Homeਪਟਿਆਲਾ ਅਪਡੇਟਖੇਡ ਵਿਭਾਗ ਪਟਿਆਲਾ ਵੱਲ਼ੋਂ ਮਿਤੀ 30-9-26 ਨੂੰ ਚੌਥੇ ਦਿਨ ਦੀਆਂ ਖੇਡਾਂ ਵਤਨ...

ਖੇਡ ਵਿਭਾਗ ਪਟਿਆਲਾ ਵੱਲ਼ੋਂ ਮਿਤੀ 30-9-26 ਨੂੰ ਚੌਥੇ ਦਿਨ ਦੀਆਂ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਜਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਗਈਆਂ

Patiala hosts district-level games on the fourth day of Khedan Watan Punjab Diyan 2026.

ਪਟਿਆਲਾ , 30 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਜਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਐਥਲੈਟਿਕਸ, ਕਬੱਡੀ ਸਰਕਲ ਸਟਾਇਲ, ਵਾਲੀਬਾਲ ਸ਼ੂਟਿੰਗ, ਹੈਂਡਬਾਲ, ਗੱਤਕਾ, ਬੈਡਮਿੰਟਨ, ਲਾਅਨ ਟੈਨਿਸ, ਟੇਬਲ ਟੈਨਿਸ, ਤੈਰਾਕੀ, ਰੋਲਰ ਸਕੇਟਿੰਗ, ਵੇਟਲਿਫਟਿੰਗ, ਆਰਚਰੀ, ਕਿੱਕ ਬਾਕਸਿੰਗ ਅਤੇ ਟੈਨਿਸ ਬਾਲ ਕ੍ਰਿਕਟ ਖੇਡਾਂ ਵੱਖ-ਵੱਖ ਉਮਰ ਵਰਗ ਅਤੇ ਵੱਖ-ਵੱਖ ਸਥਾਨਾਂ ਤੇ ਕਰਵਾਈਆਂ ਗਈਆਂ।  ਇਹਨਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ, ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਗੇਮ ਲਾਅਨ ਟੈਨਿਸ ਉਮਰ ਵਰਗ ਅੰਡਰ-14 ਲੜਕੀਆਂ ਵਿੱਚ ਹਰਮਨਪ੍ਰੀਤ ਕੌਰ ਨੇ ਅਰਵਾ ਹਸਨ ਨੂੰ, ਵਾਨੀ ਨੇ ਮੋਹਿਲਕਾ ਨੂੰ ਅਵਨੀਤ ਨੇ ਇਸ਼ਾਨੀ ਗਰਗ ਨੂੰ, ਸਿਫਤ ਨੇ ਜੈਨਸੀ ਅਤੇ ਗੁਨਤਾਜ ਨੇ ਅਵਨੂਰ ਕੌਰ ਨੂੰ ਹਰਾਇਆ। ਅੰਡਰ-17 ਲੜਕਿਆਂ ਵਿੱਚ ਅਕਸ਼ਵੀਰ ਨੇ ਯਸ਼ਰਾਜ ਨੂੰ, ਅਮਨਿੰਦਰ ਨੇ ਤੇਗਬੀਰ ਨੂੰ ਅਤੇ ਹਰਜਸ ਨੇ ਪ੍ਰਭਜੋਤ ਨੂੰ ਹਰਾਇਆ। ਟੇਬਲ ਟੈਨਿਸ ਅੰਡਰ-21 ਲੜਕਿਆਂ ਵਿੱਚ ਹਰਸ਼ਿਤ ਨੇ ਪਹਿਲਾ ਸਥਾਨ, ਪਰਬੀਰ ਨੇ ਦੂਸਰਾ ਸਥਾਨ, ਚਿਰਾਗ ਅਤੇ ਪ੍ਰਭਜੀ ਨੇ ਤੀਸਰਾ ਸਥਾਨ ਹਾਸਲ ਕੀਤਾ।
ਹੈਂਡਬਾਲ ਉਮਰ ਵਰਗ ਅੰਡਰ-14 ਲੜਕਿਆਂ ਵਿੱਚ ਭੁਨਰਹੇੜੀ ਦੀ ਟੀਮ ਨੇ ਸਨੌਰ ਨੂੰ 18-12 ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਅੰਡਰ-17 ਲੜਕਿਆਂ ਵਿੱਚ ਵੀ ਭੁਨਰਹੇੜੀ ਦੀ ਟੀਮ ਨੇ ਸਨੌਰ ਦੀ ਟੀਮ ਨੂੰ 17-12 ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਉਮਰ ਵਰਗ 21-30 ਲੜਕਿਆਂ ਵਿੱਚ ਸਨੌਰ ਦੀ ਟੀਮ ਭੁਨਰਹੇੜੀ ਦੀ ਟੀਮ ਨੂੰ 18-15 ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਐਥਲੈਟਿਕਸ ਗੇਮ ਉਮਰ ਵਰਗ 41-50 ਵੁਮੈਨ ਜੈਵਲਿਨ ਥਰੋਅ ਬਲਜੀਤ ਕੌਰ ਕਾਲੇਕਾ ਨੇ ਪਹਿਲਾ ਸਥਾਨ, ਸੰਜੋਲੀ ਨੇ ਦੂਸਰਾ ਸਥਾਨ ਅਤੇ ਇਮਾਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ। ਲੌਂਗ ਜੰਪ ਮੈਨ ਉਮਰ ਵਰਗ 70+ ਵਿੱਚ ਬੱਲ ਸਿੰਘ ਨੇ ਪਹਿਲਾ ਸਥਾਨ ਅਤੇ ਮੁਖਤਿਆਰ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments