HomeTechnologyਇੰਟਰਨੈੱਟ ਤੋਂ ਬਿਨਾਂ ਵੀ ਹੋਣਗੇ ਡਿਜੀਟਲ ਲੈਣ-ਦੇਣ, PhonePe ਨੇ ਲਾਂਚ ਕੀਤਾ ਨਵਾਂ...

ਇੰਟਰਨੈੱਟ ਤੋਂ ਬਿਨਾਂ ਵੀ ਹੋਣਗੇ ਡਿਜੀਟਲ ਲੈਣ-ਦੇਣ, PhonePe ਨੇ ਲਾਂਚ ਕੀਤਾ ਨਵਾਂ ਫੀਚਰ

New feature aims to make digital payments easier in rural areas with limited internet access.

ਚੰਡੀਗੜ੍ਹ, 1 ਸਤੰਬਰ, 2026 (ਹਰਸ਼ਪ੍ਰੀਤ ਕੌਰ) : ਡਿਜੀਟਲ ਵਿੱਤੀ ਲੈਣ-ਦੇਣ ਲਈ ਮਸ਼ਹੂਰ ਪਲੇਟਫਾਰਮ PhonePe ਵੱਲੋਂ ਇੱਕ ਨਵਾਂ ਫੀਚਰ ਲਾਂਚ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਹੁਣ ਇੰਟਰਨੈੱਟ ਦੀ ਸਹੂਲਤ ਨਾ ਹੋਣ ਦੇ ਬਾਵਜੂਦ ਵੀ ਡਿਜੀਟਲ ਲੈਣ-ਦੇਣ ਕਰਨ ਦੀ ਸਹੂਲਤ ਮਿਲੇਗੀ। PhonePe ਦੇ ਸੰਸਥਾਪਕ ਸਮੀਰ ਨਿਗਮ ਨੇ ਦੱਸਿਆ ਕਿ ਇਹ ਨਵੀਂ ਸਹੂਲਤ ਖਾਸ ਤੌਰ ’ਤੇ ਉਨ੍ਹਾਂ ਲੋਕਾਂ ਲਈ ਲਾਹੇਵੰਦ ਸਾਬਤ ਹੋਵੇਗੀ, ਜਿੱਥੇ ਇੰਟਰਨੈੱਟ ਕਨੈਕਟੀਵਿਟੀ ਕਮਜ਼ੋਰ ਹੈ ਜਾਂ ਉਪਲਬਧ ਨਹੀਂ ਹੈ। ਇਸ ਨਾਲ ਪਿੰਡਾਂ ਅਤੇ ਦੂਰ-ਦਰਾਜ਼ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਡਿਜੀਟਲ ਭੁਗਤਾਨ ਕਰਨਾ ਹੋਰ ਆਸਾਨ ਹੋ ਸਕੇਗਾ। ਉਨ੍ਹਾਂ ਕਿਹਾ ਕਿ ਨਵੇਂ ਫੀਚਰ ਰਾਹੀਂ ਇੰਟਰਨੈੱਟ ਦੀ ਘੱਟ ਉਪਲਬਧਤਾ ਵਾਲੇ ਖੇਤਰਾਂ ਵਿੱਚ ਵੀ ਡਿਜੀਟਲ ਟ੍ਰਾਂਜ਼ੈਕਸ਼ਨਾਂ ਨੂੰ ਉਤਸ਼ਾਹ ਮਿਲੇਗਾ। ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਇਸ ਸਹੂਲਤ ਨਾਲ ਲੋਕਾਂ ਦੀ ਡਿਜੀਟਲ ਭੁਗਤਾਨ ਪ੍ਰਣਾਲੀ ਤੱਕ ਪਹੁੰਚ ਵਧਣ ਦੀ ਉਮੀਦ ਹੈ। PhonePe ਵੱਲੋਂ ਲਿਆਂਦੀ ਗਈ ਇਹ ਪਹਿਲਕਦਮੀ ਦੇਸ਼ ਵਿੱਚ ਡਿਜੀਟਲ ਵਿੱਤੀ ਸੇਵਾਵਾਂ ਨੂੰ ਹੋਰ ਵਿਸ਼ਾਲ ਪੱਧਰ ’ਤੇ ਪਹੁੰਚਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments