ਪਟਿਆਲਾ (ਜਗਪ੍ਰੀਤ ਮਹਾਜਨ/ ਛਤਰਪਾਲ ਸਿੰਘ) : ਸਾਲ 2019 ਵਿੱਚ ਕਰਾਓਕੇ ਗਾਇਕੀ ਨੂੰ ਇੱਕ ਵਿਵਸਥਿਤ ਮੰਚ ਦੇਣ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਵਜੋਂ ਸ਼ੁਰੂ ਹੋਇਆ ਕਰੌਕੇ ਫਿਊਜ਼ਨ ਕਲੱਬ ਚੰਡੀਗੜ੍ਹ ਅੱਜ ਆਪਣੀ ਸੱਤ ਸਾਲਾਂ ਦੀ ਸ਼ਾਨਦਾਰ ਸੰਗੀਤਕ ਯਾਤਰਾ ਪੂਰੀ ਕਰ ਚੁੱਕਾ ਹੈ । ਇਸ ਮੌਕੇ ਕਲੱਬ ਦੀ 325ਵਾਂ ਇਤਿਹਾਸਕ ਗਾਇਕੀ ਪ੍ਰੋਗਰਾਮ ਪਟਿਆਲਾ ਸਥਿਤ ਇੱਕ ਨਾਮਵਰ ਹੋਟਲ ਵਿੱਚ ਡਾ. ਰਵਿੰਦਰ ਸਿੰਘ, ਡਾ. ਇੰਦਰਜੀਤ ਕੌਰ ਅਤੇ ਡਾ. ਪਰਮਜੀਤ ਸਿੰਘ ਜੌਰਾ ਵੱਲੋਂ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ । ਇਸ ਪ੍ਰੋਗਰਾਮ ਵਿੱਚ ਕਲੱਬ ਦੇ ਪਟਿਆਲਾ ਚੈਪਟਰ ਦੀ ਸ਼ੁਰੂਆਤ ਕੀਤੀ ਗਈ । ਕਲੱਬ ਦੇ ਸੰਸਥਾਪਕ ਡਾ. ਆਈ. ਐੱਸ. ਕੰਗ ਨੇ ਇਸ ਮੌਕੇ ਪਟਿਆਲਾ ਵਾਸੀਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ । ਅੱਜ ਕਲੱਬ ਨੇ ਸੰਗੀਤ ਪ੍ਰੇਮੀਆਂ, ਖਾਸ ਕਰਕੇ ਸੀਨੀਅਰ ਸਿਟੀਜ਼ਨਾਂ, ਨੂੰ ਇੱਕ ਅਜਿਹਾ ਮੰਚ ਦਿੱਤਾ ਹੈ ਜਿੱਥੇ ਉਹ ਗਾ ਸਕਦੇ ਹਨ, ਮਿਲ-ਜੁਲ ਸਕਦੇ ਹਨ ਅਤੇ ਇੱਕ-ਦੂਜੇ ਨਾਲ ਜੂੜੇ ਰਹਿ ਸਕਦੇ ਹਨ । ਸ਼ੁਰੂਆਤ ਆਨਲਾਈਨ ਪ੍ਰੋਗਗਾਮਾਂ ਤੋਂ ਹੋਈ ਅਤੇ ਇਹ ਸਫ਼ਰ ਹੁਣ 325ਵੀਂ ਗਾਇਕੀ ਪ੍ਰੋਗਰਾਮ ਤੱਕ ਪਹੁੰਚ ਚੁੱਕਾ ਹੈ । ਕਲੱਬ ਦੇ ਮੈਂਬਰ ਸਿਰਫ਼ ਟ੍ਰਾਈਸਿਟੀ ਵਿੱਚ ਹੀ ਨਹੀਂ, ਸਗੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸੰਗੀਤਮਈ ਪ੍ਰੋਗਰਾਮ ਕਰਰਵਾਉਂਦੇ ਹਨ । ਇਸ ਕਲੱਬ ਨੇ ਸੰਗੀਤ ਨੂੰ ਸਮਾਜਿਕ ਸੇਵਾਵਾਂ ਨਾਲ ਜੋੜਨ ਦਾ ਯਤਨ ਵੀ ਕੀਤਾ । ਪਟਿਆਲਾ ਵਿੱਚ ਹੋ ਰਹੇ 325ਵੇਂ ਸਮਾਗਮ ਵਿੱਚ 50 ਤੋਂ ਵੱਧ ਗਾਇਕੀ-ਪ੍ਰਤੀਭਾਗੀ ਦਿੱਲੀ, ਗੁੜਗਾਵਾਂ, ਚੰਡੀਗੜ੍ਹ, ਮੋਹਾਲੀ, ਪੰਚਕੂਲਾ ਅਤੇ ਪਟਿਆਲਾ ਸਮੇਤ ਵੱਖ-ਵੱਖ ਥਾਵਾਂ ਤੋਂ ਪਹੁੰਚੇ । ਇੰਨੀ ਵੱਡੀ ਗਿਣਤੀ ਵਿੱਚ ਮੈਂਬਰਾਂ ਦਾ ਇੱਕਠੇ ਪਟਿਆਲਾ ਪਹੁੰਚਣਾ ਕਲੱਬ ਦੀ ਵਧ ਰਹੀ ਲੋਕਪ੍ਰਿਯਤਾ ਅਤੇ ਮੈਂਬਰਾਂ ਵਿਚਕਾਰ ਬਣੇ ਮਜ਼ਬੂਤ ਰਿਸ਼ਤਿਆਂ ਨੂੰ ਦਰਸਾਉਂਦਾ ਹੈ । ਇਸ ਮੌਕੇ ‘ਤੇ ਡਾ. ਆਈ.ਐਸ. ਕੰਗ ਅਤੇ ਮੈਡਮ ਅਰਵਿੰਦਰ ਕੌਰ ਵੱਲੋਂ “ਗਾਤਾ ਰਹੇ ਮੇਰਾ ਦਿਲ”, ਅਰੁਣ ਅਰੋੜਾ ਵੱਲੋਂ “ਐਸਾ ਦੇਸ਼ ਹੈ ਮੇਰਾ”, ਐਸ.ਐਸ. ਭੂਮਰਾ ਵੱਲੋਂ “ਯਾਰ ਮੇਰੀ ਬਾਹੋਂ ਮੇਂ ਆਜਾ”, ਦਿਨੇਸ਼ ਕੁਮਾਰ ਵੱਲੋਂ “ਆਜ ਕੀ ਰਾਤ ਮੇਰੇ ਦਿਲ ਕੀ ਸਲਾਮੀ”, ਡਾ. ਆਰਤੀ ਚੋਪੜਾ ਬੇਦੀ ਵੱਲੋਂ “ਜਾਨੇ ਕਿਉਂ ਲੋਗ ਮੁਹੱਬਤ”, ਡਾ. ਪੀ.ਜੇ.ਐਸ. ਜੋਰਾ ਵੱਲੋਂ “ਕਭੀ ਕਿਸੀ ਕੋ ਮੁਕੰਮਲ ਜਹਾਂ”, ਡਾ. ਕੇ.ਪੀ. ਸਿੰਘ ਵੱਲੋਂ “ਮੁਝੇ ਕਿਤਨਾ ਪਿਆਰ ਹੈ ਤੁਮਸੇ”, ਡਾ. ਆਈ.ਐਸ. ਕੰਗ ਵੱਲੋਂ “ਜਬ ਮੁਹੱਬਤ ਜਵਾਂ/ਦੇਖਨਾ ਹੈ ਹਾਏ ਰੇ”, ਡਾ. ਆਰ.ਪੀ. ਬਾਂਸਲ ਵੱਲੋਂ “ਮੇਰੇ ਦੀਵਾਨੇਪਨ ਕੀ ਭੀ ਦਵਾ ਨਹੀਂ”, ਡਾ. ਰਵਿੰਦਰ ਸਿੰਘ/ਡਾ. ਇੰਦਰਜੀਤ ਕੌਰ/ਡਾ. ਪਰਮਜੀਤ ਸਿੰਘ ਜੋਰਾ ਵੱਲੋਂ “ਦਿਲ ਨੇ ਫਿਰ ਯਾਦ ਕੀਤਾ/ਮੇਰੇ ਮਿਤਵਾ ਮੇਰੇ”, ਡਾ. ਰਵਿੰਦਰ ਸਿੰਘ ਵੱਲੋਂ “ਮੇਰੇ ਮਿਤਵਾ ਮੇਰੇ ਮੀਤ ਰੇ”, ਡਾ. ਸੰਜੀਵ ਪਲਟਾ “ਏਕ ਲੜਕੀ ਕੋ ਦੇਖਾ ਤੋ ਐਸਾ ਲਗਾ”, ਗੁਰਮੀਤ ਸਿੰਘ ਵੱਲੋਂ “ਤੁਮਹਾਰੀ ਜ਼ੁਲਫ਼ ਕੇ ਸਾਏ ਮੇਂ”, ਜਗਮੋਹਨ ਸਿੰਘ ਵੱਲੋਂ “ਤੇਰੀ ਖੁਸ਼ਬੂ ਮੇਂ ਬਸੇ ਖ਼ਤ”, ਜੁਗੇਸ਼ ਕੁਮਾਰ ਵੱਲੋਂ “ਐ ਮੇਰੀ ਨਟਖਟੀ ਕਾਲਜ ਕੀ ਲੜਕੀਆਂ”, ਖੁਸ਼ਜੀਤ ਸਿੰਘ ਵੱਲੋਂ “ਐਨ.ਵਾਈ.ਡੀ.”, ਮਨਜੀਤ ਬਾਂਸਲ ਵੱਲੋਂ “ਕੌਣ ਹੈ ਜੋ ਸਪਨੋਂ ਮੇਂ ਆਇਆ”, ਨਰੇਸ਼ ਕੌਸ਼ਿਕ ਵੱਲੋਂ “ਤਾਰੇ ਗਿਣ-ਗਿਣ ਯਾਦ ਵਿਚ (ਪੰਜਾਬੀ)”, ਨਵੀਨ ਦਿਵਾਨ ਵੱਲੋਂ “ਦਮਾ ਦਮ ਮਸਤ ਕਲੰਦਰ”, ਪੰਕੇਸ਼ ਕੁਮਾਰ ਵੱਲੋਂ “ਓ ਦਿਲਬਰ ਜਾਨੀਏ, ਤੇਰੇ ਹੈਂ ਹਮ ਤੇਰੇ” , ਪਰਵੇਸ਼ ਵੱਲੋਂ “ਇਸ ਤਰ੍ਹਾਂ ਮੁਹੱਬਤ ਕੀ ਸ਼ੁਰੂਆਤ”, ਮੈਡਮ ਅਰਵਿੰਦਰ ਕੌਰ ਵੱਲੋਂ “ਸਯੋਨਾਰਾ”, ਪੀ.ਐਸ. ਪਰਵਾਨਾ ਵੱਲੋਂ “ਦਿਲ ਕਾ ਭੰਵਰ ਕਰੇ ਪੁਕਾਰ”, ਪ੍ਰੇਮ ਨਾਥ ਸਿੰਗਲਾ ਵੱਲੋਂ “ਸੋਚਾ ਥਾ ਮੈਂਨੇ ਤੋ ਜਾਨ ਮੇਰੀ”, ਪ੍ਰਿਤਮ ਚੰਦੇਲ ਵੱਲੋਂ “ਇੰਸਟਰੂਮੈਂਟਲ”, ਦਵਿੰਦਰ ਸਿੰਘ ਪੁਰੀ ਵੱਲੋਂ “ਦੀਵਾਨਾ ਲੇਕੇ ਆਇਆ ਹੈ ਦਿਲ ਕਾ ਤਰਾਨਾ”, ਐਸ. ਪਾਲ ਆਹੂਜਾ ਵੱਲੋਂ “ਦਿਲ ਉਸੇ ਦੋ ਜੋ ਜਾਨ ਦੇ ਦੇ”, ਐਸ.ਪੀ. ਦੁੱਗਲ ਵੱਲੋਂ “ਕਿਤਨਾ ਅੱਛਾ ਲਗ ਰਹਾ/ਤੂ ਜੋ ਨਹੀਂ ਹੈ ਤੋ ਕੁਛ ਭੀ ਨਹੀਂ”, ਸਰਵਜੀਤ ਕੌਰ ਵੱਲੋਂ “ਦਿਲ ਕਾ ਦੀਆ ਜਲਾ ਕੇ/ਯੇ ਕੌਣ ਮੇਰੀ ਤਨਹਾਈ”, ਸ਼ਿਆਮ ਸੁੰਦਰ ਵੱਲੋਂ “ਦਿਲ ਕਿਆ ਕਰੇ ਜਬ ਕਿਸੀ ਸੇ”, ਤੇਜਵੰਸ਼ ਬੇਦੀ ਵੱਲੋਂ “ਬੇਕਰਾਰ ਕਰਕੇ ਹਮੇਂ ਯੂੰ ਨਾ ਜਾਈਏ”, ਵੀਰਿੰਦਰ ਪ੍ਰੀਤ ਸਿੰਘ ਵੱਲੋਂ “ਤੁਮ ਅਗਰ ਸਾਥ ਦੇਨੇ ਕਾ ਵਾਦਾ ਕਰੋ” ਵੱਲੋਂ ਗੀਤ ਗਾਏ ਗਏ । ਇਸ ਇਤਿਹਾਸਕ ਸਮਾਗਮ ਦੀ ਰੌਣਕ ਉਸ ਵੇਲੇ ਹੋਰ ਦੀ ਵੱਧ ਗਈ, ਜਦੋਂ ਵਿਸ਼ੇਸ਼ ਮਹਿਮਾਨ ਵੱਜੋਂ ਸ੍ਰ. ਹਰਪ੍ਰੀਤ ਸਿੰਘ ਦਰਦੀ ਡਾਇਰੈਕਟਰ ਚੜ੍ਹਦੀਕਲਾ ਟਾਈਮ ਟੀ.ਵੀ ਨੇ ਸ਼ਿਰਕਤ ਕੀਤੀ । ਇਸ ਤੋਂ ਇਲਾਵਾ ਸ਼੍ਰੀ ਪੀ. ਐੱਸ. ਪਰਵਾਨਾ ਸਾਬਕਾ ਅਨਾਊਂਸਰ ਆਲ ਇੰਡੀਆ ਰੋਡੀਓ, ਸ਼੍ਰੀ ਜਗਮੋਹਨ ਸਿੰਘ, ਸ਼੍ਰੀ ਦੇਵਦੱਤ ਸ਼ਰਮਾ, GM (Marketing), Fortis Mohali, ਸ਼੍ਰੀ ਖੁਸ਼ਜੀਤ ਸਿੰਘ ਗੁਰੂਗ੍ਰਾਮ ਅਤੇ ਸ਼੍ਰੀ ਵਰਿੰਦਰਪ੍ਰੀਤ ਸਿੰਘ Senior Manager, HCLTech, ਨੋਇਡਾ, ਨਵੀਂ ਦਿੱਲੀ, ਮਸ਼ਹੂਰ ਗਾਇਕਾ ਅਰਵਿੰਦਰ ਕੌਰ ਅਤੇ ਇਰੀਗੇਸ਼ਨ ਮਸਿਟਰੀਅਲ ਸਰਵਿਸਿਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ ਵੀ ਸ਼ਾਮਿਲ ਸਨ।
ਕਰੌਕੇ ਫਿਊਜ਼ਨ ਕਲੱਬ ਚੰਡੀਗੜ੍ਹ ਨੇ ਪੂਰੇ ਕੀਤੇ 7 ਸਾਲ : ਪਟਿਆਲਾ ਵਿੱਚ ਮਨਾਇਆ ਗਿਆ 325ਵਾਂ ਇਤਿਹਾਸਕ ਗਾਇਕੀ ਪ੍ਰੋਗਰਾਮ
Karaoke Fusion Club Chandigarh marks seven successful years with its landmark 325th singing event celebrated in Patiala.
