Home ਪੰਜਾਬ ਪੰਜਾਬ ਭਾਜਪਾ ਵੱਲੋਂ ਨਵੀਆਂ ਸ਼ਮੂਲੀਅਤਾਂ ਲਈ 6 ਮੈਂਬਰੀ ਕਮੇਟੀ ਦਾ ਗਠਨ

ਪੰਜਾਬ ਭਾਜਪਾ ਵੱਲੋਂ ਨਵੀਆਂ ਸ਼ਮੂਲੀਅਤਾਂ ਲਈ 6 ਮੈਂਬਰੀ ਕਮੇਟੀ ਦਾ ਗਠਨ

Punjab BJP Forms Six-Member Committee for New Inductions Ahead of 2027 Assembly Elections; Jangi Lal Mahajan Appointed Chairman

0

ਜੰਗੀ ਲਾਲ ਮਹਾਜਨ ਨੂੰ ਬਣਾਇਆ ਕਮੇਟੀ ਦਾ ਚੇਅਰਮੈਨ, ਸੰਦੀਪ ਪਾਠਕ ਸਮੇਤ ਪੰਜ ਹੋਰ ਆਗੂਆਂ ਨੂੰ ਮਿਲੀ ਜ਼ਿੰਮੇਵਾਰੀ

ਚੰਡੀਗੜ੍ਹ, 22 ਨਵੰਬਰ, 2026 (ਛਤਰਪਾਲ ਸਿੰਘ ) : ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਸੰਗਠਨ ਵਿੱਚ ਨਵੇਂ ਆਗੂਆਂ ਅਤੇ ਮੈਂਬਰਾਂ ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਛੇ ਮੈਂਬਰੀ ਸੂਬਾ ਪੱਧਰੀ ਕਮੇਟੀ ਬਣਾਈ ਹੈ। ਪਾਰਟੀ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ 21 ਨਵੰਬਰ ਨੂੰ ਇਸ ਸਬੰਧੀ ਅਧਿਕਾਰਤ ਹੁਕਮ ਜਾਰੀ ਕੀਤਾ ਗਿਆ ਹੈ। ਮੁਕੇਰੀਆਂ ਤੋਂ ਵਿਧਾਇਕ ਜੰਗੀ ਲਾਲ ਮਹਾਜਨ ਨੂੰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਕਮੇਟੀ ਦੇ ਹੋਰ ਮੈਂਬਰਾਂ ਵਿੱਚ ਰਾਜ ਸਭਾ ਮੈਂਬਰ ਸੰਦੀਪ ਪਾਠਕ, ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ ਅਤੇ ਗੇਜਾ ਰਾਮ ਵਾਲਮੀਕੀ, ਸਾਬਕਾ ਸੂਬਾ ਜਨਰਲ ਸਕੱਤਰ ਐੱਸ. ਦਿਆਲ ਸੋਢੀ ਅਤੇ ਸਾਬਕਾ ਸੂਬਾ ਸਕੱਤਰ ਰੀਨਾ ਜੈਤਲੀ ਸ਼ਾਮਲ ਹਨ। ਇਹ ਕਮੇਟੀ ਪੰਜਾਬ ਭਾਜਪਾ ਵਿੱਚ ਨਵੇਂ ਮੈਂਬਰਾਂ ਦੀ ਸ਼ਮੂਲੀਅਤ ਨਾਲ ਜੁੜੇ ਮਾਮਲਿਆਂ ਦੀ ਨਿਗਰਾਨੀ ਅਤੇ ਤਾਲਮੇਲ ਕਰੇਗੀ। ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ।

ਕਮੇਟੀ ਦੇ ਛੇ ਮੈਂਬਰਾਂ ਦੀ ਸੂਚੀ:

  1. ਜੰਗੀ ਲਾਲ ਮਹਾਜਨ – ਚੇਅਰਮੈਨ
  2. ਸੰਦੀਪ ਪਾਠਕ – ਰਾਜ ਸਭਾ ਮੈਂਬਰ
  3. ਰਾਕੇਸ਼ ਰਾਠੌਰ – ਸੂਬਾ ਮੀਤ ਪ੍ਰਧਾਨ
  4. ਗੇਜਾ ਰਾਮ ਵਾਲਮੀਕੀ – ਸੂਬਾ ਮੀਤ ਪ੍ਰਧਾਨ
  5. ਐੱਸ. ਦਿਆਲ ਸੋਢੀ – ਸਾਬਕਾ ਸੂਬਾ ਜਨਰਲ ਸਕੱਤਰ
  6. ਰੀਨਾ ਜੈਤਲੀ – ਸਾਬਕਾ ਸੂਬਾ ਸਕੱਤਰ

 

Exit mobile version