Home ਹਰਿਆਣਾ ਹਰਿਆਣਾ ਵਫ਼ਦ ਦੀ ਸਿੰਗਾਪੁਰ ਵਿੱਚ ਮਹੱਤਵਪੂਰਨ ਮੀਟਿੰਗ

ਹਰਿਆਣਾ ਵਫ਼ਦ ਦੀ ਸਿੰਗਾਪੁਰ ਵਿੱਚ ਮਹੱਤਵਪੂਰਨ ਮੀਟਿੰਗ

Haryana Delegation Holds Key Meeting in Singapore

0

ਮਿਕਸਡ ਲੈਂਡ ਯੂਜ਼ ਪਾਲਿਸੀ ਅਤੇ ਜ਼ਮੀਨ ਦੀ ਕੀਮਤ ਨਿਰਧਾਰਨ ਦੇ ਵਿਸ਼ੇ ‘ਤੇ ਹੋਈ ਚਰਚਾ

ਚੰਡੀਗੜ੍ਹ, 8 ਅਕਤੂਬਰ, 2026 (ਸੰਜੀਵ ਸ਼ਰਮਾ) :  ਸਿੰਗਾਪੁਰ ਵਿੱਚ ਹਰਿਆਣਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੇ ਵਫਦ ਨੇ ਸਿੰਗਾਪੁਰ ਸਰਕਾਰ ਦੇ ਸਿੰਗਾਪੁਰ ਕਾਰਪੋਰੇਸ਼ਨ ਐਂਟਰਪ੍ਰਾਈਜ਼ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਸਥਾਰ ਨਾਲ ਮੀਟਿੰਗ ਕੀਤੀ। ਮੀਟਿੰਗ ਦਾ ਮੁੱਖ ਉਦੇਸ਼ ਮਿਕਸਡ ਲੈਂਡ ਯੂਜ਼ ਨੀਤੀ ਅਤੇ ਲੈਂਡ ਪ੍ਰਾਈਸਿੰਗ ਨਾਲ ਸਬੰਧਤ ਸਰਵੋਤਮ ਅਭਿਆਸਾਂ ਅਤੇ ਤਜਰਬਿਆਂ ਦਾ ਆਦਾਨ-ਪ੍ਰਦਾਨ ਕਰਨਾ ਸੀ। ਇਸ ਮੀਟਿੰਗ ਤੋਂ ਹਰਿਆਣਾ ਵਿੱਚ ਨਵੀਆਂ ਸਰਕਾਰੀ ਯੋਜਨਾਵਾਂ ਲਈ ਮਹੱਤਵਪੂਰਨ ਨੀਤੀਗਤ ਸਿੱਟੇ ਸਾਹਮਣੇ ਆਏ ਹਨ। ਵਿਸ਼ੇਸ਼ ਤੌਰ ‘ਤੇ ਐਚ.ਐਸ.ਆਈ.ਆਈ.ਡੀ.ਸੀ. ਅਤੇ ਵੱਖ-ਵੱਖ ਉਦਯੋਗਿਕ ਜਾਇਦਾਦਾਂ ਵਿੱਚ ਜ਼ਮੀਨ ਲੀਜ਼ (Land Lease) ਦੀ ਬਿਹਤਰ ਅਤੇ ਹੋਰ ਵਧੇਰੇ ਪ੍ਰਭਾਵੀ ਨੀਤੀ ਬਣਾਉਣ ਅਤੇ ਗੁਰੂਗ੍ਰਾਮ ਸ਼ਹਿਰ ਵਿੱਚ ਟਾਊਨਸ਼ਿਪ ਵਿਕਾਸ ਨੂੰ ਹੋਰ ਵਧੇਰੇ ਵਿਵਸਥਿਤ ਅਤੇ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਹੁੰਗਾਰਾ ਮਿਲੇਗਾ। ਇਸ ਮੀਟਿੰਗ ਦਾ ਉਦੇਸ਼ ਪ੍ਰਬੰਧਨ, ਉਦਯੋਗਿਕ ਵਿਕਾਸ ਅਤੇ ਸ਼ਹਿਰੀ ਨਿਯੋਜਨ ਨਾਲ ਜੁੜੀਆਂ ਆਪਣੀਆਂ ਨੀਤੀਆਂ ਨੂੰ ਹੋਰ ਵਧੇਰੇ ਪਾਰਦਰਸ਼ੀ, ਨਿਵੇਸ਼ਕ-ਅਨੁਕੂਲ ਅਤੇ ਲੰਬੇ ਸਮੇਂ ਦੀ ਦ੍ਰਿਸ਼ਟੀ ਤੋਂ ਮਜ਼ਬੂਤ ਬਣਾਉਣਾ ਅਤੇ ਸੂਬੇ ਵਿੱਚ ਵਿਕਾਸ ਲਈ ਇੱਕ ਸਾਜ਼ਗਾਰ ਮਾਹੌਲ ਤਿਆਰ ਕਰਨਾ ਹੈ।

Exit mobile version