Homeਹਰਿਆਣਾਐਨ.ਐਚ.ਐਮ. ਦੇ ਠੇਕਾ ਮੁਲਾਜ਼ਮਾਂ ਨੂੰ ਵੱਡੀ ਰਾਹਤ

ਐਨ.ਐਚ.ਐਮ. ਦੇ ਠੇਕਾ ਮੁਲਾਜ਼ਮਾਂ ਨੂੰ ਵੱਡੀ ਰਾਹਤ

Major relief announced for NHM contractual employees, bringing important support and benefits for the healthcare workforce.

ਅੰਤਰ-ਜ਼ਿਲ੍ਹਾ ਮੁੜ-ਤੈਨਾਤੀ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਚੰਡੀਗੜ੍ਹ, 23 ਸਤੰਬਰ, 2026 (ਸੰਜੀਵ ਸ਼ਰਮਾ) : ਰਾਸ਼ਟਰੀ ਸਿਹਤ ਮਿਸ਼ਨਹਰਿਆਣਾ ਦੇ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ ਸੂਬਾ ਸਰਕਾਰ ਨੇ ਅੰਤਰ-ਜ਼ਿਲ੍ਹਾ ਮੁੜ-ਤੈਨਾਤੀ (Inter-District Re-deployment) ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਐਨ.ਐਚ.ਐਮ. ਹਰਿਆਣਾ ਦੇ ਮਿਸ਼ਨ ਡਾਇਰੈਕਟਰ ਡਾ. ਆਰ. ਐਸ. ਢਿੱਲੋਂ ਨੇ ਦੱਸਿਆ ਕਿ ਸਟੇਟ ਹੈਲਥ ਸੁਸਾਇਟੀ ਹਰਿਆਣਾ ਦੀ ਕਾਰਜਕਾਰੀ ਕਮੇਟੀ ਨੂੰ ਠੇਕਾ ਮੁਲਾਜ਼ਮਾਂ ਦੀ ਸੇਵਾ ਨਿਯਮਾਂਵਲੀ 2018 ਦੇ ਕਲਾਜ਼ 22 (ਛੋਟ ਦੇ ਅਧਿਕਾਰ) ਅਤੇ ਕਲਾਜ਼ 12 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਨਾਲ ਇਹ ਫ਼ੈਸਲਾ ਲਿਆ ਗਿਆ ਹੈ। ਇਸ ਪ੍ਰਣਾਲੀ ਦਾ ਮੁੱਖ ਉਦੇਸ਼ ਅਸਲ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਮੁਲਾਜ਼ਮਾਂ ਨੂੰ ਇੱਕ ਪਾਰਦਰਸ਼ੀਨੇਮਬੱਧ ਅਤੇ ਆਨਲਾਈਨ ਪ੍ਰਣਾਲੀ ਰਾਹੀਂ ਅੰਤਰ-ਜ਼ਿਲ੍ਹਾ ਤਬਾਦਲੇ ਜਾਂ ਮੁੜ-ਤੈਨਾਤੀ ਦਾ ਲਾਭ ਪ੍ਰਦਾਨ ਕਰਨਾ ਹੈ।

ਡਾ. ਢਿੱਲੋਂ ਨੇ ਦੱਸਿਆ ਕਿ ਇਸ ਨਵੀਂ ਨੀਤੀ ਤਹਿਤ ਸਿਰਫ਼ ਉਨ੍ਹਾਂ ਅਰਜ਼ੀਆਂ ਉੱਤੇ ਹੀ ਵਿਚਾਰ ਕੀਤਾ ਜਾਵੇਗਾ ਜੋ ਨਿਰਧਾਰਤ ਦਸਤਾਵੇਜ਼ਾਂ ਨਾਲ ਆਨਲਾਈਨ ਜਮ੍ਹਾਂ ਕੀਤੀਆਂ ਜਾਣਗੀਆਂ ਅਤੇ ਅਧੂਰੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਜਾਵੇਗਾ। ਮੁੜ-ਤੈਨਾਤੀ ਦੀ ਸਹੂਲਤ ਪੰਜ ਮੁੱਖ ਸ਼੍ਰੇਣੀਆਂ ਦੇ ਮੁਲਾਜ਼ਮਾਂ ਨੂੰ ਮਿਲੇਗੀਜਿਨ੍ਹਾਂ ਵਿੱਚ ਗੰਭੀਰ ਕ੍ਰਾਨਿਕ ਜਾਂ ਜਾਨਲੇਵਾ ਬਿਮਾਰੀ ਜਾਂ ਅਪੰਗਤਾ ਤੋਂ ਪੀੜਤ ਮੁਲਾਜ਼ਮਨਾਬਾਲਗ ਬੱਚਿਆਂ ਦੀ ਦੇਖਭਾਲ ਕਰ ਰਹੇ ਇਕੱਲੇ ਮਾਪੇ (ਸਿੰਗਲ ਪੇਰੈਂਟ), 35 ਸਾਲ ਤੋਂ ਵੱਧ ਉਮਰ ਦੀਆਂ ਅਣਵਿਆਹੀਆਂ ਮਹਿਲਾ ਮੁਲਾਜ਼ਮਬੇਔਲਾਦ ਵਿਧਵਾਵਾਂਤਲਾਕਸ਼ੁਦਾ ਜਾਂ ਕਾਨੂੰਨੀ ਤੌਰ ਤੇ ਵੱਖ ਰਹਿ ਰਹੀਆਂ ਮਹਿਲਾਵਾਂ ਸ਼ਾਮਲ ਹਨ।

ਇਸ ਤੋਂ ਇਲਾਵਾ ਜੇਕਰ ਮੁਲਾਜ਼ਮ ਦੇ ਆਸ਼ਰਿਤ ਪਤੀ-ਪਤਨੀਬੱਚੇ ਜਾਂ ਮਾਤਾ-ਪਿਤਾ ਕਿਸੇ ਗੰਭੀਰ ਅਪੰਗਤਾਆਟਿਜ਼ਮਸੇਰੇਬ੍ਰਲ ਪਾਲਸੀ ਜਾਂ ਮਾਨਸਿਕ ਬਿਮਾਰੀ ਤੋਂ ਪੀੜਤ ਹਨਜਾਂ ਫਿਰ ਪਤੀ-ਪਤਨੀ ਦੋਵਾਂ ਵਿੱਚੋਂ ਕੋਈ ਇੱਕ ਹਰਿਆਣਾ ਦੇ ਕਿਸੇ ਹੋਰ ਜ਼ਿਲ੍ਹੇ ਜਾਂ ਚੰਡੀਗੜ੍ਹ ਵਿੱਚ ਕੰਮ ਕਰ ਰਿਹਾ ਹੈਤਾਂ ਉਹ ਵੀ ਇਸ ਰਾਹਤ ਦੇ ਪਾਤਰ ਹੋਣਗੇ। ਮਿਸ਼ਨ ਡਾਇਰੈਕਟਰ ਨੇ ਸਪੱਸ਼ਟ ਕੀਤਾ ਕਿ ਇਸ ਮੁੜ-ਤੈਨਾਤੀ ਨਾਲ ਮੁਲਾਜ਼ਮਾਂ ਦੀ ਸੇਵਾ ਨਿਰੰਤਰਤਾਕਰਮਚਾਰੀ ਭਵਿੱਖ ਨਿਧੀ (EPF) ਮੈਂਬਰਸ਼ਿਪ ਜਾਂ ਮਿਲਣ ਵਾਲੇ ਹੋਰ ਸੇਵਾ ਲਾਭਾਂ ਉੱਤੇ ਕੋਈ ਮਾੜਾ ਅਸਰ ਨਹੀਂ ਪਵੇਗਾ ਅਤੇ ਇਨ੍ਹਾਂ ਸਾਰਿਆਂ ਦੀ ਗਣਨਾ ਐਨ.ਐਚ.ਐਮ. ਹਰਿਆਣਾ ਤਹਿਤ ਉਨ੍ਹਾਂ ਦੀ ਮੂਲ ਨਿਯੁਕਤੀ ਦੀ ਮਿਤੀ ਤੋਂ ਹੀ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਹਾਲਾਂਕਿਪੂਰੇ ਇਕਰਾਰਨਾਮੇ ਦੇ ਕਾਰਜਕਾਲ ਦੌਰਾਨ ਮੁੜ-ਤੈਨਾਤੀ ਦਾ ਮੌਕਾ ਸਿਰਫ਼ ਇੱਕ ਵਾਰ ਹੀ ਦਿੱਤਾ ਜਾਵੇਗਾਭਾਵੇਂ ਬਾਅਦ ਵਿੱਚ ਹਾਲਾਤ ਕਿਉਂ ਨਾ ਬਦਲ ਜਾਣ। ਇਸ ਤੋਂ ਇਲਾਵਾਇਸ ਵਿਵਸਥਾ ਨਾਲ ਇਕਰਾਰਨਾਮੇ ਦੀ ਪ੍ਰਕਿਰਤੀਮਿਹਨਤਾਨੇਸੇਵਾ ਸ਼ਰਤਾਂ ਜਾਂ ਨਵੀਨੀਕਰਨ ਦੀਆਂ ਸ਼ਰਤਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments