ਸੰਗਰੂਰ, 22 ਨਵੰਬਰ, 2026 (ਸ਼ਹੀਦ-ਏ-ਆਜ਼ਮ-ਬਿਊਰੋ ) : ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਸੰਗਰੂਰ-1 ਦੇ ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ ਸੁਤੰਤਰਤਾ ਸੰਗਰਾਮੀ ਸ੍ਰ ਕਰਤਾਰ ਸਿੰਘ ਦਰਵੇਸ਼ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ, ਸੰਗਰੂਰ ਵਿਖੇ ਕਰਵਾਏ ਗਏ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦਰਸ਼ਨ ਸਿੰਘ ਦੀ ਰਹਿਨੁਮਾਈ ਹੇਠ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਗੁਰਦਰਸ਼ਨ ਸਿੰਘ ਨੇ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਨੂੰ ਕਲਾਸਰੂਮ ਵਿੱਚ ਸਿੱਖੀਆਂ ਗੱਲਾਂ ਨੂੰ ਨਵੇਂ ਢੰਗ ਨਾਲ ਪੇਸ਼ ਕਰਨ ਦਾ ਮੌਕਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਲਿਖਣ, ਪੜ੍ਹਨ, ਬੋਲਣ ਅਤੇ ਕਲਾ ਨਾਲ ਸਬੰਧਤ ਗਤੀਵਿਧੀਆਂ ਬੱਚਿਆਂ ਦਾ ਆਤਮ-ਵਿਸ਼ਵਾਸ ਵਧਾਉਣ ਦੇ ਨਾਲ ਉਨ੍ਹਾਂ ਦੀਆਂ ਰੁਚੀਆਂ ਅਤੇ ਯੋਗਤਾਵਾਂ ਨੂੰ ਉਭਾਰਦੀਆਂ ਹਨ। ਮੁਕਾਬਲਿਆਂ ਦੇ ਪ੍ਰਬੰਧ ਬਲਾਕ ਦੀ ਸੀ.ਐਚ.ਟੀ. ਟੀਮ ਅਤੇ ਗਗਨ ਗਾਬਾ ਤੇ ਰਾਜੇਸ਼ ਕੁਮਾਰ ਦਾਨੀ ਦੀ ਬੀ.ਆਰ.ਸੀ. ਟੀਮ ਵੱਲੋਂ ਕੀਤੇ ਗਏ। ਸੀ.ਐਚ.ਟੀ. ਟੀਮ ਨੇ ਬੱਚਿਆਂ ਦੇ ਬੈਠਣ, ਰਿਫਰੈਸ਼ਮੈਂਟ, ਅਨੁਸ਼ਾਸਨ ਅਤੇ ਇਨਾਮਾਂ ਦੀ ਵੰਡ ਲਈ ਪ੍ਰਬੰਧ ਕੀਤੇ। ਜੇਤੂਆਂ ਨੂੰ ਇਨਾਮ ਪ੍ਰਿੰਸੀਪਲ ਬਿਪਨ ਚਾਵਲਾ ਨੇ ਵੰਡੇ।
ਗਰੁੱਪ-1 ਦੇ ਨਤੀਜਿਆਂ ਵਿੱਚ ਸੁੰਦਰ ਲਿਖਾਈ ਪੰਜਾਬੀ ਵਿੱਚ ਸਿਮਰਪ੍ਰੀਤ ਕੌਰ (ਕਿਲ੍ਹਾ ਹਕੀਮਾਂ ਸੈਂਟਰ) ਪਹਿਲੇ ਅਤੇ ਆਕਾਸ਼ਦੀਪ (ਹਕੀਕਤਪੁਰਾ–ਖੇੜੀ ਸੈਂਟਰ) ਦੂਜੇ ਸਥਾਨ ’ਤੇ ਰਹੇ। ਸੁੰਦਰ ਲਿਖਾਈ ਅੰਗਰੇਜ਼ੀ ਵਿੱਚ ਨੂਰਪ੍ਰੀਤ ਕੌਰ (ਕਿਲ੍ਹਾ ਹਕੀਮਾਂ ਸੈਂਟਰ) ਨੇ ਪਹਿਲਾ ਅਤੇ ਮਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਬਾਲਗੀਤ ਵਿੱਚ ਅਮਾਨਤ ਕੌਰ (ਮੰਗਵਾਲ–ਭਾਲਾ ਬਸਤੀ) ਪਹਿਲੇ ਅਤੇ ਗੁਰਵਿੰਦਰ ਸਿੰਘ (ਖੇੜੀ) ਦੂਜੇ, ਜਦਕਿ ਅੰਗਰੇਜ਼ੀ ਬੋਲ-ਲਿਖਤ ਵਿੱਚ ਅਰਮਾਨ (ਕਿਲ੍ਹਾ ਹਕੀਮਾਂ ਸੈਂਟਰ) ਪਹਿਲੇ ਅਤੇ ਤਰੁਣ ਦੂਜੇ ਸਥਾਨ ’ਤੇ ਰਹੇ। ਕਵਿਤਾ ਉਚਾਰਨ ਵਿੱਚ ਜਸਲੀਨ ਕੌਰ (ਪੁਲਿਸ ਲਾਈਨ) ਨੇ ਪਹਿਲਾ ਅਤੇ ਤਰਨਵੀਰ ਕੌਰ (ਭਾਲਾ ਬਸਤੀ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਪੜ੍ਹਨ ਵਿੱਚ ਅਮਰਜੀਤ ਸਿੰਘ (ਪੁਲਿਸ ਲਾਈਨ ਸੈਂਟਰ) ਪਹਿਲੇ ਅਤੇ ਅਮਨਪ੍ਰੀਤ ਕੌਰ (ਭਾਲਾ ਬਸਤੀ ਸੈਂਟਰ) ਦੂਜੇ ਸਥਾਨ ’ਤੇ ਰਹੇ। ਚਿੱਤਰਕਲਾ ਵਿੱਚ ਗੁਰਪ੍ਰੀਤ ਕੌਰ (ਮੰਗਵਾਲ–ਭਾਲਾ ਬਸਤੀ) ਪਹਿਲੇ ਅਤੇ ਸਿਫ਼ਾਇਤ (ਹਰੀਪੁਰਾ–ਪੁਲਿਸ ਲਾਈਨ) ਦੂਜੇ ਸਥਾਨ ’ਤੇ ਰਹੇ।
ਪਹਾੜਿਆਂ ਦੇ ਮੁਕਾਬਲੇ ਵਿੱਚ ਆਰਿਸ਼ (ਪੁਲਿਸ ਲਾਈਨ ਸੈਂਟਰ) ਨੇ ਪਹਿਲਾ ਅਤੇ ਹਰਜੋਤ ਸਿੰਘ (ਖੇੜੀ ਸੈਂਟਰ) ਨੇ ਦੂਜਾ ਸਥਾਨ ਹਾਸਲ ਕੀਤਾ। ਪੰਜਾਬੀ ਓਰਲ ਰੀਡਿੰਗ ਫਲੂਐਂਸੀ ਵਿੱਚ ਲਵਨੀਤ ਕੌਰ (ਕਿਲ੍ਹਾ ਹਕੀਮਾਂ ਸੈਂਟਰ) ਪਹਿਲੇ ਅਤੇ ਰਵਨੀਤ ਕੌਰ (ਸਾਰੋਂ–ਦੇਹ ਕਲਾਂ ਸੈਂਟਰ) ਦੂਜੇ ਸਥਾਨ ’ਤੇ ਰਹੇ। ਬੈਸਟ ਆਊਟ ਆਫ਼ ਵੇਸਟ ਵਿੱਚ ਗੁਰਫ਼ਤਿਹ ਸਿੰਘ (ਮੰਗਵਾਲ–ਭਾਲਾ ਬਸਤੀ) ਨੇ ਪਹਿਲਾ ਅਤੇ ਫਤਿਹ ਸਿੰਘ (ਹਰੀਪੁਰਾ–ਪੁਲਿਸ ਲਾਈਨ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗਰੁੱਪ-2 ਦੇ ਨਤੀਜਿਆਂ ਅਨੁਸਾਰ ਸੁੰਦਰ ਲਿਖਾਈ ਪੰਜਾਬੀ ਵਿੱਚ ਇਸ਼ਾਨਪ੍ਰੀਤ (ਕਲੋਦੀ–ਭਿੰਡਰਾਂ) ਪਹਿਲੇ ਅਤੇ ਸੀਰਤ (ਖਿਲਰੀਆਂ–ਅਕੋਈ ਸਾਹਿਬ) ਦੂਜੇ ਸਥਾਨ ’ਤੇ ਰਹੇ। ਸੁੰਦਰ ਲਿਖਾਈ ਅੰਗਰੇਜ਼ੀ ਵਿੱਚ ਜਸਮੀਤ ਕੌਰ (ਕਲੋਦੀ–ਭਿੰਡਰਾਂ) ਨੇ ਪਹਿਲਾ ਅਤੇ ਜਸਮਨਦੀਪ ਕੌਰ (ਖਿਲਰੀਆਂ–ਅਕੋਈ ਸਾਹਿਬ) ਨੇ ਦੂਜਾ ਸਥਾਨ ਹਾਸਲ ਕੀਤਾ। ਸੁੰਦਰ ਲਿਖਾਈ ਹਿੰਦੀ ਵਿੱਚ ਮਾਹੀ ਕੌਰ (ਖੇੜੀ) ਪਹਿਲੇ ਅਤੇ ਦੀਪਿਕਾ (ਪੁਲਿਸ ਲਾਈਨ) ਦੂਜੇ ਸਥਾਨ ’ਤੇ ਰਹੀ।
ਕਹਾਣੀ ਸੁਣਾਉਣ ਵਿੱਚ ਸੁਖਮਨਪ੍ਰੀਤ ਕੌਰ (ਕਿਲ੍ਹਾ ਹਕੀਮਾਂ ਸੈਂਟਰ) ਪਹਿਲੇ ਅਤੇ ਕਰਨਵੀਰ ਸਿੰਘ (ਦੇਹ ਕਲਾਂ ਸੈਂਟਰ) ਦੂਜੇ ਸਥਾਨ ’ਤੇ ਰਹੇ। ਚਿੱਤਰਕਲਾ ਵਿੱਚ ਗੁਰਸੀਰਤ ਕੌਰ (ਖੇੜੀ) ਨੇ ਪਹਿਲਾ ਅਤੇ ਭਗਵਾਨ ਸਿੰਘ (ਗੰਗਾ ਸਿੰਘ ਵਾਲਾ–ਦੇਹ ਕਲਾਂ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਆਮ ਗਿਆਨ ਮੁਕਾਬਲੇ ਵਿੱਚ ਖੇੜੀ ਦੀ ਟੀਮ ਪਹਿਲੇ ਅਤੇ ਪੁਲਿਸ ਲਾਈਨ ਦੀ ਟੀਮ ਦੂਜੇ ਸਥਾਨ ’ਤੇ ਰਹੀ। ਲੋਕਗੀਤ ਵਿੱਚ ਮਨਜੋਤ ਕੌਰ (ਮੰਗਵਾਲ–ਭਾਲਾ ਬਸਤੀ) ਪਹਿਲੇ ਅਤੇ ਗੁਰਨੀਤ ਕੌਰ (ਖੇੜੀ) ਦੂਜੇ ਸਥਾਨ ’ਤੇ ਰਹੇ। ਭਾਸ਼ਣ ਮੁਕਾਬਲੇ ਵਿੱਚ ਉੱਤਮਵੀਰ ਸਿੰਘ (ਕਿਲ੍ਹਾ ਹਕੀਮਾਂ) ਨੇ ਪਹਿਲਾ ਅਤੇ ਗੁਰਸਿਮਰਨ ਕੌਰ (ਖੇੜੀ) ਨੇ ਦੂਜਾ ਸਥਾਨ ਹਾਸਲ ਕੀਤਾ। ਪਹਾੜਿਆਂ ਦੇ ਮੁਕਾਬਲੇ ਵਿੱਚ ਜਗਮੀਤ ਸਿੰਘ (ਖੇੜੀ ਸੈਂਟਰ) ਪਹਿਲੇ ਅਤੇ ਅਲੀਸ਼ਾ (ਕਿਲ੍ਹਾ ਹਕੀਮਾਂ ਸੈਂਟਰ) ਦੂਜੇ ਸਥਾਨ ’ਤੇ ਰਹੇ। ਪਿਕਚਰ ਕੰਪ੍ਰੀਹੈਂਸ਼ਨ ਵਿੱਚ ਜਸ਼ਨਪ੍ਰੀਤ ਸਿੰਘ (ਕਰਤਾਰਪੁਰਾ–ਪੁਲਿਸ ਲਾਈਨ) ਨੇ ਪਹਿਲਾ ਅਤੇ ਰਵਨੀਤ ਕੌਰ (ਖੇੜੀ ਸੈਂਟਰ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬੈਸਟ ਆਊਟ ਆਫ਼ ਵੇਸਟ ਵਿੱਚ ਰਾਜਨੀ (ਮੰਗਵਾਲ–ਭਾਲਾ ਬਸਤੀ) ਪਹਿਲੇ ਅਤੇ ਆਕਾਸ਼ਦੀਪ ਸਿੰਘ (ਕਲੋਦੀ–ਭਿੰਡਰਾਂ) ਦੂਜੇ ਸਥਾਨ ’ਤੇ ਰਹੇ।
ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਪੰਜਾਬੀ ਲਈ ਰਮਨਦੀਪ ਕੌਰ (ਭਿੰਡਰਾਂ) ਪਹਿਲੇ ਅਤੇ ਰਜਨਦੀਪ ਕੌਰ (ਸੋਹੀਆਂ ਖੁਰਦ–ਭਾਲਾ ਬਸਤੀ) ਦੂਜੇ ਸਥਾਨ ’ਤੇ ਰਹੇ। ਅੰਗਰੇਜ਼ੀ ਵਿੱਚ ਕਮਲਜੀਤ ਕੌਰ (ਕਿਲ੍ਹਾ ਹਕੀਮਾਂ) ਨੇ ਪਹਿਲਾ ਅਤੇ ਕਮਲਜੀਤ ਕੌਰ (ਈਲਵਾਲ–ਖੇੜੀ) ਨੇ ਦੂਜਾ ਸਥਾਨ ਹਾਸਲ ਕੀਤਾ। ਹਿੰਦੀ ਵਿੱਚ ਸੋਨੂੰ ਸਿੰਗਲਾ (ਖੇੜੀ) ਪਹਿਲੇ ਅਤੇ ਅਮਨਦੀਪ ਕੌਰ (ਕਾਂਝਲਾ–ਕਿਲ੍ਹਾ ਹਕੀਮਾਂ) ਦੂਜੇ ਸਥਾਨ ’ਤੇ ਰਹੇ। ਇਸ ਮੌਕੇ ਸੀ.ਐਚ.ਟੀ. ਜੋਤਿੰਦਰ ਸਿੰਘ, ਸੁਖਜਿੰਦਰ ਕੌਰ, ਗੁਰਮੀਤ ਕੌਰ, ਨਵਦੀਪ ਕੌਰ, ਸੁਸ਼ਮਾ ਰਾਣੀ, ਰਿਪਨ ਬਾਂਸਲ, ਜਗਜੀਤ ਸਿੰਘ ਅਤੇ ਹੰਸਾ ਸਿੰਘ ਸਮੇਤ ਅਧਿਆਪਕ ਤੇ ਪ੍ਰਬੰਧਕ ਹਾਜ਼ਰ ਸਨ। ਸਟੇਜ ਦੀ ਕਾਰਵਾਈ ਸਪਨਾ ਗਰਗ ਅਤੇ ਨਿਸ਼ਾ ਸ਼ਰਮਾ ਨੇ ਨਿਭਾਈ। ਸਮਾਗਮ ਦੇ ਅੰਤ ਵਿੱਚ ਸੀ.ਐਚ.ਟੀ. ਅਤੇ ਬੀ.ਆਰ.ਸੀ. ਟੀਮਾਂ ਨੇ ਪ੍ਰਿੰਸੀਪਲ ਬਿਪਨ ਚਾਵਲਾ, ਅਧਿਆਪਕਾਂ, ਨਿਰਣਾਇਕਾਂ ਅਤੇ ਸਹਿਯੋਗੀ ਸਟਾਫ਼ ਦਾ ਧੰਨਵਾਦ ਕੀਤਾ।
