Homeਪਟਿਆਲਾ ਅਪਡੇਟਖੇਡਾਂ ਵਤਨ ਪੰਜਾਬ ਦੀਆਂ 2026: ਬਲਾਕ ਪਾਤੜਾਂ 'ਚ 8ਵੇਂ ਦਿਨ ਦੀਆਂ ਬਲਾਕ...

ਖੇਡਾਂ ਵਤਨ ਪੰਜਾਬ ਦੀਆਂ 2026: ਬਲਾਕ ਪਾਤੜਾਂ ‘ਚ 8ਵੇਂ ਦਿਨ ਦੀਆਂ ਬਲਾਕ ਪੱਧਰੀ ਖੇਡਾਂ ਦਾ ਸ਼ਾਨਦਾਰ ਆਗਾਜ਼

Block-level competitions continue with an energetic and spectacular start to the eighth day in Patran Block.

ਵਿਧਾਇਕ ਕੁਲਵੰਤ ਸਿੰਘ ਨੇ ਖੇਡਾਂ ਦੇ  ਉਦਘਾਟਨ ਮੌਕੇ ਨੌਜਵਾਨਾਂ ਨਾਲ ਵਾਲੀਬਾਲ ਮੈਚ ‘ਚ ਹੱਥ ਅਜ਼ਮਾ ਕੇ ਭਰਿਆ ਨਵਾਂ ਉਤਸ਼ਾਹ
ਕਿਹਾ, ਮਾਨ ਸਰਕਾਰ ਦੀ ਖੇਡ ਨੀਤੀ ਰੰਗ ਲਿਆਈ; ਪੰਜਾਬ ਦੇ ਪਿੰਡ-ਪਿੰਡ ‘ਚ ਮੁੜ ਸੁਰਜੀਤ ਹੋਇਆ ਖੇਡ ਸਭਿਆਚਾਰ

ਪਾਤੜਾਂ/ਸੁਤਰਾਣਾ 14 ਸਤੰਬਰ, 2026 ( ਛਤਰਪਾਲ ਸਿੰਘ ) : ਖੇਡ ਵਿਭਾਗ ਪਟਿਆਲਾ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ 2026’ ਦੇ ਤਹਿਤ ਅੱਜ 8ਵੇਂ ਦਿਨ ਦੀਆਂ ਬਲਾਕ ਪੱਧਰੀ ਖੇਡਾਂ ਦਾ ਆਯੋਜਨ ਅਤਿ-ਉਤਸ਼ਾਹਪੂਰਨ ਮਾਹੌਲ ‘ਚ ਕੀਤਾ ਗਿਆ। ਬਲਾਕ ਪਾਤੜਾਂ ਦੇ ਪਿੰਡ ਦੇਧਨਾ ਵਿਖੇ ਸਥਿਤ ਮੁੱਖ ਮੰਤਰੀ ਖੇਡ ਸਟੇਡੀਅਮ ‘ਚ ਕਰਵਾਈਆਂ ਜਾ ਰਹੀਆਂ ਇਹਨਾਂ ਖੇਡਾਂ ਦਾ ਰਸਮੀ ਉਦਘਾਟਨ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ। ਇਸ ਮੌਕੇ ਮੈਦਾਨ ‘ਚ ਉਤਰੇ ਵਿਧਾਇਕ ਕੁਲਵੰਤ ਸਿੰਘ ਨੇ ਵਾਲੀਬਾਲ ਦੀਆਂ ਸਮੈਸ਼ਾਂ ਨਾਲ ਖਿਡਾਰੀਆਂ ਦਾ ਦਿਲ ਜਿੱਤ ਲਿਆ। ਉਦਘਾਟਨੀ ਸਮਾਰੋਹ ਦੌਰਾਨ ਉਸ ਵੇਲੇ ਮੈਦਾਨ ‘ਚ ਸ਼ਾਨਦਾਰ ਨਜ਼ਾਰਾ ਬੱਝ ਗਿਆ, ਜਦੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਮਹਿਜ਼ ਮੁੱਖ ਮਹਿਮਾਨ ਵਜੋਂ ਕੁਰਸੀ ‘ਤੇ ਬੈਠਣ ਦੀ ਬਜਾਏ ਆਪ ਮੈਦਾਨ ‘ਚ ਉਤਰ ਆਏ। ਨੌਜਵਾਨ ਖਿਡਾਰੀਆਂ ਦੇ ਜੋਸ਼ ਨੂੰ ਵੇਖਦਿਆਂ ਵਿਧਾਇਕ ਨੇ ਆਪਣੇ ਕੁੜਤੇ ਦੀਆਂ ਬਾਹਾਂ ਚੜ੍ਹਾ ਕੇ ਵਾਲੀਬਾਲ ਦੇ ਮੈਚ ‘ਚ ਸਿੱਧਾ ਉਤਰ ਕੇ ਖਿਡਾਰੀਆਂ ਨਾਲ ਹੱਥ ਅਜ਼ਮਾਏ। ਉਨ੍ਹਾਂ ਵੱਲੋਂ ਲਗਾਈਆਂ ਧਮਾਕੇਦਾਰ ਸਮੈਸ਼ਾਂ ਅਤੇ ਸਰਵਿਸ ਨੇ ਪੂਰੇ ਸਟੇਡੀਅਮ ‘ਚ ਤਾਲੀਆਂ ਦੀ ਗੂੰਜ ਪੈਦਾ ਕਰ ਦਿੱਤੀ।
ਇੱਕ ਆਮ ਵਿਧਾਇਕ ਤੋਂ ਪਰ੍ਹੇ ਹਟ ਕੇ, ਇੱਕ ਖਿਡਾਰੀ ਵਾਂਗ ਮੈਦਾਨ ‘ਚ ਪਸੀਨਾ ਵਹਾਉਂਦਿਆਂ ਉਨ੍ਹਾਂ ਨੇ ਦਿਖਾ ਦਿੱਤਾ ਕਿ ਉਹ ਹਲਕੇ ਦੇ ਨੌਜਵਾਨਾਂ ਦੇ ਦਿਲਾਂ ਨਾਲ ਧੜਕਦੇ ਹਨ। ਉਨ੍ਹਾਂ ਦਾ ਇਹ ਅੰਦਾਜ਼ ਖਿਡਾਰੀਆਂ ਵਿੱਚ ਨਵੇਂ ਉਤਸ਼ਾਹ ਅਤੇ ਊਰਜਾ ਦਾ ਸੰਚਾਰ ਕਰ ਗਿਆ। ਖਿਡਾਰੀਆਂ ਨੂੰ ਪ੍ਰੇਰਿਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਕਸਰਤ ਨਹੀਂ, ਸਗੋਂ ਜੀਵਨ ਵਿੱਚ ਅਨੁਸ਼ਾਸਨ ਅਤੇ ਸਕਾਰਾਤਮਕ ਸੋਚ ਪੈਦਾ ਕਰਨ ਦਾ ਸਭ ਤੋਂ ਵੱਡਾ ਸਾਧਨ ਹਨ। ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਦੂਰ ਰੱਖ ਕੇ ਖੇਡ ਮੈਦਾਨਾਂ ਵੱਲ ਮੋੜਨਾ ਹੀ ਉਨ੍ਹਾਂ ਦਾ ਮੁੱਖ ਟੀਚਾ ਹੈ।


ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡਾਂ ਦਾ ਇੱਕ ਅਜਿਹਾ ਮਾਹੌਲ ਸਿਰਜ ਦਿੱਤਾ ਹੈ, ਜਿਸ ਨਾਲ ਪਿੰਡ-ਪਿੰਡ ਵਿੱਚ ਮੁੜ ਖੇਡਾਂ ਦਾ ਸੁਨਹਿਰੀ ਦੌਰ ਪਰਤ ਆਇਆ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਇਤਿਹਾਸਕ ਉਪਰਾਲਿਆਂ ਨੇ ਜ਼ਮੀਨੀ ਪੱਧਰ ਦੀ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਦਿੱਤਾ ਹੈ। ਮਾਨ ਸਰਕਾਰ ਦੀ ਖੇਡ ਨੀਤੀ ਦਾ ਮੂਲ ਮਕਸਦ ਖਿਡਾਰੀਆਂ ਨੂੰ ਚੰਗੀਆਂ ਖੇਡ ਸਹੂਲਤਾਂ ਅਤੇ ਬਹਿਤਰ ਨਗਦ ਇਨਾਮ ਰਾਸ਼ੀ ਦੇ ਕੇ ਅੰਤਰਰਾਸ਼ਟਰੀ ਪੱਧਰ ‘ਤੇ ਚਮਕਾਉਣਾ ਹੈ, ਜਿਸ ਨਾਲ ਪੰਜਾਬ ਦਾ ਗੱਭਰੂ ਹੁਣ ਮੈਦਾਨਾਂ ‘ਚ ਨਵੇਂ ਦਿਸਹੱਦੇ ਛੂਹ ਰਿਹਾ ਹੈ। ਉਪਰੰਤ ਜ਼ਿਲ੍ਹਾ ਖੇਡ ਅਫਸਰ ਨਵਜੋਤ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਵੱਖ-ਵੱਖ ਉਮਰ ਵਰਗਾਂ ਦੇ ਐਥਲੈਟਿਕਸ, ਫੁੱਟਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਇਲ, ਕਬੱਡੀ ਸਰਕਲ ਸਟਾਇਲ, ਵਾਲੀਬਾਲ ਸ਼ੂਟਿੰਗ ਅਤੇ ਵਾਲੀਬਾਲ ਸਮੈਸ਼ਿੰਗ ਦੇ ਜ਼ਬਰਦਸਤ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਮੌਕੇ ਜਿਲ੍ਹਾ ਖੇਡ ਅਫਸਰ ਪਟਿਆਲਾ ਨਵਜੋਤ ਸਿੰਘ ਧਾਲੀਵਾਲ, ਦਵਿੰਦਰ ਸਿੰਘ ਜੋਨਲ ਇੰਚਾਰਜ ਪਾਤੜਾਂ ਸਿੱਖਿਆ ਵਿਭਾਗ ਪਟਿਆਲਾ ਅਤੇ ਪਾਤੜਾਂ ਦੇ ਸਰਪੰਚ ਸੰਦੀਪ ਵੀ ਮੌਜੂਦ ਰਹੇ। ਖੇਡਾਂ ਦੇ ਪ੍ਰਬੰਧਾਂ ਨੂੰ ਨੇਪਰੇ ਚਾੜ੍ਹਨ ਲਈ ਖੇਡ ਵਿਭਾਗ ਦੇ ਕੋਚ ਕੰਵਲਦੀਪ ਸਿੰਘ, ਕੁਲਵਿੰਦਰ ਸਿੰਘ, ਪਰਦੀਪ ਕੁਮਾਰ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਸਤਵੀਰ ਮੰਡਾਰ, ਪਰਮਿੰਦਰ ਸਿੰਘ, ਧਨਵੰਤ ਸਿੰਘ, ਰਾਜਬੀਰ ਸਿੰਘ, ਸਤਵਿੰਦਰ ਸਿੰਘ, ਸਤਗੁਰ ਸਿੰਘ ਅਤੇ ਸ਼ਿਵਾ ਨੇ ਅਹਿਮ ਭੂਮਿਕਾ ਨਿਭਾਈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments