Home ਸਪੋਰਟਸ IND vs SL: ਦੂਜੇ ਟੈਸਟ ਵਿੱਚ ਭਾਰਤ ਦੀ ਬੱਲੇਬਾਜ਼ੀ, ਸਾਰਾਂਸ਼ ਜੈਨ ਨੇ...

IND vs SL: ਦੂਜੇ ਟੈਸਟ ਵਿੱਚ ਭਾਰਤ ਦੀ ਬੱਲੇਬਾਜ਼ੀ, ਸਾਰਾਂਸ਼ ਜੈਨ ਨੇ ਕੀਤਾ ਡੈਬਿਊ

India opt to bat first against Sri Lanka in the second Test as Saransh Jain makes his international debut.

0

23 ਅਗਸਤ 2026 (ਹਰਸ਼ਪ੍ਰੀਤ ਕੌਰ) : ਭਾਰਤ ਅਤੇ ਸ੍ਰੀਲੰਕਾ ਵਿਚਾਲੇ ਦੂਜੇ ਟੈਸਟ ਮੈਚ ਦੀ ਸ਼ੁਰੂਆਤ ਹੋ ਗਈ ਹੈ। ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਇਸ ਮੈਚ ਲਈ ਸਪਿਨ ਗੇਂਦਬਾਜ਼ੀ ਆਲਰਾਊਂਡਰ ਸਾਰਾਂਸ਼ ਜੈਨ ਨੂੰ ਟੈਸਟ ਡੈਬਿਊ ਦਾ ਮੌਕਾ ਦਿੱਤਾ ਹੈ। ਦੋ ਟੈਸਟ ਮੈਚਾਂ ਦੀ ਸੀਰੀਜ਼ ਵਿੱਚ ਭਾਰਤ ਪਹਿਲਾਂ ਹੀ 1-0 ਦੀ ਅਜੇਤੂ ਬੜ੍ਹਤ ਬਣਾ ਚੁੱਕਾ ਹੈ। ਭਾਰਤ ਨੇ ਗਾਲੇ ਵਿੱਚ ਖੇਡੇ ਗਏ ਪਹਿਲੇ ਟੈਸਟ ਵਿੱਚ ਸ੍ਰੀਲੰਕਾ ਨੂੰ 165 ਦੌੜਾਂ ਨਾਲ ਹਰਾ ਕੇ ਸੀਰੀਜ਼ ਵਿੱਚ ਬੜ੍ਹਤ ਹਾਸਲ ਕੀਤੀ ਸੀ। ਹੁਣ ਟੀਮ ਦੀ ਨਜ਼ਰ ਦੂਜੇ ਟੈਸਟ ਵਿੱਚ ਜਿੱਤ ਦਰਜ ਕਰਕੇ ਸੀਰੀਜ਼ ਨੂੰ 2-0 ਨਾਲ ਆਪਣੇ ਨਾਮ ਕਰਨ ’ਤੇ ਹੈ।

 

Exit mobile version