Home ਸੰਸਾਰ ਕੈਨੇਡਾ ‘ਚ ਚੋਰੀਆਂ ਕਰਨ ਵਾਲਾ ਗਰੋਹ ਕਾਬੂ; 32 ‘ਚੋਂ ਕਈ ਪੰਜਾਬੀ ਨਾਮਜ਼ਦ

ਕੈਨੇਡਾ ‘ਚ ਚੋਰੀਆਂ ਕਰਨ ਵਾਲਾ ਗਰੋਹ ਕਾਬੂ; 32 ‘ਚੋਂ ਕਈ ਪੰਜਾਬੀ ਨਾਮਜ਼ਦ

0

ਕੈਨੇਡਾ, 25 ਜੁਲਾਈ, 2026 (ਹਰਸ਼ਪ੍ਰੀਤ ਕੌਰ) : ਕੈਨੇਡਾ ਦੀ ਹੈਮਿਲਟਨ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਸ਼ਹਿਰ ਦੇ ‘ਹੋਮ ਡਿਪੂ’ (Home Depot) ਸਟੋਰਾਂ ਵਿੱਚ ਵੱਡੇ ਪੱਧਰ ’ਤੇ ਚੋਰੀਆਂ ਕਰਨ ਵਾਲੇ ਇੱਕ ਸੰਗਠਿਤ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ। ‘ਪ੍ਰੋਜੈਕਟ ਚੈੱਕਆਉਟ’ (Project Checkout) ਤਹਿਤ ਕੀਤੀ ਗਈ ਇਸ ਕਾਰਵਾਈ ਵਿੱਚ ਪੁਲਿਸ ਨੇ 32 ਸ਼ੱਕੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 3 ਲੱਖ ਡਾਲਰ ($300,000) ਤੋਂ ਵੱਧ ਮੁੱਲ ਦਾ ਚੋਰੀਸ਼ੁਦਾ ਸਾਮਾਨ ਬਰਾਮਦ ਕੀਤਾ ਗਿਆ ਹੈ।

ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਵੱਡੀ ਗਿਣਤੀ ਪੰਜਾਬੀ ਸ਼ਾਮਲ

ਹੈਮਿਲਟਨ ਪੁਲਿਸ ਅਨੁਸਾਰ 19 ਤੋਂ 64 ਸਾਲ ਦੀ ਉਮਰ ਦੇ ਸ਼ੱਕੀਆਂ ਵਿਰੁੱਧ ਕੁੱਲ 235 ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਵੱਲੋਂ ਜਾਰੀ ਲਿਸਟ ਵਿੱਚ ਕਈ ਪੰਜਾਬੀ ਨਾਮ ਸ਼ਾਮਲ ਹਨ, ਜਿਨ੍ਹਾਂ ਵਿੱਚ ਰਾਜਵਿੰਦਰ ਸਿੰਘ (45), ਕਰਨਬੀਰ ਸਿੰਘ (31), ਸਰਤਾਜ ਸਿੰਘ (28), ਲਖਵੀਰ ਸਿੰਘ (27), ਅਸ਼ੀਸ਼ ਸ਼ਰਮਾ (34), ਵਿਸ਼ਵਜੀਤ ਸਿੰਘ (23), ਮਨਪ੍ਰੀਤ ਸਿੰਘ (30), ਗੁਰਮੀਤ ਸਿੰਘ (28), ਦਲਜਿੰਦਰ ਸਿੰਘ (35), ਸਮੀਰ ਮਾਟੀ (50), ਗੁਰਜੀਤ ਸਿੰਘ (25), ਮਲਕੀਤ ਸਿੰਘ (46) ਅਤੇ ਕਮਲਜੀਤ ਸੰਧੂ (41) ਦੇ ਨਾਮ ਸ਼ਾਮਲ ਹਨ।

ਸੋਸ਼ਲ ਮੀਡੀਆ ‘ਤੇ ਸਸਤੇ ਭਾਅ ਵੇਚਦੇ ਸਨ ਚੋਰੀ ਦਾ ਸਾਮਾਨ

ਪੁਲਿਸ ਨੇ ਦੱਸਿਆ ਕਿ ਹਾਰਡਵੇਅਰ ਸਟੋਰਾਂ ‘ਤੇ ਚੋਰੀ ਦੀਆਂ ਘਟਨਾਵਾਂ ਵਧਣ ਤੋਂ ਬਾਅਦ ਇਹ ਚਾਰ ਮਹੀਨੇ ਲੰਬੀ ਜਾਂਚ ਚਲਾਈ ਗਈ ਸੀ। ਇਹ ਗਰੋਹ ਮਹਿੰਗੇ ਔਜ਼ਾਰ ਅਤੇ ਉਸਾਰੀ (construction) ਦੇ ਕੰਮ ਆਉਣ ਵਾਲੀਆਂ ਚੀਜ਼ਾਂ ਚੋਰੀ ਕਰਕੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸਸਤੇ ਭਾਅ ਵੇਚ ਦਿੰਦਾ ਸੀ। ਕਾਰਵਾਈ ਦੌਰਾਨ ਪੁਲਿਸ ਨੇ 1 ਲੱਖ ਡਾਲਰ ਦੀ ਕੀਮਤ ਦਾ ਇੱਕ ਪਿਕਅੱਪ ਟਰੱਕ ਵੀ ਜ਼ਬਤ ਕੀਤਾ ਹੈ, ਜੋ ਵਾਰਦਾਤਾਂ ਵਿੱਚ ਵਰਤਿਆ ਜਾਂਦਾ ਸੀ।

 

Exit mobile version