Home ਦੇਸ਼ ਦਿੱਲੀ ਟ੍ਰੈਫਿਕ ਪੁਲਿਸ ਦੀ ਅਪਗ੍ਰੇਡ ਵੈੱਬਸਾਈਟ ਲਾਂਚ, ਨਾਗਰਿਕਾਂ ਨੂੰ ਮਿਲਣਗੀਆਂ ਹੋਰ ਆਨਲਾਈਨ...

ਦਿੱਲੀ ਟ੍ਰੈਫਿਕ ਪੁਲਿਸ ਦੀ ਅਪਗ੍ਰੇਡ ਵੈੱਬਸਾਈਟ ਲਾਂਚ, ਨਾਗਰਿਕਾਂ ਨੂੰ ਮਿਲਣਗੀਆਂ ਹੋਰ ਆਨਲਾਈਨ ਸਹੂਲਤਾਂ

Delhi LG Taranjit Singh Sandhu Launches Upgraded Traffic Police Website

0

ਨਵੀਂ ਦਿੱਲੀ, 11 ਸਤੰਬਰ, 2026 (ਜਗਜੀਤ ਸਿੰਘ) : ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਵੀਰਵਾਰ ਨੂੰ ਦਿੱਲੀ ਟ੍ਰੈਫਿਕ ਪੁਲਿਸ ਦੀ ਅਪਗ੍ਰੇਡ ਕੀਤੀ ਗਈ ਵੈੱਬ ਸਾਈਟ ਲਾਂਚ ਕੀਤੀ। ਨਵੀਂ ਵੈੱਬਸਾਈਟ ਰਾਹੀਂ ਨਾਗਰਿਕਾਂ ਨੂੰ ਟ੍ਰੈਫਿਕ ਨਾਲ ਸਬੰਧਤ ਜਾਣਕਾਰੀ ਅਤੇ ਵੱਖ-ਵੱਖ ਸੇਵਾਵਾਂ ਆਸਾਨੀ ਨਾਲ ਆਨਲਾਈਨ ਉਪਲਬਧ ਹੋਣਗੀਆਂ। ਨਵੀਂ ਵੈੱਬਸਾਈਟ ਨੂੰ ਆਮ ਲੋਕਾਂ ਅਤੇ ਰੋਜ਼ਾਨਾ ਆਉਣ-ਜਾਣ ਵਾਲੇ ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਹ ਮੋਬਾਈਲ ਫੋਨ, ਟੈਬਲੈਟ ਅਤੇ ਹੋਰ ਡਿਵਾਈਸਾਂ ’ਤੇ ਆਸਾਨੀ ਨਾਲ ਵਰਤੀ ਜਾ ਸਕਦੀ ਹੈ। ਵੈੱਬਸਾਈਟ ’ਤੇ ਵਾਹਨ ਨੰਬਰ ਦਰਜ ਕਰਕੇ ਨਾਗਰਿਕ ਆਪਣੇ ਵਾਹਨ ਨਾਲ ਸਬੰਧਤ ਚਲਾਨਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਕਿਊਆਰ ਕੋਡ ਰਾਹੀਂ ਚਲਾਨ ਦੀ ਰਕਮ ਦਾ ਭੁਗਤਾਨ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਜੇਕਰ ਕਿਸੇ ਵਾਹਨ ਨੂੰ ਟੋਅ ਕੀਤਾ ਗਿਆ ਹੈ ਤਾਂ ਉਸ ਨਾਲ ਸਬੰਧਤ ਜਾਣਕਾਰੀ ਅਤੇ ਟੋਇੰਗ ਸਥਾਨ ਦੀ ਜਾਣਕਾਰੀ ਵੀ ਆਨਲਾਈਨ ਪ੍ਰਾਪਤ ਕੀਤੀ ਜਾ ਸਕਦੀ ਹੈ।

ਵੈੱਬਸਾਈਟ ’ਤੇ ਸੜਕਾਂ ’ਤੇ ਆਵਾਜਾਈ ਦੀ ਸਥਿਤੀ ਅਤੇ ਭੀੜ-ਭਾੜ ਦੇ ਆਧਾਰ ’ਤੇ ਬਿਹਤਰ ਰਸਤਾ ਲੱਭਣ ਦੀ ਸਹੂਲਤ ਵੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵੱਖ-ਵੱਖ ਟ੍ਰੈਫਿਕ ਸੰਕੇਤਾਂ ਅਤੇ ਸੜਕਾਂ ’ਤੇ ਬਣੇ ਨਿਸ਼ਾਨਾਂ ਦਾ ਅਰਥ ਸਮਝਣ ਲਈ ਇੰਟਰਐਕਟਿਵ ਸਹੂਲਤ ਵੀ ਉਪਲਬਧ ਕਰਵਾਈ ਗਈ ਹੈ। ਦਿੱਲੀ ਟ੍ਰੈਫਿਕ ਪੁਲਿਸ ਦੀ ਇਹ ਨਵੀਂ ਵੈੱਬਸਾਈਟ ਭਵਿੱਖ ਵਿੱਚ ਨਵੀਆਂ ਨਾਗਰਿਕ-ਕੇਂਦਰਿਤ ਸੇਵਾਵਾਂ ਜੋੜਨ ਦੇ ਯੋਗ ਬਣਾਈ ਗਈ ਹੈ। ਇਸ ਵਿੱਚ ਸਾਈਬਰ ਸੁਰੱਖਿਆ ਦੇ ਵਧੇਰੇ ਪ੍ਰਬੰਧ ਵੀ ਕੀਤੇ ਗਏ ਹਨ, ਤਾਂ ਜੋ ਨਾਗਰਿਕਾਂ ਨੂੰ ਸੁਰੱਖਿਅਤ ਅਤੇ ਭਰੋਸੇਯੋਗ ਡਿਜੀਟਲ ਸੇਵਾਵਾਂ ਮਿਲ ਸਕਣ।

 

Exit mobile version