Homeਮਨੋਰੰਜਨਮਹੇਸ਼ ਬਾਬੂ ਦਾ ‘ਵਾਰਾਣਸੀ’ ਤੋਂ ਰੁਦ੍ਰਾ ਲੁੱਕ ਜਾਰੀ, ਜਨਮਦਿਨ 'ਤੇ ਫੈਨਜ਼ ਨੂੰ...

ਮਹੇਸ਼ ਬਾਬੂ ਦਾ ‘ਵਾਰਾਣਸੀ’ ਤੋਂ ਰੁਦ੍ਰਾ ਲੁੱਕ ਜਾਰੀ, ਜਨਮਦਿਨ ‘ਤੇ ਫੈਨਜ਼ ਨੂੰ ਮਿਲਿਆ ਖਾਸ ਤੋਹਫ਼ਾ

Mahesh Babu’s rugged first look as Rudhra from SS Rajamouli’s ‘Varanasi’ is unveiled on his birthday.

ਹੈਦਰਾਬਾਦ, 9 ਅਗਸਤ 2026 (ਅਮਨਦੀਪ ਸਰਾਂ) : ਅਦਾਕਾਰ ਮਹੇਸ਼ ਬਾਬੂ ਦੇ ਜਨਮਦਿਨ ਮੌਕੇ ਐੱਸ.ਐੱਸ. ਰਾਜਾਮੌਲੀ ਦੀ ਬਹੁਚਰਚਿਤ ਫ਼ਿਲਮ ਵਾਰਾਣਸੀ’ ਤੋਂ ਉਨ੍ਹਾਂ ਦਾ ਪਹਿਲਾ ਲੁੱਕ ਜਾਰੀ ਕੀਤਾ ਗਿਆ ਹੈ। ਫ਼ਿਲਮ ਵਿੱਚ ਮਹੇਸ਼ ਬਾਬੂ ਰੁਦ੍ਰਾ’ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਜਾਰੀ ਕੀਤੀਆਂ ਤਸਵੀਰਾਂ ਵਿੱਚ ਮਹੇਸ਼ ਬਾਬੂ ਦਾ ਰੱਗਡ ਅਤੇ ਐਡਵੈਂਚਰਸ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਕੁਝ ਦ੍ਰਿਸ਼ ਅਫ਼ਰੀਕਾ ਦੇ ਜੰਗਲੀ ਇਲਾਕਿਆਂ ਵਿੱਚ ਫ਼ਿਲਮਾਏ ਗਏ ਹਨ, ਜਿੱਥੇ ਪਿੱਛੇ ਜ਼ੀਬਰਾ ਅਤੇ ਜਿਰਾਫ਼ ਵੀ ਨਜ਼ਰ ਆ ਰਹੇ ਹਨ।

ਨਿਰਦੇਸ਼ਕ ਐੱਸ.ਐੱਸ. ਰਾਜਾਮੌਲੀ ਨੇ ਰੁਦ੍ਰਾ ਦੇ ਕਿਰਦਾਰ ਨੂੰ ਦਲੇਰ, ਸੰਵੇਦਨਸ਼ੀਲ ਅਤੇ ਆਪਣੇ ਮਕਸਦ ਲਈ ਜੂਝਣ ਵਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਫ਼ਰੀਕਾ ਦੇ ਕਿਲਿਮੰਜਾਰੋ ਅਤੇ ਮਸਾਈ ਮਾਰਾ ਵਿੱਚ ਹੋਈ ਸ਼ੂਟਿੰਗ ਨੇ ਫ਼ਿਲਮ ਨੂੰ ਵਿਲੱਖਣ ਵਿਜ਼ੂਅਲ ਦਿੱਤਾ ਹੈ। ਫ਼ਿਲਮ ਵਿੱਚ ਪ੍ਰਿਯੰਕਾ ਚੋਪੜਾ ਅਤੇ ਪ੍ਰਿਥਵੀਰਾਜ ਸੁਕੁਮਾਰਨ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਪ੍ਰਿਯੰਕਾ ‘ਮੰਦਾਕਿਨੀ’ ਅਤੇ ਪ੍ਰਿਥਵੀਰਾਜ ਵਿਰੋਧੀ ਕਿਰਦਾਰ ਨਿਭਾ ਰਹੇ ਹਨ। ‘ਵਾਰਾਣਸੀ’ ਨੂੰ ਦੁਨੀਆ ਭਰ ਵਿੱਚ 7 ਅਪ੍ਰੈਲ 2027 ਨੂੰ ਰਿਲੀਜ਼ ਕਰਨ ਦੀ ਯੋਜਨਾ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments