Homeਹਰਿਆਣਾਵਣ ਮਿੱਤਰਾਂ ਦੀ ਬਕਾਇਆ ਰਾਸ਼ੀ 15 ਸਤੰਬਰ ਤੱਕ ਜਾਰੀ ਕਰਨ ਦੇ ਨਿਰਦੇਸ਼

ਵਣ ਮਿੱਤਰਾਂ ਦੀ ਬਕਾਇਆ ਰਾਸ਼ੀ 15 ਸਤੰਬਰ ਤੱਕ ਜਾਰੀ ਕਰਨ ਦੇ ਨਿਰਦੇਸ਼

Instructions have been issued to clear the pending dues of Van Mitras by September 15.

ਚੰਡੀਗੜ੍ਹ, 8 ਸਤੰਬਰ, 2026 (ਸੰਜੀਵ ਸ਼ਰਮਾ)  : ਹਰਿਆਣਾ ਦੇ ਵਣ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਵਣ ਮਿੱਤਰਾਂ ਦੀ ਵਿੱਤੀ ਸਾਲ 2025-26 ਅਤੇ 2026-27 ਦੀ ਰੱਖ-ਰਖਾਅ ਦੀ ਬਕਾਇਆ ਰਾਸ਼ੀ ਦਾ ਭੁਗਤਾਨ 15 ਸਤੰਬਰ ਤੱਕ ਹਰ ਹਾਲ ਵਿੱਚ ਯਕੀਨੀ ਬਣਾਇਆ ਜਾਵੇ। ਉਨ੍ਹਾਂ ਜ਼ਿਲ੍ਹਾ ਵਣ ਅਧਿਕਾਰੀਆਂ (ਡੀ.ਐੱਫ.ਓ.)ਜੋ ਕਿ ਆਹਰਣ ਅਤੇ ਵੰਡ ਅਧਿਕਾਰੀ ਵੀ ਹਨਨੂੰ ਇਸ ਸੰਬੰਧ ਵਿੱਚ ਸਪੱਸ਼ਟ ਅਤੇ ਸਖ਼ਤ ਨਿਰਦੇਸ਼ ਜਾਰੀ ਕਰਨ ਲਈ ਕਿਹਾ।

ਰਾਓ ਨਰਬੀਰ ਸਿੰਘ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਡੀ.ਐੱਫ.ਓ. ਦੀ ਮਨਮਾਨੀ ਨਹੀਂ ਚੱਲੇਗੀ। ਵਣ ਮਿੱਤਰ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਵਣ ਵਿਭਾਗ ਅਤੇ ਆਮ ਲੋਕਾਂ ਵਿਚਕਾਰ ਇੱਕ ਮਹੱਤਵਪੂਰਨ ਕੜੀ ਹਨ। ਉਨ੍ਹਾਂ ਕਿਹਾ ਕਿ ਵਣ ਮਿੱਤਰਾਂ ਨੂੰ ਨਿੱਜੀ ਜ਼ਮੀਨ ਦੇ ਨਾਲ-ਨਾਲ ਵਣ ਵਿਭਾਗ ਦੀ ਜ਼ਮੀਨ ਤੇ ਵੀ ਬੂਟੇ ਲਗਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈਤਾਂ ਜੋ ਸੂਬੇ ਵਿੱਚ ਹਰਿਆ ਭਰਿਆ ਖੇਤਰ ਵਧਾਉਣ ਅਤੇ ਹਰਿਆ ਹਰਿਆਣਾ‘ ਦੇ ਟੀਚੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਾਕਾਰ ਕੀਤਾ ਜਾ ਸਕੇ।

ਵਣ ਅਤੇ ਵਾਤਾਵਰਣ ਮੰਤਰੀ ਅੱਜ ਵਣ ਮਿੱਤਰਾਂ ਦੀਆਂ ਮੰਗਾਂ ਨਾਲ ਸਬੰਧਤ ਲੰਬਿਤ ਮੁੱਦਿਆਂ ਨੂੰ ਲੈ ਕੇ ਵਿਭਾਗੀ ਅਧਿਕਾਰੀਆਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਸ਼੍ਰੀ ਸੁਧੀਰ ਰਾਜਪਾਲਪ੍ਰਧਾਨ ਮੁੱਖ ਵਣ ਸਰਪ੍ਰਸਤ ਡਾ. ਕੇ.ਸੀ. ਮੀਣਾਸ਼੍ਰੀ ਟੀ.ਪੀ. ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਹਜ਼ਾਰ ਸਨ। ਮੀਟਿੰਗ ਵਿੱਚ ਦੱਸਿਆ ਗਿਆ ਕਿ ਸਾਲ 2026-27 ਦੌਰਾਨ 635 ਵਣ ਮਿੱਤਰਾਂ ਦੁਆਰਾ ਲਗਭਗ 4 ਲੱਖ ਬੂਟੇ ਲਗਾਏ ਗਏ। ਇਨ੍ਹਾਂ ਵਿੱਚੋਂ 2 ਲੱਖ 14 ਹਜ਼ਾਰ 992 ਬੂਟਿਆਂ ਦੀ ਤਸਦੀਕ ਪੋਰਟਲ ਤੇ ਵੇਰਵੇ ਅੱਪਲੋਡ ਕਰਨ ਤੋਂ ਬਾਅਦ ਵਣ ਰੱਖਿਅਕਾਂ ਅਤੇ ਹੋਰ ਅਧਿਕਾਰੀਆਂ ਦੁਆਰਾ ਕੀਤੀ ਜਾ ਚੁੱਕੀ ਹੈ।

ਰਾਓ ਨਰਬੀਰ ਸਿੰਘ ਨੇ ਨਿਰਦੇਸ਼ ਦਿੱਤੇ ਕਿ ਵਣ ਮਿੱਤਰਾਂ ਵਜੋਂ ਰਜਿਸਟ੍ਰੇਸ਼ਨ ਲਈ ਪੋਰਟਲ ਨੂੰ 30 ਸਤੰਬਰ 2026 ਤੱਕ ਖੁੱਲ੍ਹਾ ਰੱਖਿਆ ਜਾਵੇ। ਉਨ੍ਹਾਂ ਪਹਿਲਾਂ ਤੋਂ ਰਜਿਸਟਰਡ ਵਣ ਮਿੱਤਰਾਂ ਨੂੰ ਵੀ ਆਪਣੇ ਖੇਤਰ ਦੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਲਈ ਪ੍ਰੇਤਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸਵੈ-ਸਹਾਇਤਾ ਸਮੂਹਾਂ ਦੇ ਮਾਧਿਅਮ ਨਾਲ ਮਹਿਲਾਵਾਂ ਨੂੰ ਵੀ ਵਣ ਮਿੱਤਰ ਵਜੋਂ ਰਜਿਸਟਰਡ ਕਰਨ ਦੀ ਪਹਿਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਸਾਲ ਰੱਖੜੀ ਦੇ ਤਿਉਹਾਰ ਮੌਕੇ ਮਹਿਲਾਵਾਂ ਨੂੰ ਇੱਕ ਰੱਖੜੀਇੱਕ ਰੁੱਖ‘ ਲਈ ਪ੍ਰੇਰਿਤ ਕੀਤਾ ਗਿਆ ਸੀਜਿਸ ਤੇ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਉਤਸ਼ਾਹ ਦਿਖਾਇਆ।

ਵਣ ਮੰਤਰੀ ਨੇ ਕਿਹਾ ਕਿ ਵਣ ਵਿਭਾਗ ਨੂੰ ਆਪਣੀ ਜ਼ਮੀਨ ਵੀ ਬੂਟੇ ਲਗਾਉਣ ਲਈ ਉਪਲਬਧ ਕਰਵਾਉਣੀ ਚਾਹੀਦੀ ਹੈਤਾਂ ਜੋ ਵੱਧ ਤੋਂ ਵੱਧ ਬੂਟੇ ਲਗਾਏ ਜਾ ਸਕਣ ਅਤੇ 4 ਤੋਂ 5 ਸਾਲ ਤੱਕ ਉਨ੍ਹਾਂ ਦੀ ਦੇਖਭਾਲ ਯਕੀਨੀ ਬਣਾਈ ਜਾ ਸਕੇ। ਮੀਟਿੰਗ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪ੍ਰਾਣ ਵਾਯੂ ਦੇਵਤਾ ਪੈਨਸ਼ਨ ਯੋਜਨਾ ਤਹਿਤ ਸੂਬੇ ਵਿੱਚ ਲਗਭਗ 5,300 ਰੁੱਖਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਰੁੱਖਾਂ ਦੀ ਦੇਖਭਾਲ ਕਰਨ ਵਾਲੇ ਵਿਅਕਤੀਆਂ ਨੂੰ ਸਰਕਾਰ ਵੱਲੋਂ ਪ੍ਰਤੀ ਸਾਲ 1,000 ਰੁਪਏ ਦੀ ਪੈਨਸ਼ਨ ਪ੍ਰਦਾਨ ਕੀਤੀ ਜਾਂਦੀ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments