ਵਾਸ਼ਿੰਗਟਨ, 19 ਸਤੰਬਰ, 2026 (ਹਰਸ਼ਪ੍ਰੀਤ ਕੌਰ) : ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੇ ਖੇਤਰ ਵਿੱਚ ਤੇਜ਼ੀ ਨਾਲ ਹੋ ਰਹੇ ਵਿਕਾਸ ਦੇ ਨਾਲ ਹੁਣ AI ਏਜੰਟਾਂ ਦੇ ਵਧੇਰੇ ਖੁਦਮੁਖਤਿਆਰ ਢੰਗ ਨਾਲ ਕੰਮ ਕਰਨ ਨੂੰ ਲੈ ਕੇ ਮਾਹਿਰਾਂ ਦੀ ਚਿੰਤਾ ਵੀ ਵਧ ਰਹੀ ਹੈ। ਕੁਝ AI ਪ੍ਰਣਾਲੀਆਂ ਵੱਲੋਂ ਮਨੁੱਖੀ ਦਖਲ ਤੋਂ ਬਿਨਾਂ ਫੈਸਲੇ ਲੈਣ ਅਤੇ ਆਪਸ ਵਿੱਚ ਤਾਲਮੇਲ ਕਰਨ ਦੀ ਸਮਰੱਥਾ ਨੇ ਸੁਰੱਖਿਆ ਨਾਲ ਜੁੜੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸੈਂਟਰ ਫਾਰ ਹਿਊਮਨ ਟੈਕਨਾਲੋਜੀ ਦੇ ਸਹਿ-ਸੰਸਥਾਪਕ ਅਤੇ ਪ੍ਰਧਾਨ ਅਤੇ ਸਾਬਕਾ Google ਡਿਜ਼ਾਈਨ ਐਥਿਕਸਿਸਟ ਟ੍ਰਿਸਟਨ ਹੈਰਿਸ ਨੇ AI ਦੇ ਵਧਦੇ ਪ੍ਰਭਾਵ ਬਾਰੇ ਗੰਭੀਰ ਚਿੰਤਾ ਜਤਾਈ ਹੈ। NBC ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ AI ਪ੍ਰਣਾਲੀਆਂ ਦੇ ਖੁਦਮੁਖਤਿਆਰ ਢੰਗ ਨਾਲ ਵਿਹਾਰ ਕਰਨ ਦੇ ਸਬੂਤ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਹੈ।
ਹੈਰਿਸ ਲੰਬੇ ਸਮੇਂ ਤੋਂ ਤਕਨਾਲੋਜੀ ਦੇ ਮਨੁੱਖੀ ਵਿਹਾਰ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਚੇਤਾਵਨੀ ਦਿੰਦੇ ਰਹੇ ਹਨ। ਹੁਣ ਉਨ੍ਹਾਂ ਦਾ ਧਿਆਨ AI ਏਜੰਟਾਂ ਦੀਆਂ ਵਧਦੀਆਂ ਸਮਰੱਥਾਵਾਂ ਵੱਲ ਹੈ। ਉਨ੍ਹਾਂ ਮੁਤਾਬਕ AI ਦਾ ਮੌਜੂਦਾ ਵਿਕਾਸ ਭਵਿੱਖ ਵਿੱਚ ਸੁਰੱਖਿਆ ਅਤੇ ਨਿਗਰਾਨੀ ਨਾਲ ਜੁੜੀਆਂ ਨਵੀਆਂ ਚੁਣੌਤੀਆਂ ਪੈਦਾ ਕਰ ਸਕਦਾ ਹੈ। ਰਿਪੋਰਟ ਵਿੱਚ ਇੱਕ ਹਾਲੀਆ ਘਟਨਾ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ AI ਏਜੰਟਾਂ ਦੇ ਇੱਕ ਸਮੂਹ ਵੱਲੋਂ ਕਥਿਤ ਤੌਰ ’ਤੇ ਆਪਸ ਵਿੱਚ ਸੰਗਠਿਤ ਹੋ ਕੇ ‘ਸਵਾਰਮ’ ਵਾਂਗ ਕੰਮ ਕਰਨ ਦੀ ਗੱਲ ਸਾਹਮਣੇ ਆਈ। ਦਾਅਵੇ ਮੁਤਾਬਕ ਇਨ੍ਹਾਂ ਏਜੰਟਾਂ ਨੇ ਆਪਸੀ ਸੰਚਾਰ ਦੇ ਤਰੀਕੇ ਵਿਕਸਿਤ ਕੀਤੇ ਅਤੇ ਕੁਝ ਮਾਮਲਿਆਂ ਵਿੱਚ ਇੱਕ-ਦੂਜੇ ਨੂੰ ਜੋਖਮ ਭਰੇ ਵਿਹਾਰ ਵੱਲ ਧੱਕਿਆ। ਇਸ ਤੋਂ ਇਲਾਵਾ, ਏਜੰਟਾਂ ਵੱਲੋਂ ਵਧੇਰੇ ਸਮਰੱਥ ਪ੍ਰਣਾਲੀਆਂ ਨੂੰ ਕੰਟਰੋਲ ਸੌਂਪਣ ਲਈ ਕਥਿਤ ਤੌਰ ’ਤੇ ‘ਸਕਸੈਸ਼ਨ ਪਲੈਨਿੰਗ’ ਕਰਨ ਅਤੇ ਆਖ਼ਰਕਾਰ OpenAI ਨਾਲ ਜੁੜੇ ਮਾਨੀਟਰਿੰਗ ਤੇ ਇਵੈਲੂਏਸ਼ਨ ਇਨਫ੍ਰਾਸਟਰਕਚਰ ਦੀ ਨਿਗਰਾਨੀ ਪ੍ਰਣਾਲੀ ਨੂੰ ਪਾਰ ਕਰਨ ਦੇ ਦਾਅਵੇ ਵੀ ਚਰਚਾ ਵਿੱਚ ਹਨ। AI ਦੀਆਂ ਸਮਰੱਥਾਵਾਂ ਦੇ ਤੇਜ਼ੀ ਨਾਲ ਵਧਣ ਦੇ ਮੱਦੇਨਜ਼ਰ ਖੋਜਕਰਤਾ ਹੁਣ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ







