Home ਪੰਜਾਬ ਸਪੈਸ਼ਲ ਇੰਟੈਂਸਿਵ ਰਵੀਜਨ-2026 ਦੇ ਆਧਾਰ ਤੇ ਜ਼ਿਲ੍ਹੇ ਦੀਆਂ ਅੰਤਿਮ ਫੋਟੋ ਵੋਟਰ ਸੂਚੀਆਂ...

ਸਪੈਸ਼ਲ ਇੰਟੈਂਸਿਵ ਰਵੀਜਨ-2026 ਦੇ ਆਧਾਰ ਤੇ ਜ਼ਿਲ੍ਹੇ ਦੀਆਂ ਅੰਤਿਮ ਫੋਟੋ ਵੋਟਰ ਸੂਚੀਆਂ ਜਾਰੀ

District Publishes Final Electoral Rolls Following Special Intensive Revision 2026

0

ਫ਼ਤਹਿਗੜ੍ਹ ਸਾਹਿਬ, 12 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਪੈਸ਼ਲ ਇੰਟੈਂਸਿਵ ਰਵੀਜਨ-2026 ਦੇ ਆਧਾਰ ਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਪੈਂਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਵਿੱਚ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕਰਵਾਈ ਗਈ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ.ਸੋਨਾ ਥਿੰਦ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿਖੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫੋਟੋ ਵੋਟਰ ਸੂਚੀਆਂ ਅਤੇ ਬਿਨ੍ਹਾ ਫੋਟੋ ਵਾਲੀਆਂ ਵੋਟਰ ਸੂਚੀਆਂ ਦਾ ਡਾਟਾ ਸੋਂਪਣ ਉਪਰੰਤ ਦਿੱਤੀ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਉਪਰੰਤ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ ਦੇ ਕੁੱਲ 573 ਪੋਲਿੰਗ ਸਟੇਸ਼ਨਾਂ ਵਿਚ ਕੁੱਲ .04 ਲੱਖ 36 ਹਜਾਰ 501  ਵੋਟਰ ਹਨ, ਜਿਹਨਾਂ ਵਿੱਚ 02 ਲੱਖ 26 ਹਜਾਰ 26 ਮਰਦ ਅਤੇ 02 ਲੱਖ 10 ਹਜਾਰ 463 ਔਰਤਾਂ ਅਤੇ 12 ਥਰਡ ਜੈਂਡਰ ਦੀਆਂ ਵੋਟਾਂ ਵੀ ਸਾਮਿਲ ਹਨ ।

 

ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਦੀ ਉਮਰ 18 ਸਾਲ ਦੀ ਹੋ ਜਾਂਦੀ ਹੈ, ਉਹ ਵਿਅਕਤੀ ਵੋਟ ਬਣਵਾ ਸਕਦਾ ਹੈ। ਵੋਟਰ ਸੂਚੀ ਦੀ ਸੁਧਾਈ ਦੌਰਾਨ ਵੋਟਰ ਸੂਚੀ ਵਿੱਚ ਨਵੀ ਰਜਿਸਟ੍ਰੇਸ਼ਨ ਲਈ ਫਾਰਮ ਨੰ 6 ਅਤੇ ਵੋਟਰ ਸੂਚੀ ਸ਼ਾਮਲ ਹੋਣ ਲਈ ਇੱਕ ਪ੍ਰਵਾਸੀ ਭਾਰਤੀ ਵੋਟਰ (ਐਨ.ਆਰ.ਆਈ) ਲਈ ਫਾਰਮ ਨੰ.6-ਏ ਭਰਿਆ ਜਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਹਲਕੇ ਦੀ ਵੋਟਰ ਸੂਚੀ ਵਿੱਚ ਦਰਜ ਨਾਮਾਂ ‘ਤੇ ਇਤਰਾਜ਼ ਹੈ ਜਾਂ ਕੋਈ ਨਾਮ ਕਟਵਾਉਣ ਲਈ ਫਾਰਮ ਨੰ:7 ਅਤੇ  ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਧ ਲਈ, ਇੱਕ ਹਲਕੇ ਤੋਂ ਦੂਜੇ ਹਲਕੇ ਵਿੱਚ ਰਿਹਾਇਸ਼ ਬਦਲਣ ਕਰਕੇ ਵੋਟਰ ਸੂਚੀ ਵਿੱਚ ਦਰਜ ਪਤਾ ਬਦਲਣ ਲਈ, ਮੌਜੂਦਾ ਹਲਕੇ ਅੰਦਰ ਰਿਹਾਇਸ਼ ਬਦਲਣ ਕਰਕੇ ਵੋਟਰ ਸੂਚੀ ਵਿੱਚ ਦਰਜ ਪਤਾ ਬਦਲਣ ਲਈ ਫਾਰਮ ਨੰ.8 ਸਬੰਧਤ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰਰੇਟ ਦੇ ਦਫਤਰ ਜਾਂ ਬੂਥ ਲੈਵਲ ਅਫ਼ਸਰ (ਬੀ.ਐਲ.ਓ) ਕੋਲ ਜਮ੍ਹਾ ਕਰਵਾਏ ਜਾ ਸਕਦੇ ਹਨ।

ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਜੀ ਦੀ ਵੈੱਬਸਾਈਟ www.nvsp.in ਜਾਂ ECINET ਮੋਬਾਇਲ ਐਪ ਰਾਹੀਂ ਆਨਲਾਈਨ ਵੀ ਫਾਰਮ ਭਰੇ ਜਾ ਸਕਦੇ ਹਨ। ਉਨ੍ਹਾਂ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੂਥ ਲੈਵਲ ਏਜੰਟਾਂ ਨੂੰ ਫ਼ੋਟੋ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਸਬੰਧੀ ਬਾਰੇ ਜਾਣੂ ਕਰਵਾਇਆ ਜਾਵੇ ਅਤੇ 18-19 ਸਾਲ ਦੀ ਉਮਰ ਵਾਲੇ ਯੋਗ ਵਿਅਕਤੀਆਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਵਾਉਣ ਲਈ ਸਹਿਯੋਗ ਦਿੱਤਾ ਜਾਵੇ। ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਸਬੰਧੀ ਉਪਰੰਤ ਜਾਰੀ ਬਿਨਾ ਫੋਟੋ ਵਾਲੀ ਵੋਟਰ ਸੂਚੀ ਮੁੱਖ ਚੋਣ ਅਫਸਰ ਜੀ ਦੀ ਵੈੱਬ ਸਾਈਟ www.ceopunjab.gov.in ਤੇ ਅਤੇ ਜ਼ਿਲ੍ਹਾ ਚੋਣ ਅਫਸਰ ਫਤਹਿਗੜ੍ਹ ਸਾਹਿਬ ਦੀ ਵੈਬਸਾਈਟ https://fatehgarhsahib.nic.in/sir-2026 ਤੇ ਵੀ ਉਪਲਬਧ ਹੈ । ਉਨ੍ਹਾਂ ਦੱਸਿਆ ਕਿ ਕੋਈ ਵੀ ਸਵਾਲ ਜਾ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 1950 ਤੇ ਕਾਲ ਕੀਤੀ ਜਾ ਸਕਦੀ ਹੈ। ਮੀਟਿੰਗ ਦੌਰਾਨ  ਆਮ ਆਦਮੀ ਪਾਰਟੀ ਤੋਂ ਸ੍ਰੀ ਸੰਦੀਪ ਸਿੰਘ, ਭਾਰਤੀ ਜਨਤਾ ਪਾਰਟੀ ਤੋਂ ਸ੍ਰੀ ਹਰੀਸ਼ ਅਗਰਵਾਲ, ਸ਼੍ਰੋਮਣੀ ਅਕਾਲੀ ਦਲ ਸ੍ਰੀ ਮਨਜੀਤ ਸਿੰਘ, ਸੀ.ਪੀ.ਆਈ, ਮਾਰਕਸਵਾਦੀ ਸ੍ਰੀ ਵਿਨੋਦ ਕੁਮਾਰ, ਬਹੁਜਨ ਸਮਾਜ ਪਾਰਟੀ ਸ੍ਰੀ ਨਾਹਰ ਸਿੰਘ,ਤਹਿਸੀਲਦਾਰ ਚੋਣਾ ਨਿਰਮਲਾ ਰਾਣੀ ਹਾਜਰ ਸਨ।

Exit mobile version