Home ਪੰਜਾਬ ਪਟਾਕਿਆਂ ਲਈ ਆਰਜੀ ਲਾਇਸੰਸ ਲੈਣ ਦੇ ਚਾਹਵਾਨ ਵਿਅਕਤੀ 12 ਅਕਤਬੂਰ ਤੋਂ 14...

ਪਟਾਕਿਆਂ ਲਈ ਆਰਜੀ ਲਾਇਸੰਸ ਲੈਣ ਦੇ ਚਾਹਵਾਨ ਵਿਅਕਤੀ 12 ਅਕਤਬੂਰ ਤੋਂ 14 ਅਕਤੂਬਰ ਤੱਕ ਦੇ ਸਕਦੇ ਹਨ ਅਰਜੀਆਂ-ਡਿਪਟੀ ਕਮਿਸ਼ਨਰ

Temporary firecracker license applications open from October 12 to 14.

0

28 ਅਕਤਬੂਰ ਨੂੰ ਬੱਚਤ ਭਵਨ, ਫਤਹਿਗੜ੍ਹ ਸਾਹਿਬ ਵਿਖੇ ਕੱਢਿਆ ਜਾਵੇਗਾ ਡਰਾਅ

ਫਤਹਿਗੜ੍ਹ ਸਾਹਿਬ, 08 ਅਕਤਬੂਰ, 2026 (ਗੁਰਮੀਤ ਸਿੰਘ ਤੁੰਗ) :  ਜ਼ਿਲ੍ਹਾ ਮੈਜਿਸਟਰੇਟ ਡਾ.ਸੋਨਾ ਥਿੰਦ ਨੇ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਲੋਂ ਸਿਵਲ ਰਿਟ ਪਟੀਸ਼ਨ 23548 ਆਫ 2017 ਵਿੱਚ ਦਿਤੇ ਹੁਕਮਾਂ ਦੇ ਸਨਮੁੱਖ ਦੀਵਾਲੀ/ਗੁਰਪੁਰਬ ਤਿਉਹਾਰ ਦੇ ਮੱਦੇਨਜਰ ਜੋ ਵਿਅਕਤੀ ਪਟਾਕਿਆਂ ਦੀ ਵਿਕਰੀ ਲਈ ਆਰਜੀ ਲਾਇਸੰਸ ਲੈਣ ਦੇ ਚਾਹਵਾਨ ਹਨ। ਉਹ ਆਪਣੀ ਦਰਖਾਸਤ ਜ਼ਿਲ੍ਹੇ ਦੇ ਸੇਵਾ ਕੇਂਦਰਾ ਵਿਖੇ ਮਿਤੀ 12 ਅਕਤੂਬਰ 2026 ਤੋਂ 14 ਅਕਤੂਬਰ 2026 ਤੱਕ (ਦਫਤਰੀ ਕੰਮ ਵਾਲੇ ਦਿਨਾਂ ਦੌਰਾਨ) ਤੱਕ ਸਮੇਤ ਫੀਸ 100 ਰੁਪਏ ਪ੍ਰਤੀ ਅਰਜ਼ੀ (ਸਮੇਤ ਆਧਾਰ ਕਾਰਡ, ਦੋ ਪਾਸਪੋਰਟ ਸਾਈਜ ਫੋਟੋ, ਪਟਾਕੇ ਦੀ ਵਿਕਰੀ ਲਈ ਸਬ ਡਵੀਜ਼ਨ ਦਾ ਨਾਂ ਅਤੇ ਹੋਰ ਲੋੜੀਂਦੇ ਦਸਤਾਵੇਜਾ ਸਮੇਤ) ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਾਟਰੀ ਸਿਸਟਮ ਰਾਹੀਂ ਡਰਾਅ ਮਿਤੀ 28 ਅਕਤੂਬਰ 2026 ਨੂੰ ਬਾਅਦ ਦੁਪਹਿਰ 3.00 ਵਜੇ ਬਚਤ ਭਵਨ, ਫਤਹਿਗੜ੍ਹ ਸਾਹਿਬ ਵਿਖੇ ਕੱਢਿਆ ਜਾਵੇਗਾ, ਡਰਾਅ ਨਿਕਲਣ ਵਾਲੇ ਵਿਅਕਤੀ ਨੂੰ ਹੀ ਪਟਾਕੇ ਵੇਚਣ ਦਾ ਆਰਜੀ ਲਾਇਸੰਸ ਜਾਰੀ ਕੀਤਾ ਜਾਵੇਗਾ ਅਤੇ ਸਬੰਧਤ ਵਿਅਕਤੀ ਪ੍ਰਸ਼ਾਸ਼ਨ ਵਲੋਂ ਨਿਰਧਾਰਤ ਜਗ੍ਹਾ ਤੇ ਹੀ ਪਟਾਕਿਆਂ ਦੀ ਵਿਕਰੀ ਕਰ ਸਕੇਗਾ।

Exit mobile version