Homeਸਪੋਰਟਸਗਲਤ ਪਛਾਣ' ਨਿਯਮ ਕਾਰਨ ਐਮਬੋਲੋ ਨੂੰ ਮਿਲਿਆ ਲਾਲ ਕਾਰਡ

ਗਲਤ ਪਛਾਣ’ ਨਿਯਮ ਕਾਰਨ ਐਮਬੋਲੋ ਨੂੰ ਮਿਲਿਆ ਲਾਲ ਕਾਰਡ

‘ਸਪੋਰਟਸ, 12 ਜੁਲਾਈ (ਹਰਸ਼ਪ੍ਰੀਤ ਕੌਰ) : ਫੀਫਾ ਵਿਸ਼ਵ ਕੱਪ 2026 ਦੇ ਕੁਆਰਟਰ ਫਾਈਨਲ ਵਿੱਚ ਅਰਜਨਟੀਨਾ ਅਤੇ ਸਵਿਟਜ਼ਰਲੈਂਡ ਵਿਚਾਲੇ ਹੋਏ ਮੁਕਾਬਲੇ ਦੌਰਾਨ ਸਵਿਟਜ਼ਰਲੈਂਡ ਦੇ ਸਟ੍ਰਾਈਕਰ ਬ੍ਰੀਲ ਐਮਬੋਲੋ ਨੂੰ ‘ਡਾਈਵ’ ਕਰਨ ਦੇ ਦੋਸ਼ ਹੇਠ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ। ਹਾਲਾਂਕਿ ਡਾਈਵ ਕਰਨ ‘ਤੇ ਕਿਸੇ ਖਿਡਾਰੀ ਨੂੰ ਲਾਲ ਕਾਰਡ ਮਿਲਣਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ, ਪਰ ਇਸ ਮਾਮਲੇ ਵਿੱਚ ਰੈਫਰੀ ਨੂੰ ਫੀਫਾ ਦੇ ਨਵੇਂ “ਗਲਤ ਪਛਾਣ” (Mistaken Identity) ਨਿਯਮ ਅਨੁਸਾਰ ਕਾਰਵਾਈ ਕਰਨੀ ਪਈ।

ਜਿਵੇਂ ਪੂਰੇ ਫੀਫਾ ਵਿਸ਼ਵ ਕੱਪ 2026 ਦੌਰਾਨ ਰੈਫਰੀ ਅਤੇ VAR ਦੇ ਫੈਸਲਿਆਂ ਨੂੰ ਲੈ ਕੇ ਚਰਚਾ ਰਹੀ ਹੈ, ਉਸੇ ਤਰ੍ਹਾਂ ਇਹ ਮੈਚ ਵੀ ਵਿਵਾਦਾਂ ਦੇ ਕੇਂਦਰ ਵਿੱਚ ਆ ਗਿਆ। ਲਿਓਨਲ ਮੇਸੀ ਦੀ ਅਗਵਾਈ ਵਾਲੀ ਅਰਜਨਟੀਨਾ ਨੇ ਸਵਿਟਜ਼ਰਲੈਂਡ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ, ਪਰ ਐਮਬੋਲੋ ਦੇ ਲਾਲ ਕਾਰਡ ਨੇ ਖੇਡ ਤੋਂ ਬਾਅਦ ਵੱਡੀ ਬਹਿਸ ਛੇੜ ਦਿੱਤੀ।

ਸਵਿਸ ਟੀਮ ਅਤੇ ਉਸ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਇਹ ਫੈਸਲਾ ਕਾਫ਼ੀ ਸਖ਼ਤ ਸੀ ਅਤੇ ਇਸ ਨਾਲ ਮੈਚ ਦਾ ਰੁਖ ਅਰਜਨਟੀਨਾ ਦੇ ਹੱਕ ਵਿੱਚ ਮੁੜ ਗਿਆ। ਹਾਲਾਂਕਿ ਰੈਫਰੀ ਨੇ ਨਿਯਮਾਂ ਅਨੁਸਾਰ ਹੀ ਫੈਸਲਾ ਲਿਆ।

ਜੇਕਰ ਰੈਫਰੀ ਸ਼ੁਰੂ ਤੋਂ ਹੀ ਐਮਬੋਲੋ ਨੂੰ ਡਾਈਵ ਕਰਨ ਦਾ ਦੋਸ਼ੀ ਮੰਨ ਲੈਂਦਾ, ਤਾਂ ਸੰਭਵ ਹੈ ਕਿ ਉਸ ਨੂੰ ਦੂਜਾ ਪੀਲਾ ਕਾਰਡ ਨਾ ਦਿੰਦਾ। ਪਰ ਕਿਉਂਕਿ ਪਹਿਲਾਂ ਹੀ ਅਰਜਨਟੀਨਾ ਦੇ ਮਿਡਫੀਲਡਰ ਲੀਐਂਡਰੋ ਪਰੇਡੇਸ ਨੂੰ ਪੀਲਾ ਕਾਰਡ ਦਿਖਾਇਆ ਜਾ ਚੁੱਕਾ ਸੀ, ਇਸ ਲਈ ਮੌਜੂਦਾ ਨਿਯਮਾਂ ਤਹਿਤ ਉਹ ਕਾਰਡ ਰੱਦ ਨਹੀਂ ਕੀਤਾ ਜਾ ਸਕਦਾ ਸੀ, ਸਗੋਂ ਸਹੀ ਖਿਡਾਰੀ ਦੇ ਨਾਮ ਤਬਦੀਲ ਕੀਤਾ ਜਾ ਸਕਦਾ ਸੀ।

ਅੰਤ ਵਿੱਚ ਫੀਫਾ ਦੇ ਨਵੇਂ “Mistaken Identity Rule” ਤਹਿਤ ਐਮਬੋਲੋ ਨੂੰ ਉਹ ਪੀਲਾ ਕਾਰਡ ਦਿੱਤਾ ਗਿਆ। ਘਟਨਾ ਦੌਰਾਨ ਐਮਬੋਲੋ ਨੇ ਡਾਈਵ ਕੀਤੀ ਸੀ, ਪਰ ਸ਼ੁਰੂ ਵਿੱਚ ਰੈਫਰੀ ਨੇ ਸੋਚਿਆ ਕਿ ਪਰੇਡੇਸ ਨੇ ਫਾਊਲ ਕੀਤਾ ਹੈ ਅਤੇ ਉਸ ਨੂੰ ਪੀਲਾ ਕਾਰਡ ਦਿਖਾ ਦਿੱਤਾ।

ਕੁਝ ਸਕਿੰਟਾਂ ਬਾਅਦ ਵੀਡੀਓ ਅਸਿਸਟੈਂਟ ਰੈਫਰੀ (VAR) ਨੇ ਦਖਲ ਦਿੱਤਾ ਅਤੇ ਰੈਫਰੀ ਨੂੰ ਪਿਚ ਸਾਈਡ ਮਾਨੀਟਰ ‘ਤੇ ਘਟਨਾ ਦੀ ਸਮੀਖਿਆ ਕਰਨ ਲਈ ਕਿਹਾ। ਵੀਡੀਓ ਦੇਖਣ ਤੋਂ ਬਾਅਦ ਰੈਫਰੀ ਨੂੰ ਅਹਿਸਾਸ ਹੋਇਆ ਕਿ ਐਮਬੋਲੋ ਨੇ ਸੰਪਰਕ ਦਾ ਨਾਟਕ ਕੀਤਾ ਸੀ। ਇਸ ਤੋਂ ਬਾਅਦ ਪਰੇਡੇਸ ਦਾ ਪੀਲਾ ਕਾਰਡ ਵਾਪਸ ਲਿਆ ਗਿਆ ਅਤੇ ਨਿਯਮਾਂ ਅਨੁਸਾਰ ਐਮਬੋਲੋ ਦੇ ਨਾਮ ਦਰਜ ਕਰ ਦਿੱਤਾ ਗਿਆ, ਜਿਸ ਕਾਰਨ ਉਸ ਨੂੰ ਦੂਜਾ ਪੀਲਾ ਕਾਰਡ ਮਿਲਿਆ ਅਤੇ ਉਹ ਮੈਦਾਨ ਤੋਂ ਬਾਹਰ ਹੋ ਗਿਆ।

 

RELATED ARTICLES
- Advertisment -
Google search engine
Google search engine
Google search engine

Most Popular

Recent Comments