Home ਪੰਜਾਬ ਹਰਚੋਵਾਲ ਦੇ ਸੂਬੇਦਾਰ ਸੰਦੀਪ ਸਿੰਘ ਨੇ 7077 ਮੀਟਰ ਉੱਚੀ Mount Kun ਚੋਟੀ...

ਹਰਚੋਵਾਲ ਦੇ ਸੂਬੇਦਾਰ ਸੰਦੀਪ ਸਿੰਘ ਨੇ 7077 ਮੀਟਰ ਉੱਚੀ Mount Kun ਚੋਟੀ ਕੀਤੀ ਫ਼ਤਿਹ

0

ਪੰਜਾਬ, 25 ਜੁਲਾਈ, 2026 (ਹਰਸ਼ਪ੍ਰੀਤ ਕੌਰ): ਹਰਚੋਵਾਲ ਦੇ ਵਸਨੀਕ ਅਤੇ ਭਾਰਤੀ ਫ਼ੌਜ ਦੇ ਜਵਾਨ ਸੂਬੇਦਾਰ ਸੰਦੀਪ ਸਿੰਘ ਪੁੱਤਰ ਚੈਂਚਲ ਸਿੰਘ ਨੇ ਇੱਕ ਵਾਰ ਫਿਰ ਪੂਰੇ ਪੰਜਾਬ ਅਤੇ ਆਪਣੇ ਪਿੰਡ ਦਾ ਨਾਂ ਦੇਸ਼ ਭਰ ਵਿੱਚ ਰੋਸ਼ਨ ਕੀਤਾ ਹੈ। ਭਾਰਤੀ ਫ਼ੌਜ ਦੀ ‘ਇੰਡੀਅਨ ਆਰਮੀ ਐਡਵੈਂਚਰ ਟੀਮ’ ਦੇ ਮੈਂਬਰ ਵੱਜੋਂ ਸੂਬੇਦਾਰ ਸੰਦੀਪ ਸਿੰਘ ਨੇ ਆਪਣੀ ਟੀਮ ਨਾਲ ਮਿਲ ਕੇ 7077 ਮੀਟਰ ਦੀ ਬੁਲੰਦੀ ‘ਤੇ ਸਥਿਤ ਅਤਿ-ਮੁਸ਼ਕਲ ‘ਮਾਊਂਟ ਕੁਨ’ (Mount Kun) ਚੋਟੀ ਨੂੰ ਸਫ਼ਲਤਾਪੂਰਵਕ ਫ਼ਤਿਹ ਕਰ ਲਿਆ ਹੈ।

ਚੁਣੌਤੀਪੂਰਨ ਰਸਤਿਆਂ ਨੂੰ ਦਿੱਤੀ ਮਾਤ

ਬਰਫ਼ ਨਾਲ ਢੱਕੀਆਂ ਅਤੇ ਬੇਹੱਦ ਚੁਣੌਤੀਪੂਰਨ ਪਹਾੜੀ ਚੋਟੀਆਂ ਨੂੰ ਸਰ ਕਰਨਾ ਸੂਬੇਦਾਰ ਸੰਦੀਪ ਸਿੰਘ ਦੀ ਹਿੰਮਤ, ਅਟੱਲ ਇਰਾਦੇ ਅਤੇ ਸਖ਼ਤ ਮਿਹਨਤ ਦਾ ਪ੍ਰਤੱਖ ਪ੍ਰਮਾਣ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਕਈ ਉੱਚੀਆਂ ਪਹਾੜੀ ਚੋਟੀਆਂ ‘ਤੇ ਤਿਰੰਗਾ ਲਹਿਰਾ ਕੇ ਦੇਸ਼ ਦਾ ਮਾਣ ਵਧਾ ਚੁੱਕੇ ਹਨ।

ਇਲਾਕੇ ‘ਚ ਖ਼ੁਸ਼ੀ ਦੀ ਲਹਿਰ

ਇਸ ਇਤਿਹਾਸਕ ਸਫ਼ਲਤਾ ਨਾਲ ਜਿੱਥੇ ਭਾਰਤੀ ਫ਼ੌਜ ਦਾ ਸਨਮਾਨ ਵਧਿਆ ਹੈ, ਉੱਥੇ ਹੀ ਹਰਚੋਵਾਲ ਦਾ ਨਾਂ ਵੀ ਪੂਰੇ ਦੇਸ਼ ਵਿੱਚ ਗੂੰਜਿਆ ਹੈ। ਫ਼ੌਜੀ ਫਰਜ਼ਾਂ ਦੇ ਨਾਲ-ਨਾਲ ਆਪਣੇ ਇਲਾਕੇ ਦਾ ਨਾਂ ਵਿਸ਼ਵ ਪੱਧਰ ‘ਤੇ ਚਮਕਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਪ੍ਰਾਪਤੀ ‘ਤੇ ਸਮੂਹ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਸੂਬੇਦਾਰ ਸੰਦੀਪ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਹੈ।

 

Exit mobile version