Homeਪਟਿਆਲਾ ਅਪਡੇਟਦਸ ਅਕਤੂਬਰ ਦੀ ਸੰਗਰੂਰ ਮਹਾਂਰੈਲੀ ਲਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਭਾਰੀ ਉਤਸ਼ਾਹ,...

ਦਸ ਅਕਤੂਬਰ ਦੀ ਸੰਗਰੂਰ ਮਹਾਂਰੈਲੀ ਲਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਭਾਰੀ ਉਤਸ਼ਾਹ, ਖਹਿਰਾ

ਪਟਿਆਲਾ 07 ਅਕਤੂਬਰ, 2026 (ਜਗਪ੍ਰੀਤ ਮਹਾਜਨ): 10 ਅਕਤੂਬਰ ਦੀ ਸੰਗਰੂਰ ਮਹਾਂਰੈਲੀ ਦੀ ਤਿਆਰੀ ਲਈ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਦੀ ਟੀਮ ਵੱਖ-ਵੱਖ ਜਿਲਿਆਂ ਦਾ ਦੌਰਾ ਕਰਨ ਤੋਂ ਬਾਅਦ ਅੱਜ ਪਟਿਆਲਾ ਵਿਖੇ ਪੁੱਜੀ ਜਿੱਥੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਤੇ ਪੈਨਸ਼ਨਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਮਨਦੀਪ ਸਿੰਘ ਸਿੱਧੂ ਤੇ ਸੋਹਲ ਸਰਮਾ ਨੇ ਕਿਹਾ ਕਿ ਦਸ ਅਕਤੂਬਰ ਦੀ ਸੰਗਰੂਰ ਵਿਖੇ ਕੀਤੀ ਜਾ ਰਹੀ ਮਹਾਰੈਲੀ ਲਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਭਾਰੀ ਉਤਸ਼ਾਹ ਤੇ ਜੋਸ ਪਾਇਆ ਜਾ ਰਿਹਾ ਹੈ ਜੋ ਆਪਣੀ ਪਿਛਲੇ ਸਮੇਂ ਚ 7 ਅਗਸਤ ਦੀ ਚੰਡੀਗੜ੍ਹ ਕੀਤੀ ਗਈ ਰੈਲੀ ਦੇ ਰਿਕਾਰਡ ਨੂੰ ਤੋੜਨ ਲਈ ਪੂਰੀ ਜਦੋਂ ਜਹਿਦ ਕਰ ਰਹੇ ਹਨ

ਉਹਨਾਂ ਆਖਿਆ ਕਿ ਸਾਰੇ ਜਿਲ੍ਹਿਆਂ ਵਿੱਚ ਜਾਣ ਤੋਂ ਬਾਅਦ ਇਹ ਮਹਿਸੂਸ ਹੁੰਦਾ ਹੈ ਕਿ ਮੁਲਾਜ਼ਮਾਂ ਦੇ ਗੁੱਸੇ ਤੇ ਉਤਸ਼ਾਹ ਨੂੰ ਦੇਖ ਕੇ ਕਿ ਮੁਲਾਜ਼ਮ ਤੇ ਪੈਨਸ਼ਨਰ ਚੰਡੀਗੜ੍ਹ ਤੋਂ ਵੱਧ  ਇਕੱਠ ਕਰਨਗੇ ਤੇ ਆਪਣੇ ਪਿਛਲੇ ਰਿਕਾਰਡ ਨੂੰ ਮੁਲਾਜ਼ਮ ਤੇ ਪੈਨਸ਼ਨਰ ਆਪ ਹੀ ਤੋੜਨਗੇ ਅੱਜ ਦੀ ਇਸ ਰੈਲੀ ਵਿੱਚ ਜਿਲੇ ਪਟਿਆਲੇ ਨਾਲ ਸੰਬੰਧਿਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦਰਸ਼ਨ ਬੇਲੂ ਮਾਜਰਾ, ਹਰੀ ਸਿੰਘ ਟੌਹੜਾ,ਗੁਰਦੀਪ ਸਿੰਘ ਵਾਲੀਆ,ਬਚਿੱਤਰ ਸਿੰਘ, ਖੁਸ਼ਵਿੰਦਰ ਕਪਲਾ ਤੇ ਗੁਰਮੀਤ ਸਿੰਘ ਵਾਲੀਆ ਨੇ ਕਿਹਾ ਕਿ ਜ਼ਿਲ੍ਹਾ ਪਟਿਆਲਾ ਜਿੱਥੇ ਮੁਲਾਜ਼ਮਾਂ ਦਾ ਬਹੁਤ ਵੱਡਾ ਕੇਂਦਰ ਹੈ ਇਥੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਤੇ ਪੈਨਸ਼ਨ ਸੰਗਰੂਰ ਦੀ ਰੈਲੀ ਵਿੱਚ ਭਾਗ ਲੈਣਗੇ ਅਤੇ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਉਹ ਆਪਣੇ ਆਪਣੇ ਵਿਭਾਗਾਂ ਦੀਆਂ ਤਿਆਰੀਆਂ ਜਿੱਥੇ ਜੋਸ਼ੋ ਖਰੋਸ਼ ਨਾਲ ਮੀਟਿੰਗਾਂ ਕਰਾ ਕੇ ਕਰ ਰਹੇ ਹਨ ਉਥੇ ਵਹੀਕਲ ਵੀ ਪਹਿਲਾਂ ਹੀ ਬੁੱਕ ਕਰ ਰਹੇ ਹਨ ਤਾਂ ਕਿ ਕੋਈ ਵਾਰ ਇੱਦਾਂ ਦੀ ਸਮੱਸਿਆ ਨਾ ਆਵੇ ਕਿ ਸਮੇਂ ਤੇ ਜਾ ਕੇ ਵਹੀਕਲ ਹੀ ਨਾ ਮਿਲਣ ਅੱਜ ਵੀ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ  ਗੁਰਪਾਲ ਸਿੰਘ ਜਵੰਦਾ, ਪ੍ਰਮਜੀਤ ਸਿੰਘ,ਅਨੂਪ ਸਰਮਾ,ਅਵਤਾਰ ਸਿੰਘ ਤੱਗੜ, ਮਨੋਜ ਘਈ, ਅਮਰ ਬਹਾਦਰ ਸਿੰਘ,ਜਗਵਿੰਦਰ ਸਿੰਘ, ਕਮਲ ਕੌਸਲ, ਜਗਪ੍ਰੀਤ ਸਿੰਘ ਮਹਾਜਨ ਤੇ ਨੌਰੰਗ ਸਿੰਘ ਨੇ ਕਿਹਾ ਕੀ ਉਹ ਵੱਡੀ ਗਿਣਤੀ ਵਿੱਚ ਆਪਣੇ ਸਾਥੀ ਮੁਲਾਜ਼ਮਾਂ ਤੇ ਪੈਨਸ਼ਰਾਂ ਨਾਲ ਇਸ ਰੈਲੀ ਲਈ ਸ਼ਾਮਿਲ ਹੋਣਗੇ ਉਹਨਾਂ ਆਈ ਟੀਮ ਨੂੰ ਵਿਸ਼ਵਾਸ਼ ਦਵਾਇਆ ਕਿ ਜਿਲਾ ਪਟਿਆਲਾ,ਸਮੁੱਚੇ ਜਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਾ ਕੇ ਨੰਬਰ ਇੱਕ ਤੇ ਰਹਿਣ ਦਾ ਮਾਨ ਪ੍ਰਾਪਤ ਕਰੇਗਾ

ਜਾਰੀ ਕਰਤਾ:
ਬਚਿੱਤਰ ਸਿੰਘ ਮੋ 9876161700
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments