Home ਸਪੋਰਟਸ ਚਾਰ ਵਾਰ IPL ਚੈਂਪੀਅਨ ਰਹੇ ਕਰਨ ਸ਼ਰਮਾ ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ...

ਚਾਰ ਵਾਰ IPL ਚੈਂਪੀਅਨ ਰਹੇ ਕਰਨ ਸ਼ਰਮਾ ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲਿਆ

Veteran Indian leg-spinner Karn Sharma announces his retirement from all formats, with his final professional game set for August 25.

0

ਨਵੀਂ ਦਿੱਲੀ, 24 ਅਗਸਤ 2026 (ਹਰਸ਼ਪ੍ਰੀਤ ਕੌਰ) : ਭਾਰਤੀ ਲੈਗ ਸਪਿਨਰ ਕਰਨ ਸ਼ਰਮਾ ਨੇ 38 ਸਾਲ ਦੀ ਉਮਰ ਵਿੱਚ ਮੁਕਾਬਲਾਤੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਐਲਾਨ ਕਰਦੇ ਸਮੇਂ ਕਰਨ ਸ਼ਰਮਾ ਭਾਵੁਕ ਨਜ਼ਰ ਆਏ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਵੀ ਦਿਖਾਈ ਦਿੱਤੇ। ਕਰਨ ਸ਼ਰਮਾ ਨੇ ਇਹ ਫੈਸਲਾ UP T20 ਲੀਗ ਸੀਜ਼ਨ-4 ਵਿੱਚ ਕਾਨਪੁਰ ਸੁਪਰਸਟਾਰਜ਼ ਨੂੰ ਮੇਰਠ ਮੈਵਰਿਕਸ ਹੱਥੋਂ 9 ਵਿਕਟਾਂ ਨਾਲ ਮਿਲੀ ਹਾਰ ਤੋਂ ਬਾਅਦ ਲਿਆ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ 25 ਅਗਸਤ ਨੂੰ ਮੇਰਠ ਮੈਵਰਿਕਸ ਖ਼ਿਲਾਫ਼ ਹੋਣ ਵਾਲਾ ਮੈਚ ਉਨ੍ਹਾਂ ਦਾ ਆਖਰੀ ਪੇਸ਼ੇਵਰ ਮੈਚ ਹੋਵੇਗਾ।

ਕਰਨ ਸ਼ਰਮਾ ਨੇ ਆਪਣੇ ਲੰਬੇ ਕਰੀਅਰ ਦੌਰਾਨ ਭਾਰਤ ਲਈ ਇੱਕ ਟੈਸਟ, ਦੋ ਵਨਡੇ ਅਤੇ ਇੱਕ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ। ਉਨ੍ਹਾਂ ਨੇ ਫਰਸਟ-ਕਲਾਸ ਕ੍ਰਿਕਟ ਵਿੱਚ 270, ਲਿਸਟ-ਏ ਵਿੱਚ 153 ਅਤੇ ਟੀ-20 ਕ੍ਰਿਕਟ ਵਿੱਚ 168 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵੱਡੀ ਉਪਲਬਧੀ IPL ਦੇ ਚਾਰ ਖਿਤਾਬ ਰਹੀ। ਉਹ 2016 ਵਿੱਚ ਸਨਰਾਈਜ਼ਰਜ਼ ਹੈਦਰਾਬਾਦ, 2017 ਵਿੱਚ ਮੁੰਬਈ ਇੰਡੀਅਨਜ਼ ਅਤੇ 2018 ਤੇ 2021 ਵਿੱਚ ਚੇਨਈ ਸੁਪਰ ਕਿੰਗਜ਼ ਦੀਆਂ ਖਿਤਾਬ ਜਿੱਤਣ ਵਾਲੀਆਂ ਟੀਮਾਂ ਦਾ ਹਿੱਸਾ ਰਹੇ। ਲਗਭਗ ਦੋ ਦਹਾਕਿਆਂ ਤੋਂ ਵੱਧ ਲੰਬੇ ਕ੍ਰਿਕਟ ਕਰੀਅਰ ਤੋਂ ਬਾਅਦ ਕਰਨ ਸ਼ਰਮਾ ਹੁਣ ਕੋਚਿੰਗ ਨਾਲ ਜੁੜਨ ਦੀ ਇੱਛਾ ਵੀ ਜਤਾ ਚੁੱਕੇ ਹਨ। ਉਨ੍ਹਾਂ ਦਾ ਆਖਰੀ ਮੁਕਾਬਲਾ 25 ਅਗਸਤ ਨੂੰ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਇਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

 

Exit mobile version