Homeਮਨੋਰੰਜਨਜੁਰਾਸਿਕ ਪਾਰਕ' ਫੇਮ ਦਿੱਗਜ ਅਦਾਕਾਰ ਸੈਮ ਨੀਲ ਦਾ 78 ਸਾਲ ਦੀ ਉਮਰ...

ਜੁਰਾਸਿਕ ਪਾਰਕ’ ਫੇਮ ਦਿੱਗਜ ਅਦਾਕਾਰ ਸੈਮ ਨੀਲ ਦਾ 78 ਸਾਲ ਦੀ ਉਮਰ ‘ਚ ਦੇਹਾਂਤ

ਸਿਡਨੀ, 15 ਜੁਲਾਈ (ਵਿਸ਼ਾਲ ਗੁਪਤਾ): ਹਾਲੀਵੁੱਡ ਦੀਆਂ ਸੁਪਰਹਿੱਟ ਫ਼ਿਲਮਾਂ ‘ਜੁਰਾਸਿਕ ਪਾਰਕ’, ‘ਦ ਪਿਆਨੋ’ ਅਤੇ ਮਸ਼ਹੂਰ ਵੈੱਬ ਸੀਰੀਜ਼ ‘ਪੀਕੀ ਬਲਾਇੰਡਰਜ਼’ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਨਿਊਜ਼ੀਲੈਂਡ ਦੇ ਦਿੱਗਜ ਅਦਾਕਾਰ ਸੈਮ ਨੀਲ ਦਾ 78 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਨੂੰ ਸਿਡਨੀ (ਆਸਟ੍ਰੇਲੀਆ) ਦੇ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਿਆ।

ਪਰਿਵਾਰ ਮੁਤਾਬਕ ਇਹ ਮੌਤ ਬੇਹੱਦ ਅਚਾਨਕ ਅਤੇ ਅਣਕਿਆਸੀ ਸੀ, ਕਿਉਂਕਿ ਬਲੱਡ ਕੈਂਸਰ ਵਰਗੀ ਗੰਭੀਰ ਬੀਮਾਰੀ ਦਾ ਸਫ਼ਲ ਇਲਾਜ ਕਰਵਾਉਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਕੈਂਸਰ ਮੁਕਤ ਹੋ ਚੁੱਕੇ ਸਨ। ਹਾਲ ਹੀ ਵਿੱਚ ਉਨ੍ਹਾਂ ਨੇ CAR T-ਸੈੱਲ ਥੈਰੇਪੀ ਦੀ ਮਦਦ ਨਾਲ ਕੈਂਸਰ ‘ਤੇ ਜਿੱਤ ਹਾਸਲ ਕੀਤੀ ਸੀ ਅਤੇ ਉਹ ਦੁਬਾਰਾ ਕੰਮ ‘ਤੇ ਪਰਤਣ ਲਈ ਬਹੁਤ ਉਤਸ਼ਾਹਿਤ ਸਨ। ਉਨ੍ਹਾਂ ਦੇ ਤੁਰ ਜਾਣ ਨਾਲ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments