Homeਪੰਜਾਬਮਾਛੀਵਾੜਾ: ਸਰਹਿੰਦ ਨਹਿਰ 'ਚ ਕਾਰ ਡਿੱਗਣ ਨਾਲ 2 ਭਰਾਵਾਂ ਦੀ ਮੌ.ਤ.

ਮਾਛੀਵਾੜਾ: ਸਰਹਿੰਦ ਨਹਿਰ ‘ਚ ਕਾਰ ਡਿੱਗਣ ਨਾਲ 2 ਭਰਾਵਾਂ ਦੀ ਮੌ.ਤ.

ਮਾਛੀਵਾੜਾ, 25 ਜੁਲਾਈ, 2026 (ਅਮਨਦੀਪ ਸਰਾਂ): ਮਾਛੀਵਾੜਾ ਨੇੜੇ ਵਗਦੀ ਸਰਹਿੰਦ ਨਹਿਰ ਵਿੱਚ ਇੱਕ ਇਨੋਵਾ ਕਾਰ ਹਾਦਸਾਗ੍ਰਸਤ ਹੋ ਕੇ ਨਹਿਰ ‘ਚ ਡਿੱਗਣ ਕਾਰਨ ਦੋ ਨੌਜਵਾਨ ਚਚੇਰੇ ਭਰਾਵਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਵਿਕਾਸਦੀਪ (19 ਸਾਲ) ਅਤੇ ਆਕਾਸ਼ਦੀਪ (20 ਸਾਲ) ਵਾਸੀ ਪਿੰਡ ਸਿੱਖਾਂਵਾਲਾ, ਜ਼ਿਲ੍ਹਾ ਫ਼ਰੀਦਕੋਟ ਵਜੋਂ ਹੋਈ ਹੈ।

ਫੋਨ ‘ਤੇ ਗੱਲਬਾਤ ਦੌਰਾਨ ਵਾਪਰਿਆ ਹਾਦਸਾ

ਮ੍ਰਿਤਕ ਦੇ ਪਿਤਾ ਰਿੰਪੀ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਅਤੇ ਭਤੀਜਾ ਦੋਵੇਂ ਇਨੋਵਾ ਕਾਰ ‘ਚ ਚੰਡੀਗੜ੍ਹ ਤੋਂ ਫ਼ਰੀਦਕੋਟ ਵੱਲ ਆ ਰਹੇ ਸਨ। ਤੜਕੇ 4.30 ਵਜੇ ਦੇ ਕਰੀਬ ਉਸ ਦਾ ਪੁੱਤਰ ਮੋਬਾਈਲ ’ਤੇ ਉਨ੍ਹਾਂ ਨਾਲ ਗੱਲ ਕਰ ਰਿਹਾ ਸੀ, ਤਾਂ ਅਚਾਨਕ ਪਿੱਛੋਂ ਦੂਜੇ ਲੜਕੇ ਦੀ ਆਵਾਜ਼ ਆਈ ਕਿ “ਫੇਟ ਵੱਜ ਗਈ”। ਇਸ ਤੋਂ ਤੁਰੰਤ ਬਾਅਦ ਦੋਵਾਂ ਦੇ ਫੋਨ ਬੰਦ ਹੋ ਗਏ।

ਗੋਤਾਖੋਰਾਂ ਨੇ ਬਰਾਮਦ ਕੀਤੀਆਂ ਲਾਸ਼ਾਂ

ਚਿੰਤਾਜਨਕ ਹਾਲਤ ਵਿੱਚ ਪਰਿਵਾਰ ਜਦੋਂ ਸਵੇਰੇ ਉਨ੍ਹਾਂ ਦੀ ਭਾਲ ਕਰਦੇ ਹੋਏ ਸਰਹਿੰਦ ਨਹਿਰ ਦੇ ਕਿਨਾਰੇ ਪੁੱਜਾ, ਤਾਂ ਉੱਥੇ ਮੌਜੂਦ ਲੋਕਾਂ ਤੋਂ ਜਾਣਕਾਰੀ ਮਿਲੀ ਕਿ ਤੜਕੇ ਸਾਢੇ 4 ਵਜੇ ਦੇ ਕਰੀਬ ਇੱਕ ਇਨੋਵਾ ਕਾਰ ਨਹਿਰ ‘ਚ ਡਿੱਗ ਗਈ ਹੈ। ਇਸ ਤੋਂ ਬਾਅਦ ਤੁਰੰਤ ਗੋਤਾਖੋਰਾਂ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਦੋਵਾਂ ਭਰਾਵਾਂ ਦੀਆਂ ਦੇਹਾਂ ਬਰਾਮਦ ਕਰ ਲਈਆਂ। ਘਟਨਾ ਤੋਂ ਬਾਅਦ ਪਿੰਡ ਸਿੱਖਾਂਵਾਲਾ ‘ਚ ਸੋਗ ਦੀ ਲਹਿਰ ਦੌੜ ਗਈ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments