Home ਹਰਿਆਣਾ ਹਰਿਆਣਾ: ਘਰ ‘ਚ ਜ਼ਬਰਦਸਤ ਧਮਾਕਾ, 5 ਲੋਕ ਗੰਭੀਰ ਜ਼ਖਮੀ

ਹਰਿਆਣਾ: ਘਰ ‘ਚ ਜ਼ਬਰਦਸਤ ਧਮਾਕਾ, 5 ਲੋਕ ਗੰਭੀਰ ਜ਼ਖਮੀ

0

ਰੇਵਾੜੀ, 6 ਜੁਲਾਈ (ਸੰਜੀਵ ਸ਼ਰਮਾ): ਰੇਵਾੜੀ ਦੇ ਹੰਸ ਨਗਰ ਵਿੱਚ ਇੱਕ ਸੇਵਾਮੁਕਤ ਆਰਮੀ ਸੂਬੇਦਾਰ ਦੇ ਘਰ ਵਿੱਚ ਇੱਕ ਜ਼ਬਰਦਸਤ ਧਮਾਕਾ ਹੋਇਆ, ਜਿਸ ਵਿੱਚ ਪੰਜ ਲੋਕ ਝੁਲਸ ਗਏ।

ਪੰਜੇ ਜ਼ਖਮੀਆਂ ਨੂੰ ਉੱਚ ਮੈਡੀਕਲ ਸੈਂਟਰ (ਵੱਡੇ ਹਸਪਤਾਲ) ਲਈ ਰੈਫਰ ਕਰ ਦਿੱਤਾ ਗਿਆ ਹੈ।

ANI ਨਾਲ ਗੱਲਬਾਤ ਕਰਦਿਆਂ ਇੱਕ ਸਥਾਨਕ ਨਿਵਾਸੀ ਨੇ ਧਮਾਕੇ ਦੀ ਭਿਆਨਕਤਾ ਬਾਰੇ ਦੱਸਦਿਆਂ ਕਿਹਾ, “ਉੱਥੇ ਇੱਕ ਬਹੁਤ ਹੀ ਭਿਆਨਕ ਧਮਾਕਾ ਹੋਇਆ ਸੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਮੌਕੇ ‘ਤੇ ਪਹੁੰਚ ਗਈ। ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਫੋਰੈਂਸਿਕ ਟੀਮ ਦੀ ਜਾਂਚ ਤੋਂ ਬਾਅਦ ਹੀ ਲੱਗੇਗਾ। ਅੰਦਰ ਦੀ ਸਥਿਤੀ ਬਹੁਤ ਗੰਭੀਰ ਹੈ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਅਜਿਹਾ ਮਹਿਸੂਸ ਹੋਇਆ ਜਿਵੇਂ ਭੂਚਾਲ ਆਇਆ ਹੋਵੇ। ਘਰ ਵਿੱਚ ਪੰਜ ਲੋਕ ਸਨ, ਜਿਨ੍ਹਾਂ ਵਿੱਚੋਂ ਚਾਰ ਨੂੰ ਰੋਹਤਕ ਰੈਫਰ ਕਰ ਦਿੱਤਾ ਗਿਆ ਹੈ।”

ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ। ਘਰ ਦੇ ਅੰਦਰ ਦਾ ਸਾਰਾ ਸਾਮਾਨ ਇੱਧਰ-ਉੱਧਰ ਖਿੱਲਰ ਗਿਆ ਅਤੇ ਟੁੱਟ ਗਿਆ।

ਧਮਾਕੇ ਦੇ ਕਾਰਨਾਂ ਅਤੇ ਹਾਲਾਤਾਂ ਬਾਰੇ ਅਜੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

 

Exit mobile version