Home ਪਟਿਆਲਾ ਅਪਡੇਟ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ‘ਚ ਲੜਕਿਆਂ ਦੇ ਕ੍ਰਿਕਟ ਮੁਕਾਬਲੇ ਕਰਵਾਏ ਗਏ

70ਵੀਆਂ ਜ਼ਿਲ੍ਹਾ ਸਕੂਲ ਖੇਡਾਂ ‘ਚ ਲੜਕਿਆਂ ਦੇ ਕ੍ਰਿਕਟ ਮੁਕਾਬਲੇ ਕਰਵਾਏ ਗਏ

Boys’ Cricket Competitions Held During 70th District School Games

0
ਪਟਿਆਲਾ ,30 ਅਗਸਤ, 2026 (ਦੀਪਕ ਦੱਤਾ)  : ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 14/19 ਲੜਕਿਆਂ ਦੇ ਕ੍ਰਿਕਟ ਮੁਕਾਬਲੇ ਬੁੱਢਾ ਦਲ ਸਪੋਰਟਸ ਕੰਪਲੈਕਸ ਪਟਿਆਲਾ ਵਿਖੇ ਕਰਵਾਏ ਗਏ।ਅੰਡਰ 14 ਦੇ ਮੁਕਾਬਲਿਆਂ ਵਿੱਚ ਪਟਿਆਲਾ-1 ਪਹਿਲਾ, ਰਾਜਪੁਰਾ ਨੇ ਦੂਜਾ, ਪਟਿਆਲਾ-3 ਨੇ ਤੀਜਾ, ਅੰਡਰ 19 ਦੇ ਮੁਕਾਬਲੇ ਵਿੱਚ ਘਨੌਰ ਨੇ ਪਾਤੜਾਂ ਨੂੰ,ਨਾਭਾ ਨੇ ਭਾਦਸੋ ਨੂੰ, ਸਮਾਣੇ ਨੇ ਭੁੰਨਰਹੇੜੀ ਨੂੰ,ਪਟਿਆਲਾ-2 ਨੇ ਨਾਭਾ ਜੋਨ ਨੂੰ, ਪਟਿਆਲਾ-3 ਨੇ ਰਾਜਪੁਰਾ ਨੂੰ ਹਰਾਇਆ।ਪ੍ਰਭਜੋਤ ਸਿੰਘ ਨੇ 24 ਤੇ ਗੌਰਵ ਸਿੰਘ 15 ਨੇ ਦੋੜਾਂ ਬਣਾਈਆ,ਪਰਾਗ ਨੇ 1 ਅਤੇ ਭਗਤ ਨੇ, 2 ਵਿਕਟਾਂ ਲਈਆ।ਇਸ ਮੌਕੇ ਤੇ ਕ੍ਰਿਕਟ ਦੇ ਇੰਚਾਰਜ ਪ੍ਰਿੰਸੀਪਲ ਰਾਕੇਸ਼ ਬੱਬਰ ,ਕਨਵੀਨਰ ਸਤਵਿੰਦਰ ਸਿੰਘ,ਪ੍ਰਵੀਨ ਕੁਮਾਰ ਕੋਚ,ਵਿਨੋਦ ਕੁਮਾਰ ਕੋਚ, ਹਰੀਸ਼ ਸਿੰਘ ਰਾਵਤ,ਸੁਰਿੰਦਰ ਪਾਲ ਸਿੰਘ ਐਸਪੀ, ਅਮਨਦੀਪ ਸਿੰਘ,ਸੰਦੀਪ ਕੌਰ,ਵਿਕਾਸ ਜਿੰਦਲ, ਨਿਰਭੈ ਸਿੰਘ ਟੌਹੜਾ, ਨਵੀਨ ਕੁਮਾਰ,ਪਰਮਜੀਤੲ ਸਿੰਘ,ਜਸਵਿੰਦਰ ਸਿੰਘ, ਸੰਦੀਪ ਸਿੰਘ ਕ੍ਰਿਕਟ ਕੋਚ ਖੇਡ ਵਿਭਾਗ,ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

Exit mobile version