ਪਟਿਆਲਾ, 31 ਅਗਸਤ, 2026 (ਦੀਪਕ ਦੱਤਾ) : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੇ ਵਿਕਾਸ ਨਗਰ ਵਿਖੇ ਵਣ ਅਤੇ ਜੰਗਲੀ ਜੀਵ ਵਿਭਾਗ ਵੱਲੋਂ ਲਗਭਗ 28 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਵਾਤਾਵਰਣ ਪਾਰਕ ਦਾ ਉਦਘਾਟਨ ਕੀਤਾ। ਓਹਨਾ ਦਸਿਆ ਕਿ ਕਰੀਬ 5 ਏਕੜ ਰਕਬੇ ਵਿੱਚ ਵਿਕਸਤ ਕੀਤਾ ਗਿਆ ਇਹ ਪਾਰਕ ਇਲਾਕਾ ਨਿਵਾਸੀਆਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸੈਰ ਅਤੇ ਸਿਹਤਮੰਦ ਜੀਵਨਸ਼ੈਲੀ ਲਈ ਵੀ ਲਾਹੇਵੰਦ ਸਾਬਤ ਹੋਵੇਗਾ। ਸਿਹਤ ਮੰਤਰੀ ਨੇ ਦਸਿਆ ਕਿ ਪਾਰਕ ਵਿੱਚ ਲੋਕਾਂ ਦੀ ਸਹੂਲਤ ਲਈ 1600 ਮੀਟਰ ਲੰਬਾ ਸੈਰ ਕਰਨ ਵਾਲਾ ਟਰੈਕ ਤਿਆਰ ਕੀਤਾ ਗਿਆ ਹੈ। ਜੰਗਲੀ ਜਾਨਵਰਾਂ ਤੋਂ ਸੁਰੱਖਿਆ ਲਈ ਪਾਰਕ ਦੇ ਆਲੇ-ਦੁਆਲੇ ਫੈਂਸਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ 25 ਬੈਂਚ, 30 ਸੋਲਰ ਲਾਈਟਾਂ ਅਤੇ 15 ਡਸਟਬਿਨ ਲਗਾਏ ਗਏ ਹਨ। ਪੌਦਿਆਂ ਦੀ ਸਿੰਚਾਈ ਲਈ 800 ਮੀਟਰ ਲੰਬੀ ਪਾਣੀ ਦੀ ਪਾਈਪਲਾਈਨ ਵੀ ਵਿਛਾਈ ਗਈ ਹੈ।

ਓਹਨਾ ਕਿਹਾ ਕਿ ਵਾਤਾਵਰਨ ਨੂੰ ਹੋਰ ਹਰਾ-ਭਰਾ ਬਣਾਉਣ ਲਈ ਪਾਰਕ ਵਿੱਚ ਵੱਖ-ਵੱਖ ਕਿਸਮਾਂ ਦੇ ਲਗਭਗ 5000 ਫਲਦਾਰ ਅਤੇ ਸਜਾਵਟੀ ਬੂਟੇ ਲਗਾਏ ਗਏ ਹਨ। ਇਹ ਪਾਰਕ ਇਲਾਕੇ ਵਿੱਚ ਹਰਿਆਵਲ ਵਧਾਉਣ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਅਤੇ ਲੋਕਾਂ ਨੂੰ ਕੁਦਰਤ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਇਸ ਮੌਕੇ ਡੀ.ਐੱਫ.ਓ. ਸ੍ਰੀ ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਸਾਕਾਰ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਵਿਸ਼ੇਸ਼ ਦਿਲਚਸਪੀ ਲੈਂਦਿਆਂ ਵਣ ਵਿਭਾਗ ਤੋਂ ਐਸਟੀਮੇਟ ਪ੍ਰਵਾਨ ਕਰਵਾਉਣ ਲਈ ਪੂਰੇ ਜੋਸ਼ ਨਾਲ ਯਤਨ ਕੀਤੇ ਗਏ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਦੀ ਪਹਿਲਕਦਮੀ ਸਦਕਾ ਵਿਕਾਸ ਨਗਰ ਦੇ ਵਸਨੀਕਾਂ ਨੂੰ ਇਹ ਸੁੰਦਰ ਅਤੇ ਵਾਤਾਵਰਨ ਪੱਖੀ ਪਾਰਕ ਮਿਲਿਆ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਅਤੇ ਲੋਕਾਂ ਨੂੰ ਬਿਹਤਰ ਸਿਹਤਮੰਦ ਜੀਵਨ ਲਈ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣਾ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਾਰਕ ਨਾ ਸਿਰਫ਼ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰਦੇ ਹਨ, ਸਗੋਂ ਲੋਕਾਂ ਨੂੰ ਸੈਰ, ਕਸਰਤ ਅਤੇ ਕੁਦਰਤ ਦੇ ਨੇੜੇ ਆਉਣ ਲਈ ਵੀ ਬਿਹਤਰ ਮਾਹੌਲ ਪ੍ਰਦਾਨ ਕਰਦੇ ਹਨ।ਉਨ੍ਹਾਂ ਕਿਹਾ ਕਿ ਵਿਕਾਸ ਨਗਰ ਵਿੱਚ ਬਣਿਆ ਇਹ ਵਾਤਾਵਰਨ ਪਾਰਕ ਇਲਾਕੇ ਦੇ ਲੋਕਾਂ ਲਈ ਸਿਹਤਮੰਦ ਜੀਵਨ ਅਤੇ ਵਾਤਾਵਰਨ ਸੰਭਾਲ ਦਾ ਸੁੰਦਰ ਸੁਮੇਲ ਸਾਬਤ ਹੋਵੇਗਾ। ਇਸ ਮੌਕੇ ਇੰਪਰੂਵਮੇਂਟ ਟਰੱਸਟ ਦੇ ਚੇਅਰਮੈਨ ਸ੍ਰੀ ਹਰਪਾਲ ਵਿਰਕ, ਸ੍ਰੀ ਜਸਬੀਰ ਗਾਂਧੀ, ਵਣ ਵਿਭਾਗ ਦੇ ਰੇਂਜ ਅਫ਼ਸਰ ਸ੍ਰੀ ਗੁਰਿੰਦਰ ਸਿੰਘ, ਬਲਾਕ ਅਫ਼ਸਰ ਸ੍ਰੀ ਰਮਨਦੀਪ ਸਿੰਘ ਤੋਂ ਇਲਾਵਾ ਵਣ ਵਿਭਾਗ ਦੇ ਸਮੂਹ ਕਰਮਚਾਰੀ ਅਤੇ ਅਧਿਕਾਰੀ ਅਤੇ ਭਾਰੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ।