HomeUncategorizedਚੋਣ ਕਮਿਸ਼ਨ ਦੀ SIR ਜਾਂਚ 'ਚ ਵੱਡਾ ਖੁਲਾਸਾ: ਪੰਜਾਬ ਦੀ ਵੋਟਰ ਲਿਸਟ...

ਚੋਣ ਕਮਿਸ਼ਨ ਦੀ SIR ਜਾਂਚ ‘ਚ ਵੱਡਾ ਖੁਲਾਸਾ: ਪੰਜਾਬ ਦੀ ਵੋਟਰ ਲਿਸਟ ‘ਚ ਲੱਖਾਂ ਐਂਟਰੀਆਂ ਦੀ ਹੋਈ ਜਾਂਚ

ਵਿਸ਼ੇਸ਼ ਗਹਿਨ ਸੁਧਾਈ ਦਾ ਮਕਸਦ ਵੋਟਰ ਸੂਚੀ ਨੂੰ ਹੋਰ ਸਹੀ, ਪਾਰਦਰਸ਼ੀ ਅਤੇ ਅਪਡੇਟ ਬਣਾਉਣਾ ਹੈ- ਸ਼੍ਰੀਮਤੀ ਅਨੰਦਿਤਾ ਮਿੱਤਰਾ

ਚੰਡੀਗੜ੍ਹ: 6 ਅਗਸਤ, 2026 (ਗੁਰਮੀਤ ਸਿੰਘ ਤੁੰਗ) : ਪੰਜਾਬ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਗਹਿਨ ਸੁਧਾਈ (SIR) ਦੇ ਪਹਿਲੇ ਪੜਾਅ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਨੇ ਕਈ ਅਹਿਮ ਤੱਥ ਸਾਹਮਣੇ ਰੱਖੇ ਹਨ। ਸੂਬੇ ਭਰ ਵਿੱਚ ਘਰ-ਘਰ ਜਾ ਕੇ ਕੀਤੀ ਗਈ ਜਾਂਚ ਅਤੇ ਵੋਟਰਾਂ ਦੀ ਤਸਦੀਕ ਦੌਰਾਨ ਵੱਡੀ ਗਿਣਤੀ ਵਿੱਚ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਫਾਰਮ ਵਾਪਸ ਨਾ ਆਉਣਾ, ਮ੍ਰਿਤਕ ਵੋਟਰਾਂ ਦੇ ਨਾਮ, ਡਬਲ ਐਂਟਰੀਆਂ ਅਤੇ ਟਰੇਸ ਨਾ ਹੋ ਸਕਣ ਵਾਲੇ ਵੋਟਰ ਸ਼ਾਮਲ ਹਨ।

ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਕਰੀਬ 20 ਲੱਖ ਵੋਟਰਾਂ ਦੇ ਫਾਰਮ ਅਜੇ ਤੱਕ ਵਾਪਸ ਪ੍ਰਾਪਤ ਨਹੀਂ ਹੋਏ ਹਨ। ਇਸ ਤੋਂ ਇਲਾਵਾ 12 ਲੱਖ ਵੋਟਰਾਂ ਦੀ ਮੈਪਿੰਗ ਨਹੀਂ ਹੋ ਸਕੀ, ਜਿਸ ਕਾਰਨ ਉਨ੍ਹਾਂ ਦੀ ਤਸਦੀਕ ਦਾ ਕੰਮ ਅਜੇ ਬਾਕੀ ਹੈ।

ਵੇਰੀਫਿਕੇਸ਼ਨ ਦੌਰਾਨ 5 ਲੱਖ 74 ਹਜ਼ਾਰ ਵੋਟਰ ਮ੍ਰਿਤਕ ਪਾਏ ਗਏ, ਜਿਨ੍ਹਾਂ ਦੇ ਨਾਮ ਹਾਲੇ ਵੀ ਵੋਟਰ ਸੂਚੀ ਵਿੱਚ ਦਰਜ ਸਨ। ਇਸ ਦੇ ਨਾਲ ਹੀ 1 ਲੱਖ 19 ਹਜ਼ਾਰ 145 ਡਬਲ ਵੋਟਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਇੱਕੋ ਵਿਅਕਤੀ ਦਾ ਨਾਮ ਇੱਕ ਤੋਂ ਵੱਧ ਥਾਵਾਂ ‘ਤੇ ਦਰਜ ਮਿਲਿਆ।

ਚੋਣ ਕਮਿਸ਼ਨ ਨੇ ਇਹ ਵੀ ਦੱਸਿਆ ਕਿ 4 ਲੱਖ 12 ਹਜ਼ਾਰ 715 ਵੋਟਰਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ, ਜਿਸ ਕਾਰਨ ਉਨ੍ਹਾਂ ਨੂੰ ਫਿਲਹਾਲ “ਟਰੇਸ ਨਹੀਂ ਹੋਏ” ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

13 ਅਗਸਤ ਨੂੰ ਜਾਰੀ ਹੋਵੇਗੀ ਵੋਟਰ ਸੂਚੀ

ਚੋਣ ਕਮਿਸ਼ਨ ਪੰਜਾਬ ਨੇ ਜਾਣਕਾਰੀ ਦਿੱਤੀ ਹੈ ਕਿ 13 ਅਗਸਤ ਨੂੰ ਵਿਸ਼ੇਸ਼ ਸੁਧਾਈ ਤੋਂ ਬਾਅਦ ਦੀ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਵੋਟਰ ਆਪਣੇ ਨਾਮ ਦੀ ਜਾਂਚ ਕਰ ਸਕਣਗੇ ਅਤੇ ਜੇਕਰ ਕਿਸੇ ਨਾਮ ਵਿੱਚ ਗਲਤੀ, ਕਟੌਤੀ ਜਾਂ ਕੋਈ ਹੋਰ ਇਤਰਾਜ਼ ਹੋਵੇ ਤਾਂ ਨਿਰਧਾਰਿਤ ਸਮੇਂ ਦੌਰਾਨ ਦਾਅਵੇ ਅਤੇ ਇਤਰਾਜ਼ ਦਰਜ ਕਰਵਾ ਸਕਣਗੇ।

ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਵਿਸ਼ੇਸ਼ ਗਹਿਨ ਸੁਧਾਈ ਦਾ ਮਕਸਦ ਵੋਟਰ ਸੂਚੀ ਨੂੰ ਹੋਰ ਸਹੀ, ਪਾਰਦਰਸ਼ੀ ਅਤੇ ਅਪਡੇਟ ਬਣਾਉਣਾ ਹੈ, ਤਾਂ ਜੋ ਮ੍ਰਿਤਕ, ਡਬਲ ਜਾਂ ਅਯੋਗ ਵੋਟਰਾਂ ਦੇ ਨਾਮ ਹਟਾਏ ਜਾ ਸਕਣ ਅਤੇ ਸਿਰਫ਼ ਯੋਗ ਵੋਟਰਾਂ ਦੇ ਨਾਮ ਹੀ ਸੂਚੀ ਵਿੱਚ ਸ਼ਾਮਲ ਰਹਿਣ।

RELATED ARTICLES
- Advertisment -
Google search engine
Google search engine
Google search engine

Most Popular

Recent Comments