Homeਪਟਿਆਲਾ ਅਪਡੇਟਚੌਥੀ ਸੀਨੀਅਰ ਡਿਸਟ੍ਰਿਕਟ ਬੇਸਬਾਲ ਚੈਂਪੀਅਨਸ਼ਿਪ ਦਾ ਹੋਇਆ ਆਗਾਜ਼

ਚੌਥੀ ਸੀਨੀਅਰ ਡਿਸਟ੍ਰਿਕਟ ਬੇਸਬਾਲ ਚੈਂਪੀਅਨਸ਼ਿਪ ਦਾ ਹੋਇਆ ਆਗਾਜ਼

ਪਟਿਆਲਾ , 22 ਅਕਤੂਬਰ, 2026 (ਰਾਜੇਸ਼ ਕੁਮਾਰ) : ਜਿਲ੍ਹਾ ਪਟਿਆਲਾ ਬੇਸਬਾਲ ਐਸੋਸੀਏਸ਼ਨ ਦੇ ਪ੍ਰੈਜੀਡੈਂਟ ਹਰੀਸ਼ ਸਿੰਘ ਰਾਵਤ ਦੀ ਯੋਗ ਅਗਵਾਈ ਹੇਠ ਤੇ ਸੈਕਟਰੀ ਆਦਰਸ਼ ਬਾਂਸਲ ਦੇ ਤਾਲਮੇਲ ਨਾਲ ਚੌਥੀ ਸੀਨੀਅਰ ਡਿਸਟਰਿਕਟ ਬੇਸਬਾਲ ਚੈਂਪੀਅਨਸ਼ਿਪ ਪੀਐਮਸ਼੍ਰੀ ਸਰਕਾਰੀ ਕੋਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ 22 ਅਕਤੂਬਰ ਤੋਂ 23 ਅਕਤੂਬਰ ਤੱਕ ਕਰਵਾਈ ਜਾ ਰਹੀ ਹੈ।ਅੱਜ ਮੁੱਖ ਮਹਿਮਾਨ ਦੇ ਤੌਰ ਤੇ ਪ੍ਰਿੰਸੀਪਲ ਵਿਜੇ ਕਪੂਰ ਸਟੇਟ ਅਵਾਰਡੀ ਅਤੇ ਅਮਨਿੰੰਦਰ ਸਿੰਘ ਬਾਬਾ ਨੇ ਉਚੇਚੇ ਤੌਰ ਤੇ ਗਰਾਊਂਡ ਵਿਖੇ ਪਹੁੰਚ ਕੇ ਬੇਸਬਾਲ ਦੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।ਅੱਜ ਹੋਏ ਦਾ ਮੈਚ ਵਿੱਚ ਸ਼ੁਤਰਾਣਾ ਕਲੱਬ ਨੇ ਸਰਕਾਰੀ ਫਿਜੀਕਲ ਕਾਲਜ ਪਟਿਆਲਾ ਨੂੰ 10-0 ਨਾਲ ਹਰਾਇਆ।ਇਸ ਮੌਕੇ ਤੇ ਡਾ.ਪਵਿੱਤਰ ਸਿੰਘ ਕਾਹਲੋਂ ,ਰਵੀ ਇੰਦਰ ਸਿੰਘ, ਸੁਰਿੰਦਰ ਪਾਲ ਸਿੰਘ ਐਸਪੀ, ਆਕਾਸ਼ਦੀਪ ਚੰਨਾ,ਅਖਿਲ ਬਜਾਜ,ਅਮਨਦੀਪ ਸਿੰਘ, ਮਾਨਵ ਵਰਮਾ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments