Homeਪਟਿਆਲਾ ਅਪਡੇਟਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਹੋਇਆ ਆਗਾਜ਼

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਹੋਇਆ ਆਗਾਜ਼

ਪਟਿਆਲਾ , 5 ਨਵੰਬਰ(ਜਗਜੀਤ ਸਹੋਤਾ): ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਸਕੂਲ ਪ੍ਰਾਇਮਰੀ ਖੇਡਾਂ ਦਾ ਹੋਇਆ ਆਗਾਜ਼ ਪ੍ਰੋਫੈਸਰ ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ ਵਿਖੇ ਹੋਇਆ।ਅੱਜ ਮੁਖ ਮਹਿਮਾਨ ਦੇ ਤੌਰ ਤੇ ਡਾ ਪੁਸ਼ਪਿੰਦਰ ਸਿੰਘ ਗਿੱਲ (ਵਾਈਸ ਚਾਂਸਲਰ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ),ਡਾ. ਹਰਮਨਜੋਤ ਕੌਰ (ਪ੍ਰਿੰਸੀਪਲ ਫਿਜੀਕਲ ਕਾਲਜ ਪਟਿਆਲਾ) ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ ਨੇ ਅਸਮਾਨ ਵਿੱਚ ਗੁਬਾਰੇ ਛੱਡਦੇ ਹੋਏ ਜ਼ਿਲਾ ਪੱਧਰੀ ਪ੍ਰਾਇਮਰੀ ਖੇਡਾਂ ਦਾ ਆਗਾਜ਼ ਕੀਤਾ।
ਇਹਨਾਂ ਪ੍ਰਾਇਮਰੀ ਖੇਡਾਂ ਵਿੱਚ 16 ਬਲਾਕਾਂ ਦੇ ਖਿਡਾਰੀ ਭਾਗ ਲੈ ਰਹੇ ਹਨ। ਖਿਡਾਰੀਆਂ ਦੀ ਗਿਣਤੀ ਲਗਭਗ 3000 ਹੈ। ਇਹਨਾਂ ਖੇਡਾਂ ਵਿੱਚ ਅਥਲੈਟਿਕਸ, ਲੰਬੀਛਾਲ,ਬੈਡਮਿੰਟਨ, ਕੁਸ਼ਤੀਆਂ,ਸ਼ਤਰੰਜ,ਤੈਰਾਕੀ,ਕਬੱਡੀ ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ, ਜਿਮਨਾਸਟਿਕ,ਰੱਸਾਕੱਸੀ ਖੇਡਾਂ ਕਰਵਾਈਆਂ ਜਾਣਗੀਆਂ।ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ ਨੇ ਸਾਰੇ ਆਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ।ਸਮੂਹ ਜ਼ਿਲਾ ਖੇਡ ਕਮੇਟੀ ਅਤੇ ਸਮੂਹ ਬੀਪੀਈਓ ਸਾਹਿਬਾਨ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।
RELATED ARTICLES
- Advertisment -
Google search engine
Google search engine
Google search engine

Most Popular

Recent Comments