Homeਸਪੋਰਟਸਰਾਸ਼ਟਰਮੰਡਲ ਖੇਡਾਂ 'ਚ ਭਾਰਤ ਦਾ ਖਾਤਾ ਖੁੱਲ੍ਹਿਆ: ਝੰਡੂ ਕੁਮਾਰ ਨੇ ਜਿੱਤਿਆ ਬ੍ਰੋਂਜ਼

ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਦਾ ਖਾਤਾ ਖੁੱਲ੍ਹਿਆ: ਝੰਡੂ ਕੁਮਾਰ ਨੇ ਜਿੱਤਿਆ ਬ੍ਰੋਂਜ਼

ਗਲਾਸਗੋ, 25 ਜੁਲਾਈ, 2026 (ਹਰਸ਼ਲੀਨ ਸਿੰਘ) : ਅੱਜ ਤੜਕੇ ਪੁਰਸ਼ਾਂ ਦੇ ਹੈਵੀਵੇਟ ਪੈਰਾ ਪਾਵਰਲਿਫਟਿੰਗ ਫਾਈਨਲ ਵਿੱਚ ਝੰਡੂ ਕੁਮਾਰ ਦੁਆਰਾ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਭਾਰਤ ਨੇ ਗਲਾਸਗੋ ਵਿੱਚ ਹੋ ਰਹੀਆਂ 2026 ਰਾਸ਼ਟਰਮੰਡਲ ਖੇਡਾਂ (Commonwealth Games) ਵਿੱਚ ਆਪਣੇ ਤਗ਼ਮਿਆਂ ਦਾ ਖਾਤਾ ਖੋਲ੍ਹ ਲਿਆ ਹੈ।

ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਰਹਿਣ ਵਾਲੇ ਝੰਡੂ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 190 ਕਿੱਲੋ ਭਾਰ ਚੁੱਕ ਕੇ 130.9 ਅੰਕ ਪ੍ਰਾਪਤ ਕੀਤੇ ਅਤੇ ਪੋਡੀਅਮ ‘ਤੇ ਆਪਣੀ ਜਗ੍ਹਾ ਪੱਕੀ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 181 ਕਿੱਲੋ ਦੀ ਸਫਲ ਲਿਫਟ ਨਾਲ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਆਪਣੇ ਪ੍ਰਦਰਸ਼ਨ ਵਿੱਚ ਹੋਰ ਸੁਧਾਰ ਕੀਤਾ। ਉਸ ਦੀ 196 ਕਿੱਲੋ ਦੀ ਆਖਰੀ ਕੋਸ਼ਿਸ਼ ਬਰਮਿੰਘਮ 2022 ਵਿੱਚ ਬਣੇ ਰਾਸ਼ਟਰਮੰਡਲ ਖੇਡਾਂ ਦੇ ਰਿਕਾਰਡ ਨੂੰ ਤੋੜ ਸਕਦੀ ਸੀ, ਪਰ ਉਹ ਲਿਫਟ ਪੂਰੀ ਨਹੀਂ ਕਰ ਸਕਿਆ।

ਇਸ ਤੋਂ ਪਹਿਲਾਂ, ਭਾਰਤ ਲਾਈਟਵੇਟ ਮੁਕਾਬਲਿਆਂ ਵਿੱਚ ਤਗ਼ਮੇ ਜਿੱਤਣ ਤੋਂ ਖੁੰਝ ਗਿਆ ਸੀ। ਅਸ਼ੋਕ ਮਲਿਕ ਪੁਰਸ਼ਾਂ ਦੇ ਲਾਈਟਵੇਟ ਫਾਈਨਲ ਵਿੱਚ 200 ਕਿੱਲੋ ਦੇ ਆਪਣੇ ਸਰਵੋਤਮ ਨਿੱਜੀ ਪ੍ਰਦਰਸ਼ਨ ਨਾਲ ਚੌਥੇ ਸਥਾਨ ‘ਤੇ ਰਹੇ, ਜਦਕਿ ਪਰਮਜੀਤ ਕੁਮਾਰ ਸੱਤਵੇਂ ਸਥਾਨ ‘ਤੇ ਰਹੇ। ਮਹਿਲਾ ਮੁਕਾਬਲਿਆਂ ਵਿੱਚ ਜਸਪ੍ਰੀਤ ਕੌਰ ਛੇਵੇਂ, ਸੁਮਨ ਦੇਵੀ ਸੱਤਵੇਂ ਅਤੇ ਕਸਤੂਰੀ ਰਾਜਾਮਣੀ ਹੈਵੀਵੇਟ ਫਾਈਨਲ ਵਿੱਚ ਕੋਈ ਵੀ ਵੈਧ ਲਿਫਟ ਦਰਜ ਕਰਨ ਵਿੱਚ ਅਸਫਲ ਰਹੀ।

ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝੰਡੂ ਕੁਮਾਰ ਨੂੰ ਵਧਾਈ ਦਿੱਤੀ ਅਤੇ ਉਸ ਦੇ ਪ੍ਰਦਰਸ਼ਨ ਨੂੰ ਸ਼ਾਨਦਾਰ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਪਲਬਧੀ ਅਥਾਹ ਤਾਕਤ, ਅਟੁੱਟ ਇਰਾਦੇ ਅਤੇ ਸਾਲਾਂ ਦੀ ਅਨੁਸ਼ਾਸਨਬੱਧ ਮਿਹਨਤ ਦਾ ਨਤੀਜਾ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਹਰ ਚੁਣੌਤੀ ਨੂੰ ਪਾਰ ਕਰਕੇ ਅੰਤਰਰਾਸ਼ਟਰੀ ਮੰਚ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਝੰਡੂ ਕੁਮਾਰ ਨੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ ਅਤੇ ਅਣਗਿਣਤ ਭਾਰਤੀਆਂ ਨੂੰ ਪ੍ਰੇਰਿਤ ਕੀਤਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments