Homeਪਟਿਆਲਾ ਅਪਡੇਟਰਾਜਪੁਰਾ ਵਿੱਚ ਸ੍ਰਿਸ਼ਟੀਕਰਤਾ ਵਾਲਮੀਕੀ ਐਜੂਕੇਸ਼ਨਲ ਫਾਊਂਡੇਸ਼ਨ ਦੀ ਅਹਿਮ ਮੀਟਿੰਗ

ਰਾਜਪੁਰਾ ਵਿੱਚ ਸ੍ਰਿਸ਼ਟੀਕਰਤਾ ਵਾਲਮੀਕੀ ਐਜੂਕੇਸ਼ਨਲ ਫਾਊਂਡੇਸ਼ਨ ਦੀ ਅਹਿਮ ਮੀਟਿੰਗ

Discussion on preparations for the grand procession and Kar Seva on the occasion of Valmiki Parkat Diwas.

ਵਾਲਮੀਕੀ ਪ੍ਰਗਟ ਦਿਵਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਅਤੇ ਕਾਰ ਸੇਵਾ ਦੀਆਂ ਤਿਆਰੀਆਂ ਤੇ ਚਰਚਾ

ਰਾਜਪੁਰਾ, 6 ਜੁਲਾਈ: (ਮਨੋਜ ਵਰਮਾ): ਸ੍ਰਿਸ਼ਟੀਕਰਤਾ ਵਾਲਮੀਕੀ ਐਜੂਕੇਸ਼ਨਲ ਫਾਊਂਡੇਸ਼ਨ ਵੱਲੋਂ ਰਾਜਪੁਰਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਗਵਾਨ ਵਾਲਮੀਕੀ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਸਬੰਧੀ ਅਹਿਮ ਵਿਚਾਰ-ਵਟਾਂਦਰਾ ਕੀਤਾ ਗਿਆ।

ਇਹ ਮੀਟਿੰਗ ਵਾਲਮੀਕੀ ਸਮਾਜ ਦੇ ਸੀਨੀਅਰ ਆਗੂ ਸੁਸ਼ੀਲ ਕੁਮਾਰ ਘਾਰੂ, ਪ੍ਰਧਾਨ ਸ਼ਿਵ ਕੁਮਾਰ ਮੋਨੀ, ਸੰਜੇ ਘਾਰੂ ਅਤੇ ਅਸ਼ੋਕ ਘਾਰੂ ਦੀ ਰਹਿਨੁਮਾਈ ਹੇਠ ਹੋਈ, ਜਦਕਿ ਮੀਟਿੰਗ ਦੀ ਪ੍ਰਧਾਨਗੀ ਫਾਊਂਡੇਸ਼ਨ ਦੇ ਪ੍ਰਮੁੱਖ ਸੰਚਾਲਕ ਹਰਸ਼ਿਤ ਸ਼ੀਤਲ ਆਦਿਵੰਸ਼ੀ ਨੇ ਕੀਤੀ।

18 ਜੁਲਾਈ ਨੂੰ ਪਾਵਨ ਵਾਲਮੀਕੀ ਤੀਰਥ ਅੰਮ੍ਰਿਤਸਰ ਵਿਖੇ ਕਾਰ ਸੇਵਾ ਵਿੱਚ ਸ਼ਮੂਲੀਅਤ ਦਾ ਵੀ ਲਿਆ ਗਿਆ ਫੈਸਲਾ

ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਭਗਵਾਨ ਵਾਲਮੀਕੀ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਮੌਕੇ ‘ਤੇ ਰਾਜਪੁਰਾ ਤੋਂ ਪਾਵਨ ਵਾਲਮੀਕੀ ਤੀਰਥ ਅੰਮ੍ਰਿਤਸਰ ਤੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸ ਤੋਂ ਇਲਾਵਾ 18 ਜੁਲਾਈ 2026 ਨੂੰ ਪਾਵਨ ਵਾਲਮੀਕੀ ਤੀਰਥ ਅੰਮ੍ਰਿਤਸਰ ਵਿਖੇ ਕਰਵਾਈ ਜਾਣ ਵਾਲੀ ਕਾਰ ਸੇਵਾ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਵੀ ਸਹਿਮਤੀ ਪ੍ਰਗਟ ਕੀਤੀ ਗਈ।

ਮੀਟਿੰਗ ਵਿੱਚ ਰਿਟਾਇਰਡ ਐਸਐਸਪੀ ਪਵਨ ਕੁਮਾਰ, ਹਿਊਮਨ ਰਾਈਟਸ ਦੇ ਜਤਿੰਦਰ ਸ਼ਰਮਾ, ਹੇਮਰਾਜ ਬੱਗਨ, ਪ੍ਰਦੀਪ ਅੰਬੇਡਕਰੀ, ਧੀਰਜ ਦਾਨਵ, ਮੋਹਿਤ ਲਵ, ਵਿਸ਼ਾਲ ਕੁਸ਼, ਵਿਕਾਸ ਚਨਾਲੀਆ, ਰਾਜ ਕੁਮਾਰ, ਅਸ਼ੋਕ ਘਾਰੂ, ਅਸ਼ਵਨੀ, ਸੋਨੀ ਹੰਸ (ਨਾਭਾ), ਮਨਦੀਪ ਸਿੰਘ (ਸ਼ੰਭੂ) ਅਤੇ ਰਵੀ ਆਦਿਵੰਸ਼ੀ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

ਹਾਜ਼ਰ ਆਗੂਆਂ ਨੇ ਭਗਵਾਨ ਵਾਲਮੀਕੀ ਜੀ ਦੇ ਸੰਦੇਸ਼ ਨੂੰ ਸਮਾਜ ਤੱਕ ਪਹੁੰਚਾਉਣ, ਨੌਜਵਾਨ ਪੀੜ੍ਹੀ ਨੂੰ ਆਪਣੇ ਮਹਾਨ ਇਤਿਹਾਸ ਨਾਲ ਜੋੜਨ ਅਤੇ ਸਮਾਜ ਵਿੱਚ ਏਕਤਾ, ਸਿੱਖਿਆ ਅਤੇ ਸਮਾਜਿਕ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਵੀ ਲਿਆ।

ਮੀਟਿੰਗ ਦੇ ਅੰਤ ਵਿੱਚ ਸਮੂਹ ਹਾਜ਼ਰੀਨ ਨੇ ਪ੍ਰਗਟ ਦਿਵਸ ਸਮਾਗਮਾਂ ਅਤੇ ਕਾਰ ਸੇਵਾ ਨੂੰ ਸਫਲ ਬਣਾਉਣ ਲਈ ਆਪਸੀ ਸਹਿਯੋਗ ਅਤੇ ਵੱਧ ਤੋਂ ਵੱਧ ਸ਼ਮੂਲੀਅਤ ਦੀ ਅਪੀਲ ਕੀਤੀ।

RELATED ARTICLES
- Advertisment -
Google search engine
Google search engine
Google search engine

Most Popular

Recent Comments