ਤਰਨ ਤਾਰਨ, 20 ਜੁਲਾਈ: (ਜੀ.ਐਸ.ਤੁੰਗ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਜਥੇਦਾਰ ਮੋਹਨ ਸਿੰਘ ਤੂਰ ਦੀ ਪਾਵਨ ਯਾਦ ਨੂੰ ਸਮਰਪਿਤ ਬਰਸੀ ਸਮਾਗਮ ਮਿਤੀ 30 ਜੁਲਾਈ 2026 (ਵੀਰਵਾਰ) ਨੂੰ ਤੂਰ ਪਿੰਡ, ਜ਼ਿਲ੍ਹਾ ਤਰਨ ਤਾਰਨ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਵੇਗਾ।
ਇਸ ਸਮਾਗਮ ਦੌਰਾਨ ਜਥੇਦਾਰ ਮੋਹਨ ਸਿੰਘ ਤੂਰ ਜੀ ਦੇ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜੀਵਨ, ਪੰਥਕ ਸੇਵਾਵਾਂ ਅਤੇ ਪੰਜਾਬ ਦੇ ਹੱਕਾਂ ਲਈ ਉਨ੍ਹਾਂ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਸਮਾਗਮ ਦਾ ਆਯੋਜਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੈਬਿਨੇਟ ਮੰਤਰੀ ਜਥੇਦਾਰ ਮੋਹਨ ਸਿੰਘ ਤੂਰ ਜੀ ਦੀ ਯਾਦ ਵਿੱਚ ਕੀਤਾ ਜਾ ਰਿਹਾ ਹੈ। ਸਮਾਗਮ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਆਯੋਜਿਤ ਹੋਵੇਗਾ।
ਇਸ ਮੌਕੇ ਸ. ਸੰਦੀਪ ਸਿੰਘ ਰਾਜਾ ਤੂਰ (ਵਾਈਸ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ) ਵੱਲੋਂ ਸਮੂਹ ਪੰਥਕ, ਸਮਾਜਿਕ, ਰਾਜਨੀਤਿਕ ਆਗੂਆਂ ਅਤੇ ਇਲਾਕਾ ਨਿਵਾਸੀਆਂ ਨੂੰ ਬਰਸੀ ਸਮਾਗਮ ਵਿੱਚ ਸ਼ਾਮਲ ਹੋ ਕੇ ਜਥੇਦਾਰ ਮੋਹਨ ਸਿੰਘ ਤੂਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਅਪੀਲ ਕੀਤੀ ਗਈ ਹੈ।
ਅਦਾਰਾ ਸ਼ਹੀਦ-ਏ-ਆਜ਼ਮ ਦੇ ਪੱਤਰਕਾਰ (ਗੁਰਮੀਤ ਸਿੰਘ ਤੁੰਗ) ਨਾਲ ਗੱਲ ਕਰਦਿਆਂ ਓਹਨਾ ਕਿਹਾ ਕਿ ਜਥੇਦਾਰ ਮੋਹਨ ਸਿੰਘ ਤੂਰ ਜੀ ਦੀਆਂ ਸੇਵਾਵਾਂ ਅਤੇ ਸਿਧਾਂਤ ਆਉਣ ਵਾਲੀਆਂ ਪੀੜ੍ਹੀਆਂ ਲਈ ਸਦਾ ਪ੍ਰੇਰਣਾ ਸਰੋਤ ਰਹਿਣਗੇ ਅਤੇ ਉਨ੍ਹਾਂ ਦੀ ਯਾਦ ਨੂੰ ਸਾਂਭਣਾ ਹਰ ਪੰਜਾਬੀ ਦਾ ਫ਼ਰਜ਼ ਹੈ।









