ਬਲਾਕ ਬਸੀ ਪਠਾਣਾ ਅਤੇ ਖੇੜਾ ਦੀਆਂ ਖੇਡਾਂ ਦਾ ਆਗਾਜ਼, ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮਿਲਿਆ ਵੱਡਾ ਮੌਕਾ
ਫਤਹਿਗੜ੍ਹ ਸਾਹਿਬ, 11 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਮੁੱਖ ਮੰਤਰੀ ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ “ਖੇਡਾਂ ਵਤਨ ਪੰਜਾਬ ਦੀਆਂ-2026” ਸੂਬੇ ਨੂੰ ਰੰਗਲਾ ਪੰਜਾਬ ਬਨਾਉਣ ਵਿੱਚ ਅਹਿਮ ਰੋਲ ਨਿਭਾਅ ਰਹੀਆਂ ਹਨ। ਇਹਨਾਂ ਖੇਡਾਂ ਸਦਕਾ ਵੱਡੀ ਗਿਣਤੀ ਨੌਜਵਾਨ ਖੇਡਾਂ ਨਾਲ ਜੁੜ ਰਹੇ ਹਨ, ਜਿਸ ਨਾਲ ਸੂਬੇ ਦਾ ਭਵਿੱਖ ਰੌਸ਼ਨ ਹੋਵੇਗਾ। ਇਹ ਪ੍ਰਗਟਾਵਾ ਹਲਕਾ ਬਸੀ ਪਠਾਣਾ ਤੋਂ ਵਿਧਾਇਕ ਸ੍ਰੀ ਰੁਪਿੰਦਰ ਸਿੰਘ ਹੈਪੀ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਬਲਾਕ ਬਸੀ ਪਠਾਣਾ ਦੀਆਂ ਖੇਡਾਂ ਜੋ ਕਿ ਪੁਲਿਸ ਲਾਈਨ ਸਟੇਡੀਅਮ ਮਹੱਦੀਆਂ ਅਤੇ ਪਿੰਡ ਰੈਲੀ ਦੇ ਖੇਡ ਮੈਦਾਨਾਂ ਵਿਖੇ ਕਰਵਾਈਆਂ ਜਾ ਰਹੀਆਂ ਹਨ, ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ। ਵਿਧਾਇਕ ਹੈਪੀ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਹਰ ਉਮਰ ਵਰਗ ਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਅਤੇ ਯੋਗਤਾਵਾਂ ਦਾ ਪ੍ਰਦਰਸ਼ਨ ਕਰਨ ਲਈ ਸ਼ਾਨਦਾਰ ਮੰਚ ਪ੍ਰਦਾਨ ਕਰ ਰਹੀਆਂ ਹਨ। ਉਨ੍ਹਾਂ ਇਲਾਕੇ ਦੇ ਖਿਡਾਰੀਆਂ, ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।

ਜ਼ਿਲ੍ਹਾ ਖੇਡ ਅਫਸਰ ਸ੍ਰੀ ਹਰਪਿੰਦਰ ਸਿੰਘ ਨੇ ਖੇਡਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਬੱਸੀ ਪਠਾਣਾਂ ਦੇ ਐਥਲੈਟਿਕਸ, ਖੋਹ-ਖੋਹ ਅਤੇ ਫੁੱਟਬਾਲ ਦੇ ਮੁਕਾਬਲੇ ਪੁਲਿਸ ਲਾਈਨ, ਮਹੱਦੀਆਂ ਅਤੇ ਵਾਲੀਬਾਲ, ਕਬੱਡੀ ਦੇ ਮੁਕਾਬਲੇ ਪਿੰਡ ਰੈਲੀ ਵਿਖੇ ਕਰਵਾਏ ਜਾ ਰਹੇ। ਇਸੇ ਤਰ੍ਹਾਂ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਆਸ਼ੀਰਵਾਦ ਸਦਕਾ ਬਲਾਕ ਖੇੜਾ ਦੇ ਐਥਲੈਟਿਕਸ, ਖੋਹ-ਖੋਹ ਅਤੇ ਕਬੱਡੀ ਦੇ ਮੁਕਾਬਲੇ ਸਪੋਰਟਸ ਸਟੇਡੀਅਮ ਹੰਸਾਲੀ ਵਿਖੇ ਅਤੇ ਫੁੱਟਬਾਲ ਅਤੇ ਵਾਲੀਬਾਲ ਦੇ ਮੁਕਾਬਲੇ ਪਿੰਡ ਸੈਂਪਲੀ ਵਿਖੇ ਸ਼ੁਰੂ ਹੋ ਗਏ ਹਨ। ਜ਼ਿਲ੍ਹਾ ਖੇਡ ਅਫਸਰ ਨੇ ਹੋਰ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਪਹਿਲੀ ਵਾਰ ਡੈਮੋ ਖੇਡ ਵਜੋਂ ਟੈਨਿਸ ਬਾਲ,ਕ੍ਰਿਕਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ।ਜਿਸ ਤਹਿਤ ਬਲਾਕ ਸਰਹਿੰਦ ਦੇ ਮੁਕਾਬਲੇ ਖੇਡ ਸਟੇਡੀਅਮ, ਮਾਧੋਪੁਰ (ਸਰਹਿੰਦ) ਅਤੇ ਬਲਾਕ ਅਮਲੋਹ ਦੇ ਮੁਕਾਬਲੇ ਸਕੂਲ ਆਫ ਐਮੀਨੈਂਸ, ਅਮਲੋਹ ਵਿਖੇ ਕਰਵਾਏ ਜਾ ਰਹੇ ਹਨ।
ਇਸ ਮੌਕੇ ਗੁਰਜੀਤ ਸਿੰਘ ਸਰਪੰਚ ,ਜਗਦੀਪ ਸਿੰਘ ਪੰਚ,ਦਵਿੰਦਰ ਸਿੰਘ ਪੰਚ ,ਮਨਪ੍ਰੀਤ ਸਿੰਘ ਸੋਮਲ ,ਹਰਪਾਲ ਸਿੰਘ ਭਟੇੜੀ ਸਰਪੰਚ ,ਸਤੀਸ਼ ਕੋਸ਼ਲ ਭਟੇੜੀ,ਕਸ਼ਮੀਰ ਸਿੰਘ ਰਸੂਲਪੁਰ,ਬਲਜਿੰਦਰ ਸਿੰਘ ਸਰਪੰਚ ਰਸੂਲਪੁਰ, ਵਿਕਰਮਜੀਤ ਸਿੰਘ ਸਰਪੰਚ ਸਾਹਿਬ ,ਅਵਤਾਰ ਸਿੰਘ ਸੇਪਲਾ, ਜਸਵਿੰਦਰ ਸਿੰਘ ਪਿੰਕਾ, ਰਾਹੁਲਦੀਪ ਸਿੰਘ, ਲਖਵੀਰ ਸਿੰਘ, ਮਨੀਸ਼ ਕੁਮਾਰ, ਸੁਖਦੀਪ ਸਿੰਘ, ਮਨੋਜ ਕੁਮਾਰ,ਮਨਜੀਤ ਸਿੰਘ, ਯਾਦਵਿੰਦਰ ਸਿੰਘ, ਤੁਲਸੀ ਰਾਮ, ਦੀਪਕ, ਗੁਰਮੀਤ ਸਿੰਘ, ਪਵਨਦੀਪ ਸਿੰਘ, ਖੁਸ਼ਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜਰ ਸਨ।