Home ਹਰਿਆਣਾ ਹਰ ਗਰਭਵਤੀ ਮਹਿਲਾ ਦੀ ‘ਸਮਰਿਧੀ’ ਪੋਰਟਲ ਰਾਹੀਂ ਹੋਵੇਗੀ ਡਿਜੀਟਲ ਨਿਗਰਾਨੀ – ਨਾਇਬ ਸਿੰਘ ਸੈਣੀ

ਹਰ ਗਰਭਵਤੀ ਮਹਿਲਾ ਦੀ ‘ਸਮਰਿਧੀ’ ਪੋਰਟਲ ਰਾਹੀਂ ਹੋਵੇਗੀ ਡਿਜੀਟਲ ਨਿਗਰਾਨੀ – ਨਾਇਬ ਸਿੰਘ ਸੈਣੀ

Digital Monitoring of Pregnant Women Through ‘Samridhi’ Portal: CM Saini

0

ਚੰਡੀਗੜ੍ਹ, 30 ਅਗਸਤ, 2026 (ਸੰਜੀਵ ਸ਼ਰਮਾ)  : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਮਾਂ ਅਤੇ ਨਵਜਾਤ ਮੌਤ ਦਰ ਨੂੰ ਘਟਾਉਣ ਅਤੇ ਗਰਭਵਤੀ ਮਹਿਲਾਵਾਂ ਨੂੰ ਸਮੇਂ ਸਿਰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਸਮਰਿਧੀ’ (ਸੇਫ ਮਦਰਹੁਡ ਐਂਡ ਚਾਈਲਡ ਹੈਲਥ ਇਨੀਸ਼ੀਏਟਿਵ) ਪਹਿਲਕਦਮੀ ਨੂੰ ਲਾਗੂ ਕਰ ਰਹੀ ਹੈ। ਸਰਕਾਰ ਦਾ ਟੀਚਾ ਹੈ ਕਿ ਸੂਬੇ ਦੀ ਹਰ ਗਰਭਵਤੀ ਮਹਿਲਾ ਦਾ ਇਸ ਪੋਰਟਲ ਤੇ ਰਜਿਸਟ੍ਰੇਸ਼ਨ ਹੋਵੇ ਅਤੇ ਗਰਭ ਅਵਸਥਾ ਤੋਂ ਲੈ ਕੇ ਜਣੇਪੇ ਅਤੇ ਜਣੇਪੇ ਤੋਂ ਬਾਅਦ ਤੱਕ ਉਸਦੀ ਸਿਹਤ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਆਧੁਨਿਕ ਤਕਨੀਕ ਦੀ ਮਦਦ ਨਾਲ ਸਮਰਿਧੀ’ ਪੋਰਟਲਰਾਜ ਪੱਧਰੀ ਕਮਾਂਡ ਸੈਂਟਰ ਅਤੇ 102 ਮਾਂ ਅਤੇ ਬਾਲ ਸਿਹਤ ਕਾਲ ਸੈਂਟਰ ਨੂੰ ਇੱਕਠੇ ਜੋੜਿਆ ਜਾਵੇਗਾ। ਇਸ ਨਾਲ ਗਰਭਵਤੀ ਮਹਿਲਾਵਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣਜੋਖਮ ਵਾਲੀ ਗਰਭ ਅਵਸਥਾ ਦੀ ਸਮੇਂ ਸਿਰ ਪਛਾਣ ਕਰਨ ਅਤੇ ਲੋੜ ਪੈਣ ਤੇ ਗਰਭਵਤੀ ਮਹਿਲਾਵਾਂ ਨੂੰ ਤੁਰੰਤ ਵੱਡੇ ਹਸਪਤਾਲ ਵਿੱਚ ਭੇਜਣ ਵਿੱਚ ਮਦਦ ਮਿਲੇਗੀ।

ਹਰ ਗਰਭਵਤੀ ਮਹਿਲਾ ਨੂੰ ਮਿਲੇਗੀ ਵਿਸ਼ੇਸ਼ ਸਮਰਿਧੀ ਆਈ.ਡੀ.

ਉਨ੍ਹਾਂ ਦੱਸਿਆ ਕਿ ਹਰ ਗਰਭਵਤੀ ਮਹਿਲਾ ਦਾ ਲਾਜ਼ਮੀ ਰਜਿਸਟ੍ਰੇਸ਼ਨ ਕਰਕੇ ਉਸਨੂੰ ਵਿਸ਼ੇਸ਼ ਸਮਰਿਧੀ’ ਆਈ.ਡੀ. ਦਿੱਤੀ ਜਾਵੇਗੀ। ਇਸ ਨਾਲ ਉਸਦੀ ਗਰਭ ਅਵਸਥਾ ਨਾਲ ਜੁੜੀ ਸਾਰੀ ਸਿਹਤ ਜਾਣਕਾਰੀ ਇੱਕੋ ਥਾਂ ਤੇ ਸੁਰੱਖਿਅਤ ਰਹੇਗੀ। ਇਹ ਵਿਵਸਥਾ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਨਿੱਜੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਇਲਾਜ ਕਰਵਾਉਣ ਵਾਲੀਆਂ ਮਹਿਲਾਵਾਂ ਲਈ ਵੀ ਲਾਗੂ ਹੋਵੇਗੀ। ਮਹਿਲਾ ਚਾਹੇ ਕਿਸੇ ਵੀ ਹਸਪਤਾਲ ਵਿੱਚ ਇਲਾਜ ਕਰਵਾਏਉਸਦੀ ਜ਼ਰੂਰੀ ਸਿਹਤ ਜਾਣਕਾਰੀ ਸਮਰਿਧੀ ਆਈ.ਡੀ.’ ਰਾਹੀਂ ਪੋਰਟਲ ਤੇ ਅੱਪਡੇਟ ਕੀਤੀ ਜਾਵੇਗੀ। ਇਸ ਨਾਲ ਗਰਭ ਅਵਸਥਾ ਨਾਲ ਜੁੜਿਆ ਪੂਰਾ ਡਿਜੀਟਲ ਰਿਕਾਰਡ ਉਪਲਬਧ ਰਹੇਗਾ।

ਜੋਖਮ ਵਾਲੀਆਂ ਗਰਭਵਤੀ ਮਹਿਲਾਵਾਂ ਤੇ ਵਿਸ਼ੇਸ਼ ਨਜ਼ਰ

ਸਮਰਿਧੀ’ ਵਿਵਸਥਾ ਦੇ ਤਹਿਤ ਉੱਚ ਜੋਖਮ ਵਾਲੀਆਂ ਗਰਭਵਤੀ ਮਹਿਲਾਵਾਂ ਦੀ ਸਮੇਂ ਸਿਰ ਪਛਾਣ ਕੀਤੀ ਜਾਵੇਗੀ। ਏ.ਐੱਨ.ਐਮ.ਡਾਕਟਰਾਂ ਅਤੇ ਸਿਹਤ ਅਧਿਕਾਰੀਆਂ ਨੂੰ ਜ਼ਰੂਰੀ ਜਾਂਚਆਉਣ ਵਾਲੇ ਜਣੇਪੇਫਾਲੋ-ਅੱਪ ਅਤੇ ਹੋਰ ਸੇਵਾਵਾਂ ਲਈ ਸਮੇਂ ਸਿਰ ਸੂਚਨਾ ਅਤੇ ਅਲਰਟ ਮਿਲਣਗੇ। ਉੱਚ ਜੋਖਮ ਵਾਲੀਆਂ ਗਰਭਵਤੀ ਮਹਿਲਾਵਾਂ ਨਾਲ ਨਿਯਮਤ ਅੰਤਰਾਲ ਤੇ ਸੰਪਰਕ ਕੀਤਾ ਜਾਵੇਗਾ। ਆਮ ਗਰਭ ਅਵਸਥਾ ਵਾਲੀਆਂ ਮਹਿਲਾਵਾਂ ਨਾਲ ਹਰ ਤਿੰਨ ਮਹੀਨੇ ਬਾਅਦ ਸੰਪਰਕ ਹੋਵੇਗਾਜਦੋਂ ਕਿ ਉੱਚ ਜੋਖਮ ਵਾਲੀਆਂ ਮਹਿਲਾਵਾਂ ਦੀ ਵੱਧ ਵਾਰ ਨਿਗਰਾਨੀ ਕੀਤੀ ਜਾਵੇਗੀ। ਜਣੇਪੇ ਦੀ ਸੰਭਾਵਿਤ ਤਾਰੀਖ ਨੇੜੇ ਆਉਣ ਤੇ ਸੰਪਰਕ ਅਤੇ ਨਿਗਰਾਨੀ ਵਧਾ ਦਿੱਤੀ ਜਾਵੇਗੀਤਾਂ ਜੋ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸਹਾਇਤਾ ਮਿਲ ਸਕੇ।

102 ਕਾਲ ਸੈਂਟਰ ਤੋਂ ਮਿਲੇਗੀ ਸਿਹਤ ਸੰਬੰਧੀ ਸਹਾਇਤਾ

ਸ੍ਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਰਾਜ ਪੱਧਰ ਤੇ ’102 ਮਾਂ ਅਤੇ ਬਾਲ ਸਿਹਤ ਕਾਲ ਸੈਂਟਰ’ ਸਥਾਪਤ ਕੀਤਾ ਜਾਵੇਗਾ। ਇੱਥੇ ਸਿਖਲਾਈ ਪ੍ਰਾਪਤ ਨਰਸਾਂ ਗਰਭਵਤੀ ਮਹਿਲਾਵਾਂ ਨੂੰ ਸਿਹਤ ਸੰਬੰਧੀ ਸਲਾਹ ਦੇਣਗੀਆਂਜੋਖਮ ਦੀ ਪਛਾਣ ਕਰਨਗੀਆਂ ਅਤੇ ਲੋੜ ਪੈਣ ਤੇ ਉਨ੍ਹਾਂ ਨੂੰ ਉਚਿਤ ਸਿਹਤ ਕੇਂਦਰ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰਨਗੀਆਂ। ਕਾਲ ਸੈਂਟਰ ਰਾਹੀਂ ਜੇਕਰ ਕਿਸੇ ਮਹਿਲਾ ਵਿੱਚ ਬਾਅਦ ਵਿੱਚ ਉੱਚ ਜੋਖਮ ਦੀ ਸਥਿਤੀ ਸਾਹਮਣੇ ਆਉਂਦੀ ਹੈਤਾਂ ਇਸਦੀ ਜਾਣਕਾਰੀ ਤੁਰੰਤ ਕਮਾਂਡ ਸੈਂਟਰ ਨੂੰ ਦਿੱਤੀ ਜਾਵੇਗੀ ਅਤੇ ਸਮਰਿਧੀ’ ਪੋਰਟਲ ਤੇ ਵੀ ਅੱਪਡੇਟ ਕੀਤੀ ਜਾਵੇਗੀ।

ਸਮੇਂ ਸਿਰ ਇਲਾਜ ਅਤੇ ਜਣੇਪੇ ਤੇ ਵਿਸ਼ੇਸ਼ ਜ਼ੋਰ

ਮੁੱਖ ਮੰਤਰੀ ਨੇ ਕਿਹਾ ਕਿ ਮਾਂ ਅਤੇ ਬਾਲ ਸਿਹਤ ਲਈ ਸਮੇਂ ਸਿਰ ਇਲਾਜ ਅਤੇ ਸਹੀ ਹਸਪਤਾਲ ਵਿੱਚ ਰੈਫ਼ਰ ਕਰਨਾ ਬਹੁਤ ਜ਼ਰੂਰੀ ਹੈ। ਸਮਰਿਧੀ’ ਰਾਹੀਂ ਉੱਚ ਜੋਖਮ ਵਾਲੀਆਂ ਗਰਭਵਤੀ ਮਹਿਲਾਵਾਂ ਨੂੰ ਉਚਿਤ ਸਿਹਤ ਸੰਸਥਾ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਅਤੇ ਰਾਜ ਪੱਧਰ ਤੇ ਬਿਹਤਰ ਤਾਲਮੇਲ ਬਣਾਇਆ ਜਾਵੇਗਾ। ਮਹਿਲਾਵਾਂ ਨੂੰ ਉਨ੍ਹਾਂ ਦੀ ਸਿਹਤ ਸਥਿਤੀ ਦੇ ਅਨੁਸਾਰ ਜਣੇਪੇ ਲਈ ਢੁਕਵੇਂ ਹਸਪਤਾਲ ਦੀ ਜਾਣਕਾਰੀ ਦਿੱਤੀ ਜਾਵੇਗੀ। ਲੋੜ ਪੈਣ ਤੇ ਉਨ੍ਹਾਂ ਨੂੰ ਵੱਡੇ ਸਿਹਤ ਅਦਾਰਿਆਂ ਵਿੱਚ ਭੇਜਣ ਦੀ ਪ੍ਰਕਿਰਿਆ ਨੂੰ ਵੀ ਆਸਾਨ ਬਣਾਇਆ ਜਾਵੇਗਾ।

ਰਾਜ ਪੱਧਰੀ ਕਮਾਂਡ ਸੈਂਟਰ ਤੋਂ ਹੋਵੇਗੀ ਨਿਗਰਾਨੀ

ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ ਛੇ ਸੀਟਾਂ ਵਾਲੇ ਸਮਰਿਧੀ ਕਮਾਂਡ ਸੈਂਟਰ’ ਨੂੰ ਦੋ ਸ਼ਿਫਟਾਂ ਵਿੱਚ ਚਲਾਇਆ ਜਾਵੇਗਾ। ਇਹ ਕੇਂਦਰ ਪੂਰੇ ਸੂਬੇ ਵਿੱਚ ਮਾਂ ਅਤੇ ਬਾਲ ਸਿਹਤ ਸੇਵਾਵਾਂ ਨਾਲ ਜੁੜੇ ਅੰਕੜਿਆਂਅਲਰਟਰੈਫ਼ਰਲ ਅਤੇ ਫਾਲੋ-ਅੱਪ ਦੀ ਨਿਗਰਾਨੀ ਕਰੇਗਾ। ਜ਼ਿਲ੍ਹਾ ਪੱਧਰ ਤੇ ਵੀ ਨਰਸਿੰਗ ਸਟਾਫ਼ ਰਾਹੀਂ ਮਾਂ ਅਤੇ ਬਾਲ ਸਿਹਤ ਸੇਵਾਵਾਂ ਦੀ ਨਿਗਰਾਨੀ ਅਤੇ ਆਪਸੀ ਤਾਲਮੇਲ ਨੂੰ ਮਜ਼ਬੂਤ ਕੀਤਾ ਜਾਵੇਗਾ।

ਸਰਕਾਰੀ ਅਤੇ ਨਿੱਜੀ ਸਿਹਤ ਸੰਸਥਾਨ ਇੱਕ ਵਿਵਸਥਾ ਨਾਲ ਜੁੜਨਗੇ

ਮੁੱਖ ਮੰਤਰੀ ਨੇ ਕਿਹਾ ਕਿ ਸਮਰਿਧੀ’ ਪੋਰਟਲ ਨੂੰ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਮਾਨਕਾਂ ਅਨੁਸਾਰ ਵਿਕਸਤ ਕਰਨ ਅਤੇ ਹੋਰ ਸਿਹਤ ਪੋਰਟਲਾਂ ਨਾਲ ਜੋੜਿਆ ਜਾਵੇਗਾ। ਜਨਮ ਰਜਿਸਟ੍ਰੇਸ਼ਨ ਨੂੰ ਵੀ ਸਮਰਿਧੀ’ ਆਈ.ਡੀ. ਨਾਲ ਜੋੜ ਕੇ ਗਰਭ ਅਵਸਥਾ ਅਤੇ ਜਨਮ ਤੋਂ ਬਾਅਦ ਬੱਚੇ ਦੀ ਸਿਹਤ ਦੀ ਬਿਹਤਰ ਨਿਗਰਾਨੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਅੰਕੜੇ ਇਕੱਠੇ ਕਰਨਾ ਨਹੀਂ ਹੈਸਗੋਂ ਹਰ ਗਰਭਵਤੀ ਮਹਿਲਾ ਤੱਕ ਸਹੀ ਸਮੇਂ ਤੇ ਸਹੀ ਸਿਹਤ ਸੇਵਾ ਪਹੁੰਚਾਉਣਾ’ ਹੈ।

ਮਾਂ ਅਤੇ ਨਵਜਾਤ ਮੌਤ ਦਰ ਘਟਾਉਣਾ ਮੁੱਖ ਟੀਚਾ

ਮੁੱਖ ਮੰਤਰੀ ਨੇ ਕਿਹਾ ਕਿ ਸਮਰਿਧੀ’ ਪਹਿਲ ਦਾ ਮੁੱਖ ਉਦੇਸ਼ ਹਰਿਆਣਾ ਵਿੱਚ ਮਾਂ ਮੌਤ ਦਰ ਅਤੇ ਨਵਜਾਤ ਮੌਤ ਦਰ ਨੂੰ ਘਟਾਉਣਾ ਹੈ। ਇਸ ਦੇ ਤਹਿਤ 100 ਫੀਸਦੀ ਗਰਭ ਅਵਸਥਾ ਰਜਿਸਟ੍ਰੇਸ਼ਨਉੱਚ ਜੋਖਮ ਵਾਲੀਆਂ ਗਰਭਵਤੀ ਮਹਿਲਾਵਾਂ ਦੀ ਸਰਗਰਮ ਨਿਗਰਾਨੀਸਮੇਂ ਸਿਰ ਰੈਫ਼ਰਲਸੰਸਥਾਗਤ ਜਣੇਪੇ ਅਤੇ ਨਵਜਾਤ ਬੱਚਿਆਂ ਦੀ ਲਗਾਤਾਰ ਨਿਗਰਾਨੀ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮਰਿਧੀ’ ਹਰ ਗਰਭਵਤੀ ਮਹਿਲਾ ਅਤੇ ਉਸਦੇ ਬੱਚੇ ਲਈ ਸੁਰੱਖਿਆ ਕਵਚ ਦੀ ਤਰ੍ਹਾਂ ਕੰਮ ਕਰੇਗੀ’, ਜਿਸ ਨਾਲ ਗਰਭ ਅਵਸਥਾ ਤੋਂ ਲੈ ਕੇ ਜਣੇਪੇ ਅਤੇ ਜਣੇਪੇ ਤੋਂ ਬਾਅਦ ਤੱਕ ਸਿਹਤ ਸੇਵਾਵਾਂ ਦੀ ਨਿਰੰਤਰਤਾ ਬਣੀ ਰਹੇ ਅਤੇ ਕਿਸੇ ਵੀ ਸੰਭਾਵਿਤ ਖਤਰੇ ਦੀ ਸਮੇਂ ਸਿਰ ਪਛਾਣ ਕੀਤੀ ਜਾ ਸਕੇ।

Exit mobile version