Home ਪੰਜਾਬ 200 ਮੀਟਰ ਮੁਕਾਬਲੇ ਦੌਰਾਨ ਕਸ਼ਿਸ ਨੇ ਪਹਿਲਾ, ਜਪਨੀਤ ਕੌਰ ਨੇ ਦੂਸਰਾ ਅਤੇ...

200 ਮੀਟਰ ਮੁਕਾਬਲੇ ਦੌਰਾਨ ਕਸ਼ਿਸ ਨੇ ਪਹਿਲਾ, ਜਪਨੀਤ ਕੌਰ ਨੇ ਦੂਸਰਾ ਅਤੇ ਗੁਰਮਤਪ੍ਰੀਤ ਕੌਰ ਨੇ ਤੀਜਾ ਸਥਾਨ ਕੀਤਾ ਹਾਸਲ

Kashish Wins Gold in 200-Meter Event, Japneet Kaur and Gurmatpreet Kaur Secure Second and Third Places

0
ਸੰਗਰੂਰ, 03 ਅਕਤੂਬਰ, 2026 (ਹਰਸ਼ਪ੍ਰੀਤ ਕੌਰ) :   ਪੰਜਾਬ ਸਰਕਾਰ ਵੱਲੋਂ, ਸੂਬੇ ਭਰ ਵਿੱਚ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਦੇ ਤਹਿਤ ਅੱਜ ਪੰਜਵੇ ਦਿਨ ਸ੍ਰੀ ਦਲਵੀਰ ਸਿੰਘ ਢਿੱਲੋਂ ਚੇਅਰਮੈਨ, ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਅਤੇ ਦਲਜੀਤ ਸਿੰਘ ਘਰਾਚੋਂ, ਸਰਪੰਚ ਪਿੰਡ ਘਰਾਚੋਂ ਅਤੇ ਜ਼ਿਲਾ ਪ੍ਰਧਾਨ ਯੂਥ ਵਿੰਗ ਸੰਗਰੂਰ ਅਤੇ ਸ੍ਰੀ ਰਾਜਵੰਤ ਸਿੰਘ ਘੁੱਲੀ, ਚੇਅਰਮੈਨ,ਮਾਰਕਿਟ ਕਮੇਟੀ ਧੂਰੀ ਅਤੇ ਅੰਤਰਰਾਸ਼ਟਰੀ ਵੈਟਰਨ ਖਿਡਾਰੀ ਅਤੇ ਇਸ ਦੇ ਨਾਲ ਹੀ ਰਸ਼ਦੀਪ ਕੌਰ, ਐਥਲੈਟਿਕਸ, ਏਸ਼ੀਅਨ ਖਿਡਾਰਨ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਗਿਆ।
ਉਨ੍ਹਾਂ ਵੱਲੋਂ ਖਿਡਾਰੀਆ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਆਪਣੇ ਮਾਪਿਆਂ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਗੇਮ ਹਾਕੀ, ਐਥਲੈਟਿਕਸ, ਖੋਹ-ਖੋਹ, ਬੈਡਮਿੰਟਨ, ਕਿੱਕ ਬਾਕਸਿੰਗ, ਬਾਕਸਿੰਗ, ਹੈਂਡਬਾਲ, ਬਾਸਕਿਟਬਾਲ, ਟੇਬਲ ਟੈਨਿਸ, ਕੁਸ਼ਤੀ, ਖੋਹ-ਖੋਹ, ਅਤੇ ਰੋਲਰ ਸਕੇਟਿੰਗ, ਨੈੱਟਬਾਲ, ਫੈਨਸਿੰਗ ਖੇਡਾਂ ਚੱਲ ਰਹੀਆਂ ਹਨ। ਇਹ ਜਾਣਕਾਰੀ ਨਵਦੀਪ ਸਿੰਘ, ਜ਼ਿਲ੍ਹਾ ਖੇਡ ਅਫਸਰ ਸੰਗਰੂਰ ਨੇ ਦਿੱਤੀ।
*ਨਤੀਜੇ;ਅੱਜ ਮਿਤੀ: 03.10.2026 ਦਾ ਰਿਜ਼ਲਟ ਹੇਠ ਲਿਖੇ ਅਨੁਸਾਰ ਰਿਹਾ:*
ਗੇਮ ਰੋਲਰ ਸਕੇਟਿੰਗ: 
ਅੰ: 14 ( ਲੜਕੇ) ਇਨਲਾਈਨ ਰੋਡ ਰੇਸ-1 (ਲੈਪ) ਦੇ ਮੁਕਾਬਲੇ ਦੌਰਾਨ ਕ੍ਰਮਵਾਰ ਪਹਿਲਾ ਸਥਾਨ ਨਵਰਾਜ ਸਿੰਘ ਨੇ ਅਤੇ ਜਸਨੂਰ ਸਿੰਘ ਨੇ ਦੂਸਰਾ ਅਤੇ ਗੁਰਦਅਬ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਅੰ: 14 (ਲੜਕੀਆਂ) ਇਨਲਾਈਨ ਰੋਡ ਰੇਸ-1 (ਲੈਪ) ਦੇ ਮੁਕਾਬਲੇ ਦੌਰਾਨ ਕ੍ਰਮਵਾਰ ਪਹਿਲਾ ਸਥਾਨ ਵਨੁਸ਼ਿਕਾ ਨੇ ਅਤੇ ਦੂਸਰਾ ਸਥਾਨ ਹਰਨੀਤ ਕੌਰ ਨੇ ਅਤੇ ਤੀਸਰਾ ਸਥਾਨ ਗੁਰਸਪਰਸ਼ ਨੇ ਪ੍ਰਾਪਤ ਕੀਤਾ।
ਅੰ:17 (ਲੜਕੇ) ਇਨਲਾਈਲ ਰੋਡ ਰੇਸ-1 (ਲੈਪ) ਦੇ ਮੁਕਾਬਲੇ ਦੌਰਾਨ ਪਹਿਲਾ ਸਥਾਨ ਗੁਰਪ੍ਰੀਤ ਸਿੰਘ ਨੇ ਅਤੇ ਦੂਸਰਾ ਸਥਾਨ ਹਰਧਨ ਸਿੰਘ ਨੇ ਅਤੇ ਤੀਸਰਾ ਸਥਾਨ ਅਭੀਜੋਤ ਸਿੰਘ ਨੇ ਪ੍ਰਾਪਤ ਕੀਤਾ।
ਅੰ: 14 ਸਾਲ (ਲੜਕੇ) ਕੁਆਰਡਜ਼ ਰੋਡ ਰੇਸ -1 2000 ਮੀਟਰ ਦੇ ਮੁਕਾਬਲਿਆਂ ਦੌਰਾਨ ਕ੍ਰਮਵਾਰ ਪਹਿਲਾ ਸਥਾਨ ਰੇਹਾਨ ਗਰਗ ਨੇ ਅਤੇ ਦਿਲਪ੍ਰੀਤ ਸਿੰਘ ਨੇ ਦੂਸਰਾ ਅਤੇ ਤੀਸਰਾ ਸਥਾਨ ਈਮਾਨ ਸਿੰਘ ਨੇ ਹਾਸਿਲ ਕੀਤਾ।
ਗੇਮ ਐਥਲੈਟਿਕਸ: 
ਅੰ: 17 (ਲੜਕੀਆਂ) ਦੇ ਈਵੇਟ 200 ਮੀਟਰ ਮੁਕਾਬਲੇ ਦੌਰਾਨ ਕਸ਼ਿਸ ਨੇ ਪਹਿਲਾ, ਜਪਨੀਤ ਕੌਰ ਨੇ ਦੂਸਰਾ ਅਤੇ ਗੁਰਮਤਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

Exit mobile version