਹਾਂ ਦੇ ਖਤਰਨਾਕ ਸਟੰਟ ਕਰਨ ਤੋਂ ਗੁਰੇਜ਼ ਕਰਨ। ਇਸ ਮੌਕੇ ਸਭਾ ਦੇ ਹੋਰ ਅਹੁਦੇਦਾਰ ਡਾ. ਐਨ.ਕੇ. ਸ਼ਰਮਾ, ਸੰਜੀਵ ਕੁਮਾਰ ਗੁਪਤਾ, ਮੁਕੇਸ਼ ਪੁਰੀ ਅਤੇ ਐਸ.ਡੀ.ਐਸ.ਈ. ਸਕੂਲ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ ਵੀ ਮੌਜੂਦ ਸਨ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments