Homeਪੰਜਾਬਆਪਣੇ ਘਰ ਤੇ ਦੁਕਾਨ ਤੋਂ ਸਫ਼ਾਈ ਦੀ ਸ਼ੁਰੂਆਤ ਕਰਕੇ ਸ਼ਹਿਰ ਨੂੰ ਬਣਾਈਏ...

ਆਪਣੇ ਘਰ ਤੇ ਦੁਕਾਨ ਤੋਂ ਸਫ਼ਾਈ ਦੀ ਸ਼ੁਰੂਆਤ ਕਰਕੇ ਸ਼ਹਿਰ ਨੂੰ ਬਣਾਈਏ ਸਾਫ਼-ਸੁਥਰਾ: ਗੈਰੀ ਬੜਿੰਗ

Start Cleanliness at Home to Build a Cleaner City: Garry Baring

ਕਿਹਾ!ਦੁਕਾਨਾਂ ਤੇ ਰੇਹੜੀਆਂ ਤੋਂ ਨਿਕਲਣ ਵਾਲਾ ਕੂੜਾ ਸੜਕਾਂ ’ਤੇ ਨਹੀਂ, ਡਸਟਬਿਨ ਵਿੱਚ ਪਹੁੰਚੇ
ਅਮਲੋਹ/ ਮੰਡੀ ਗੋਬਿੰਦਗੜ੍ਹ ਫ਼ਤਿਹਗੜ੍ਹ ਸਾਹਿਬ, 12 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : “ਸ਼ਹਿਰ ਨੂੰ ਸਾਫ਼ ਰੱਖਣ ਦੀ ਸਭ ਤੋਂ ਮਜ਼ਬੂਤ ਸ਼ੁਰੂਆਤ ਆਪਣੇ ਘਰ ਅਤੇ ਦੁਕਾਨ ਦੇ ਦਰ ਤੋਂ ਹੁੰਦੀ ਹੈ। ਜਦੋਂ ਹਰ ਨਾਗਰਿਕ ਆਪਣੀ ਥਾਂ ਦੀ ਸਫ਼ਾਈ ਨੂੰ ਆਪਣੀ ਜ਼ਿੰਮੇਵਾਰੀ ਸਮਝੇਗਾ ਤਾਂ ਪੂਰਾ ਸ਼ਹਿਰ ਆਪਣੇ-ਆਪ ਨਿਖਰ ਉੱਠੇਗਾ।” ਇਹ ਪ੍ਰਗਟਾਵਾ ਹਲਕਾ ਅਮਲੋਹ ਦੇ ਵਿਧਾਇਕ  ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਸਲਿੱਪ ਰੋਡ ਨੇੜੇ ਚੰਨਣ ਰਾਮ ਪੰਪ ਮੰਡੀ ਗੋਬਿੰਦਗੜ, ਖੰਨਾ ਰੋਡ ਅਮਲੋਹ ਅਤੇ ਅਮਲੋਹ ਦੇ ਵੱਖ ਵੱਖ ਵਾਰਡਾਂ ਵਿਚ 15ਵੇ ਦਿਨ ਚੱਲ ਰਹੀ ਸਫ਼ਾਈ ਮੁਹਿੰਮ ਦਾ ਜਾਇਜ਼ਾ ਲੈਂਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਵੱਛਤਾ ਨੂੰ ਲੋਕ-ਜੀਵਨ ਦੀ ਆਦਤ ਬਣਾਉਣ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਅਮਲਾ ਸ਼ਹਿਰ ਨੂੰ ਸਾਫ਼ ਕਰ ਸਕਦਾ ਹੈ, ਪਰ ਉਸ ਸਫ਼ਾਈ ਨੂੰ ਕਾਇਮ ਰੱਖਣ ਦੀ ਅਸਲ ਤਾਕਤ ਸ਼ਹਿਰ ਵਾਸੀਆਂ ਦੇ ਹੱਥਾਂ ਵਿੱਚ ਹੈ
ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਸਫ਼ਾਈ ਕਾਰਜਾਂ ਨੂੰ ਨੇੜਿਓਂ ਵੇਖਿਆ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪ੍ਰਬੰਧਾਂ ਨੂੰ ਹੋਰ ਸੁਚਾਰੂ ਬਣਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ। ਵਿਧਾਇਕ ਨੇ ਦੁਕਾਨਦਾਰਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਵਿਸ਼ੇਸ਼ ਅਪੀਲ ਕੀਤੀ ਕਿ “ਕਾਰੋਬਾਰ ਵਾਲੀ ਥਾਂ ਤੋਂ ਨਿਕਲਿਆ ਕੂੜਾ ਸੜਕ ਜਾਂ ਨਾਲੀ ਤੱਕ ਨਾ ਪਹੁੰਚੇ, ਉਸ ਦੀ ਮੰਜ਼ਿਲ ਡਸਟਬਿਨ ਹੀ ਹੋਵੇ।” ਇਸ ਮੌਕੇ ਪ੍ਰਧਾਨ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਹਰਪ੍ਰੀਤ ਸਿੰਘ ਪ੍ਰਿੰਸ, ਵਿਨੀਤ ਕੁਮਾਰ ਬਿੱਟੂ ਉਪ ਪ੍ਰਧਾਨ, ਨਗਰ ਕੌਂਸਲ ਅਮਲੋਹ ਦੇ ਮੀਤ ਪ੍ਰਧਾਨ ਸ੍ਰੀ ਅਤੁਲ ਲੁਟਾਵਾ ਸਮੇਤ ਹੋਰ ਆਗੂ ਤੇ ਨਗਰ ਕੌਂਸਲ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments