ਨਵੀਂ ਦਿੱਲੀ, 3 ਸਤੰਬਰ 2026 (ਰਾਜੇਸ਼ ਕੁਮਾਰ): ਭਾਰਤ ਦੇ ਸਰਵਿਸਿਜ਼ ਸੈਕਟਰ ਵਿੱਚ ਅਗਸਤ ਦੌਰਾਨ ਕਾਰੋਬਾਰੀ ਗਤੀਵਿਧੀਆਂ ਵਿੱਚ ਤੇਜ਼ੀ ਦਰਜ ਕੀਤੀ ਗਈ। HSBC India Services PMI Business Activity Index ਜੁਲਾਈ ਦੇ 53.3 ਤੋਂ ਵਧ ਕੇ ਅਗਸਤ ਵਿੱਚ 54.1 ਹੋ ਗਿਆ। ਰਿਪੋਰਟ ਮੁਤਾਬਕ ਨਵੀਆਂ ਆਰਡਰਾਂ ਅਤੇ ਗਾਹਕਾਂ ਦੀ ਮੰਗ ਵਿੱਚ ਸੁਧਾਰ ਨਾਲ ਸਰਵਿਸਿਜ਼ ਖੇਤਰ ਨੂੰ ਹੁਲਾਰਾ ਮਿਲਿਆ। ਹਾਲਾਂਕਿ ਵਿਕਾਸ ਦੀ ਰਫ਼ਤਾਰ ਮਾਰਚ 2022 ਤੋਂ ਬਾਅਦ ਦੀ ਦੂਜੀ ਸਭ ਤੋਂ ਕਮਜ਼ੋਰ ਦਰ ਰਹੀ। ਸਰਵਿਸਿਜ਼ ਸੈਕਟਰ ਵਿੱਚ ਰੁਜ਼ਗਾਰ ਸਿਰਜਣ ਨੇ ਵੀ ਮਜ਼ਬੂਤ ਵਾਧਾ ਦਰਜ ਕੀਤਾ। ਅਗਸਤ ਵਿੱਚ ਨੌਕਰੀਆਂ ਵਧਣ ਦੀ ਰਫ਼ਤਾਰ 15 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚ ਗਈ। ਕਰੀਬ 11 ਫੀਸਦੀ ਕੰਪਨੀਆਂ ਨੇ ਵਿਕਰੀ, ਗਾਹਕ ਸੇਵਾ ਅਤੇ ਡਿਜੀਟਲ ਕੰਮਕਾਜ ਲਈ ਨਵੀਂ ਭਰਤੀ ਕੀਤੀ। ਇਸ ਦੌਰਾਨ ਕੰਪਨੀਆਂ ਦੀ ਲਾਗਤ ਵਿੱਚ ਕੁਝ ਵਾਧਾ ਹੋਇਆ, ਜਿਸ ਕਾਰਨ ਸਰਵਿਸ ਪ੍ਰੋਵਾਈਡਰਾਂ ਨੇ ਆਪਣੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ। ਉਧਰ HSBC India Composite PMI Output Index ਅਗਸਤ ਵਿੱਚ 54.3 ’ਤੇ ਸਥਿਰ ਰਿਹਾ। HSBC ਦੀ ਮੁੱਖ ਭਾਰਤੀ ਅਰਥਸ਼ਾਸਤਰੀ ਪ੍ਰਾਂਜੁਲ ਭੰਡਾਰੀ ਮੁਤਾਬਕ ਸਰਵਿਸਿਜ਼ ਗਤੀਵਿਧੀ ਵਿੱਚ ਸੁਧਾਰ ਦੇ ਬਾਵਜੂਦ ਮੰਗ, ਮੁਕਾਬਲੇ ਅਤੇ ਕੁਝ ਖੇਤਰਾਂ ਵਿੱਚ ਬੁਕਿੰਗ ਨਾਲ ਜੁੜੀਆਂ ਚੁਣੌਤੀਆਂ ਜਾਰੀ ਹਨ।







