ਸਕਾਟਲੈਂਡ, 29 ਜੁਲਾਈ 2026 (ਹਰਸ਼ਪ੍ਰੀਤ ਕੌਰ) : ਕਾਮਨਵੈਲਥ ਖੇਡਾਂ ਵਿੱਚ ਭਾਰਤ ਦੇ ਗੁਲਵੀਰ ਸਿੰਘ ਨੇ ਪੁਰਸ਼ਾਂ ਦੀ 10,000 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਕਾਮਨਵੈਲਥ ਖੇਡਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਖਿਡਾਰੀ ਨੇ ਇਸ ਮੁਕਾਬਲੇ ਵਿੱਚ ਤਗਮਾ ਹਾਸਲ ਕੀਤਾ ਹੋਵੇ।
ਰਾਸ਼ਟਰੀ ਰਿਕਾਰਡ ਧਾਰਕ ਗੁਲਵੀਰ ਨੇ ਮੀਂਹ ਵਾਲੀਆਂ ਹਾਲਾਤਾਂ ਦੇ ਬਾਵਜੂਦ ਬੇਹੱਦ ਸੂਝਬੂਝ ਨਾਲ ਦੌੜ ਲਗਾਈ। ਆਖਰੀ ਲੈਪ ਵਿੱਚ ਉਨ੍ਹਾਂ ਨੇ ਸ਼ਾਨਦਾਰ ਰਫ਼ਤਾਰ ਫੜੀ ਅਤੇ ਚਾਂਦੀ ਦਾ ਤਗਮਾ ਆਪਣੇ ਨਾਮ ਕਰ ਲਿਆ। ਉਨ੍ਹਾਂ ਦੀ ਇਸ ਉਪਲਬਧੀ ਨੂੰ ਭਾਰਤੀ ਐਥਲੈਟਿਕਸ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਵਜੋਂ ਦੇਖਿਆ ਜਾ ਰਿਹਾ ਹੈ।
ਗੁਲਵੀਰ ਦੇ ਤਗਮੇ ਨਾਲ ਭਾਰਤ ਦੀ ਕਾਮਨਵੈਲਥ ਖੇਡਾਂ 2026 ਵਿੱਚ ਕੁੱਲ ਤਗਮਾ ਗਿਣਤੀ 12 ਹੋ ਗਈ ਹੈ, ਜਿਸ ਵਿੱਚ 2 ਸੋਨੇ, 7 ਚਾਂਦੀ ਅਤੇ 3 ਕਾਂਸੀ ਦੇ ਤਗਮੇ ਸ਼ਾਮਲ ਹਨ।