HomeTechnologyਆਧਾਰ ਐਪ ਰਾਹੀਂ ਈ-ਮੇਲ ਅਪਡੇਟ ਹੁਣ ਬਿਲਕੁਲ ਮੁਫ਼ਤ

ਆਧਾਰ ਐਪ ਰਾਹੀਂ ਈ-ਮੇਲ ਅਪਡੇਟ ਹੁਣ ਬਿਲਕੁਲ ਮੁਫ਼ਤ

4 ਜੁਲਾਈ (ਜਗਦੇਵ ਸਿੰਘ ਜੱਗੀ): ਭਾਰਤੀ ਵਿਲੱਖਣ ਪਛਾਣ ਅਥਾਰਿਟੀ (ਯੂ.ਆਈ.ਡੀ.ਏ.ਆਈ.) ਨੇ ਨਿਵਾਸੀਆਂ ਦੀ ਸੁਵਿਧਾ ਵਧਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਦੇ ਹੋਏ ਹੁਣ ਲੋਕਾਂ ਨੂੰ ਆਧਾਰ ਐਪ ਰਾਹੀਂ ਸਿੱਧੇ ਆਧਾਰ ਵਿੱਚ ਆਪਣੀ ਈ-ਮੇਲ ਆਈਡੀ ਜੋੜਨ ਜਾਂ ਅਪਡੇਟ ਕਰਨ ਦੀ ਆਗਿਆ ਦੇ ਦਿੱਤੀ ਹੈ, ਜਿਸ ਨਾਲ ਆਧਾਰ ਕੇਂਦਰ ਜਾਣ ਦੀ ਜ਼ਰੂਰਤ ਖ਼ਤਮ ਹੋ ਗਈ ਹੈ।

ਇਹ ਸੇਵਾ ਸਿਰਫ ਆਧਾਰ ਐਪ ਰਾਹੀਂ ਮੁਫਤ ਉਪਲਬਧ ਹੈ, ਜੋ 1 ਜੁਲਾਈ, 2026 ਤੋਂ 6 ਮਹੀਨੇ ਦੀ ਮਿਆਦ ਲਈ ਪ੍ਰਭਾਵੀ ਹੋਵੇਗੀ। ਇਸ ਨਾਲ ਨਿਵਾਸੀਆਂ ਲਈ ਆਪਣੀ ਆਧਾਰ ਜਾਣਕਾਰੀ ਨੂੰ ਅਪਡੇਟ ਰੱਖਣਾ ਪਹਿਲਾਂ ਤੋਂ ਕਿਤੇ ਵੱਧ ਅਸਾਨ ਹੋ ਜਾਵੇਗਾ। ਸਰੀਰਕ ਤੌਰ ‘ਤੇ ਆਉਣ-ਜਾਣ ਦੀ ਜ਼ਰੂਰਤ ਨੂੰ ਖ਼ਤਮ ਕਰਕੇ, ਇਹ ਪਹਿਲ ਡਿਜੀਟਲ ਇੰਡੀਆ ਅਧੀਨ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਲੋਕਾਂ ਦੇ ਅਨੁਕੂਲ ਡਿਜੀਟਲ ਸੇਵਾ ਪ੍ਰਦਾਨ ਕਰਨ ਲਈ ਯੂ.ਆਈ.ਡੀ.ਏ.ਆਈ. ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀ ਹੈ।

ਆਧਾਰ ਐਪ ‘ਤੇ ਨਵੀਂ ਸੇਵਾ ਉਪਲਬਧ ਹੋਣ ਦੇ ਦੋ ਦਿਨਾਂ ਦੇ ਅੰਦਰ ਹੀ 250,000 ਤੋਂ ਵੱਧ ਲੋਕਾਂ ਨੇ ਆਪਣਾ ਈ-ਮੇਲ ਪਤਾ ਅੱਪਡੇਟ ਕਰ ਲਿਆ ਹੈ। ਈ-ਮੇਲ ਨੂੰ ਆਧਾਰ ਨਾਲ ਲਿੰਕ ਕਰਨ ਨਾਲ ਆਧਾਰ ਪ੍ਰਮਾਣੀਕਰਣ ਬੇਨਤੀ ਲਾਗੂ ਹੋਣ ‘ਤੇ ਰੀਅਲ-ਟਾਈਮ ਵਿੱਚ ਈ-ਮੇਲ ਸੂਚਨਾਵਾਂ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲਦੀ ਹੈ।

ਜੀਵਨ ਨੂੰ ਅਸਾਨ ਬਣਾਉਣ ਦੇ ਉਦੇਸ਼ ਨਾਲ ਡਿਜ਼ਾਇਨ ਕੀਤਾ ਗਿਆ ਨਵਾਂ ਆਧਾਰ ਐਪ ਲੋਕਾਂ ਨੂੰ ਆਪਣੇ ਸਮਾਰਟਫੋਨ ਨਾਲ ਹੀ ਮੋਬਾਈਲ ਨੰਬਰ ਅਪਡੇਟ ਅਤੇ ਪਤਾ ਅਪਡੇਟ ਸਮੇਤ ਕਈ ਸੇਵਾਵਾਂ ਦਾ ਅਸਾਨੀ ਨਾਲ ਲਾਭ ਚੁੱਕਣ ਵਿੱਚ ਸਮਰੱਥ ਬਣਾ ਰਿਹਾ ਹੈ।  ਹੁਣ ਤੱਕ 40 ਲੱਖ ਤੋਂ ਵੱਧ ਲੋਕਾਂ ਨੇ ਨਵੇਂ ਆਧਾਰ ਐਪ ਦੀ ਵਰਤੋਂ ਕਰਕੇ ਆਪਣੇ ਮੋਬਾਈਲ ਨੰਬਰ ਅਪਡੇਟ ਕੀਤੇ ਹਨ। ਉੱਥੇ ਹੀ, ਲਗਭਗ 10 ਲੱਖ ਲੋਕਾਂ ਨੇ ਇਸ ਐਪ ਦੀ ਵਰਤੋਂ ਕਰਕੇ ਆਪਣਾ ਪਤਾ ਵੀ ਅਪਡੇਟ ਕੀਤਾ ਹੈ।

ਯੂ.ਆਈ.ਡੀ.ਏ.ਆਈ. ਲੋਕਾਂ ਨੂੰ ਆਧਾਰ ਵਿੱਚ ਈ-ਮੇਲ ਆਈਡੀ ਜੋੜਨ ਅਤੇ ਅਪਡੇਟ ਕਰਨ ਦੀ ਸੁਵਿਧਾ ਦਾ ਲਾਭ ਚੁੱਕਣ ਲਈ ਹੁਲਾਰਾ ਦਿੰਦਾ ਹੈ। ਨਿਵਾਸੀ ਆਧਾਰ ਐਪ ਡਾਉਨਲੋਡ ਜਾਂ ਅਪਡੇਟ ਕਰਕੇ ਈ-ਮੇਲ ਅਪਡੇਟ ਕਰਨ ਦੀ ਸੁਵਿਧਾ ਦੀ ਵਰਤੋਂ ਕਰ ਸਕਦੇ ਹਨ।  ਨਵਾਂ ਆਧਾਰ ਐਪ ਐਂਡਰਾਇਡ ਅਤੇ ਐਪਲ ਆਈ.ਓ.ਐੱਸ. ਦੋਵਾਂ ਪਲੈਟਫਾਰਮਾਂ ‘ਤੇ ਉਪਲਬਧ ਹੈ। ਲੋਕ ਇਸ ਨੂੰ ਇੱਥੋਂ ਡਾਊਨਲੋਡ ਕਰ ਸਕਦੇ ਹਨ ।

 

RELATED ARTICLES
- Advertisment -
Google search engine
Google search engine
Google search engine

Most Popular

Recent Comments