Homeਪੰਜਾਬਹਜ਼ੂਰ ਸਾਹਿਬ ਮਾਮਲਾ: ਦਿੱਲੀ ਬੈਠਕ ਤੋਂ ਬਾਅਦ ਨਵੇਂ ਬਿੱਲ 'ਤੇ ਲੱਗੀ ਰੋਕ

ਹਜ਼ੂਰ ਸਾਹਿਬ ਮਾਮਲਾ: ਦਿੱਲੀ ਬੈਠਕ ਤੋਂ ਬਾਅਦ ਨਵੇਂ ਬਿੱਲ ‘ਤੇ ਲੱਗੀ ਰੋਕ

ਚੰਡੀਗੜ੍ਹ, 27 ਜੂਨ (ਹਰਸ਼ਪ੍ਰੀਤ ਕੌਰ): 70 ਸਾਲ ਪੁਰਾਣੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਐਕਟ ਦੀ ਥਾਂ ਲੈਣ ਲਈ ਤਿਆਰ ਕੀਤੇ ਗਏ ਨਵੇਂ ਬਿੱਲ ਦੇ ਖਰੜੇ ਨੂੰ ਮਹਾਰਾਸ਼ਟਰ ਦੇ ਮੰਤਰੀ ਚੰਦਰਸ਼ੇਖਰ ਬਾਵਨਕੁਲੇ ਵੱਲੋਂ ਦਿੱਲੀ ਵਿੱਚ ਸਿੱਖ ਭਾਜਪਾ ਆਗੂਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਫਿਲਹਾਲ ਮੁਲਤਵੀ (ਰੋਕ) ਕਰ ਦਿੱਤਾ ਗਿਆ ਹੈ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਲਈ ਬਾਵਨਕੁਲੇ ਦੀ ਡਿਊਟੀ ਲਗਾਈ ਗਈ ਸੀ। ਉਨ੍ਹਾਂ ਨੇ ਭਾਜਪਾ ਆਗੂ ਆਰ.ਪੀ. ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇਸ ਮੀਟਿੰਗ ਵਿੱਚ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਸ਼ਾਮਲ ਹੋਏ। ਸੂਬਾ ਸਰਕਾਰ ਨੂੰ ਇਹ ਸੁਝਾਅ ਦਿੱਤਾ ਗਿਆ ਕਿ ਪੁਰਾਣੇ ਐਕਟ ਨੂੰ ਬਦਲਣ ਲਈ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਸਿੱਖ ਕੌਮ ਦੀ ਰਾਇ ਅਤੇ ਸਲਾਹ ਲਈ ਜਾਣੀ ਚਾਹੀਦੀ ਹੈ।

ਇਸ ਮੁੱਦੇ ‘ਤੇ ਵਿਆਪਕ ਵਿਚਾਰ-ਵਟਾਂਦਰੇ ਲਈ ਇੱਕ ਕਮੇਟੀ ਗਠਿਤ ਕਰਨ ‘ਤੇ ਸਹਿਮਤੀ ਬਣੀ ਅਤੇ ਇਸ ਤੋਂ ਬਾਅਦ ਹੀ ਸੂਬਾ ਸਰਕਾਰ ਇਸ ਮਾਮਲੇ ‘ਤੇ ਅੱਗੇ ਵਧੇਗੀ।

 

Previous article
Next article
RELATED ARTICLES
- Advertisment -
Google search engine
Google search engine
Google search engine

Most Popular

Recent Comments