Homeਦੇਸ਼ਸਿਹਤ, ਸੰਜਮ ਤੇ ਜਨਸੇਵਾ ’ਤੇ ਧਿਆਨ ਦਿਓ­- PM ਮੋਦੀ ਦੀ NDA ਸੰਸਦ...

ਸਿਹਤ, ਸੰਜਮ ਤੇ ਜਨਸੇਵਾ ’ਤੇ ਧਿਆਨ ਦਿਓ­- PM ਮੋਦੀ ਦੀ NDA ਸੰਸਦ ਮੈਂਬਰਾਂ ਨੂੰ ਨਸੀਹਤ 

PM Modi urges NDA MPs to prioritise health, parliamentary discipline, public service and responsible social media use.

ਨਵੀਂ ਦਿੱਲੀ, 8 ਅਗਸਤ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਪਣੀ ਰਿਹਾਇਸ਼ ’ਤੇ NDA ਦੇ ਲਗਭਗ 41 ਲੋਕ ਸਭਾ ਸੰਸਦ ਮੈਂਬਰਾਂ ਨਾਲ ਨਾਸ਼ਤੇ ਤੇ ਮੁਲਾਕਾਤ ਕੀਤੀ। ਇਸ ਮੌਕੇ ਦੌਰਾਨ ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਸਿਹਤ, ਸੰਸਦੀ ਮਰਿਆਦਾ, ਜਨਸੇਵਾ ਅਤੇ ਨਿੱਜੀ ਤੇ ਸਰਕਾਰੀ ਜ਼ਿੰਮੇਵਾਰੀਆਂ ਵਿਚਕਾਰ ਸੰਤੁਲਨ ਬਣਾਈ ਰੱਖਣ ਸਬੰਧੀ ਕਈ ਅਹਿਮ ਨਸੀਹਤਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਰੋਜ਼ ਯੋਗਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਸਿਹਤ ਚੰਗੀ ਹੋਵੇਗੀ ਤਾਂ ਉਹ ਲੋਕਾਂ ਲਈ ਹੋਰ ਵਧੀਆ ਕੰਮ ਕਰ ਸਕਣਗੇ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਦੀ ਕਮੀ ਹੋਵੇ ਤਾਂ ਕੁਝ ਮਿੰਟ ਕੁਰਸੀ ’ਤੇ ਬੈਠਿਆਂ ਵੀ ਸਧਾਰਨ ਯੋਗਾ ਅਭਿਆਸ ਕੀਤਾ ਜਾ ਸਕਦਾ ਹੈ, ਜਿਸ ਨਾਲ ਸਰੀਰ ਅਤੇ ਮਨ ਸੰਤੁਲਿਤ ਰਹਿੰਦੇ ਹਨ। ਸੰਸਦ ਦੀ ਮਹੱਤਤਾ ਬਾਰੇ ਗੱਲ ਕਰਦਿਆਂ PM ਮੋਦੀ ਨੇ ਕਿਹਾ ਕਿ ਸੰਸਦ ਇੱਕ ਯੂਨੀਵਰਸਿਟੀ ਵਾਂਗ ਹੈ”। ਉਨ੍ਹਾਂ ਨਵੇਂ ਸੰਸਦ ਮੈਂਬਰਾਂ ਨੂੰ ਸੰਸਦ ਦੇ ਇਤਿਹਾਸ ਅਤੇ ਕੰਮਕਾਜ ਬਾਰੇ ਡੂੰਘਾਈ ਨਾਲ ਅਧਿਐਨ ਕਰਨ ਅਤੇ ਸੰਸਦ ਦੀ ਲਾਇਬ੍ਰੇਰੀ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ NDA ਇੱਕ ਪਰਿਵਾਰ ਵਾਂਗ ਹੈ ਅਤੇ ਜਨਤਾ ਦੀ ਭਲਾਈ ਇਸ ਦੀ ਸਭ ਤੋਂ ਵੱਡੀ ਤਰਜੀਹ ਹੈ। ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਆਪਣੇ ਸੂਬੇ ਜਾਂ ਹਲਕੇ ਨਾਲ ਜੁੜੇ ਮਹੱਤਵਪੂਰਨ ਮਾਮਲਿਆਂ ਬਾਰੇ ਸਿੱਧੇ ਉਨ੍ਹਾਂ ਨਾਲ ਸੰਪਰਕ ਕਰਨ ਲਈ ਵੀ ਕਿਹਾ। ਮੀਟਿੰਗ ਦੌਰਾਨ PM ਮੋਦੀ ਨੇ ਬੰਗਾਲੀ ਅਤੇ ਮਰਾਠੀ ਭਾਸ਼ਾ ਵਿੱਚ ਵੀ ਸੰਸਦ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਰਾਸ਼ਟਰੀ ਹੈਂਡਲੂਮ ਦਿਵਸ ਦਾ ਜ਼ਿਕਰ ਕਰਦਿਆਂ ਸ਼ਿਵ ਸੈਨਾ ਦੀ ਰਾਜ ਸਭਾ ਮੈਂਬਰ ਜੋਤੀ ਵਾਘਮਾਰੇ ਨੇ ਸੋਲਾਪੁਰ ਦੀ ਹੱਥਕੱਤੀ ਨਾਲ ਤਿਆਰ ਧਵਲ ਸ਼ਾਲ ਪ੍ਰਧਾਨ ਮੰਤਰੀ ਨੂੰ ਭੇਟ ਕੀਤੀ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਦੀ ਜ਼ਿੰਮੇਵਾਰ ਵਰਤੋਂ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਸੰਸਦ ਮੈਂਬਰਾਂ ਨੂੰ Facebook, Instagram ਅਤੇ X ਵਰਗੇ ਪਲੇਟਫਾਰਮਾਂ ਰਾਹੀਂ ਨੌਜਵਾਨਾਂ ਨਾਲ ਜੁੜਨ, ਸਰਕਾਰੀ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਅਤੇ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਦੀ ਸਲਾਹ ਦਿੱਤੀ। PM ਮੋਦੀ ਨੇ ਸੰਸਦ ਮੈਂਬਰਾਂ ਨੂੰ ਜਨਤਕ ਜੀਵਨ ਵਿੱਚ ਮਰਿਆਦਾ ਕਾਇਮ ਰੱਖਣ ਅਤੇ ਟੀਵੀ ’ਤੇ ਗੁੱਸੇ ਵਿੱਚ ਜਾਂ ਅਣਉਚਿਤ ਬਿਆਨਬਾਜ਼ੀ ਤੋਂ ਬਚਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਹੋਣ ਵਾਲੇ ਤਣਾਅ ਨੂੰ ਬਾਹਰ ਨਹੀਂ ਲੈ ਕੇ ਜਾਣਾ ਚਾਹੀਦਾ ਅਤੇ ਹਰ ਮੁੱਦੇ ’ਤੇ ਸ਼ਾਂਤੀ ਨਾਲ ਆਪਣੀ ਗੱਲ ਰੱਖਣੀ ਚਾਹੀਦੀ ਹੈ।
ਉਨ੍ਹਾਂ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨਾਲ ਸਿਹਤਮੰਦ ਸਬੰਧ ਬਣਾਈ ਰੱਖਣ ਦੀ ਵੀ ਸਲਾਹ ਦਿੱਤੀ। ਕਈ ਜ਼ਿੰਮੇਵਾਰੀਆਂ ਨੂੰ ਸੰਭਾਲਣ ਦੇ ਸਵਾਲ ’ਤੇ ਪ੍ਰਧਾਨ ਮੰਤਰੀ ਨੇ ਆਪਣੀ ਸੋਚ ਸਾਂਝੀ ਕਰਦਿਆਂ ਕਿਹਾ ਕਿ ਉਹ ਵਰਤਮਾਨ ਵਿੱਚ ਜੀਉਂਦੇ ਹਨ” ਅਤੇ ਜਿਸ ਸਮੇਂ ਜਿਸ ਕੰਮ ਵਿੱਚ ਹੁੰਦੇ ਹਨ, ਪੂਰਾ ਧਿਆਨ ਉਸੇ ’ਤੇ ਕੇਂਦਰਿਤ ਕਰਦੇ ਹਨ। ਇਹ ਮੀਟਿੰਗ ਬੁੱਧਵਾਰ ਨੂੰ ਹੋਈ BJP ਦੇ ਰਾਜ ਸਭਾ ਸੰਸਦ ਮੈਂਬਰਾਂ ਨਾਲ ਪ੍ਰਧਾਨ ਮੰਤਰੀ ਦੀ ਬੈਠਕ ਤੋਂ ਬਾਅਦ ਹੋਈ ਹੈ। ਉਸ ਮੀਟਿੰਗ ਵਿੱਚ ਵੀ ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ “ਦਿੱਲੀ ਦੇ ਜਾਲ” ਵਿੱਚ ਫਸਣ ਤੋਂ ਬਚਣ, ਆਪਣੇ ਹਲਕਿਆਂ ਨਾਲ ਜੁੜੇ ਰਹਿਣ ਅਤੇ ਆਪਣੇ ਵਿਹਾਰ, ਸੰਪਰਕਾਂ ਤੇ ਸਰਕਾਰੀ ਲੈਟਰਹੈੱਡ ਦੀ ਸਹੀ ਵਰਤੋਂ ਪ੍ਰਤੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਸੀ।
RELATED ARTICLES
- Advertisment -
Google search engine
Google search engine
Google search engine

Most Popular

Recent Comments